ਮੀਆਂਵਿੰਡ, 24 ਜੂਨ (ਗੁਰਪ੍ਰਤਾਪ ਸਿੰਘ ਸੰਧੂ)-ਬੀਤੇ ਕੁਝ ਮਹੀਨੇ ਪਹਿਲਾਂ ਪੰਜਾਬ ਕਾਂਗਰਸ ਵਲੋਂ ਨੌਜਵਾਨ ਢਾਂਚੇ ਨੂੰ ਮਜ਼ਬੂਤ ਕਰਦਿਆਂ ਨੌਜਵਾਨਾਂ ਦੀ ਵੋਟਿੰਗ ਕਰਵਾਈ ਗਈ ਸੀ। ਬੀਤੇ ਕੱਲ੍ਹ ਆਏ ਨਤੀਜਿਆਂ ਵਿਚ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਯੂਥ ਪ੍ਰਧਾਨ ਪ੍ਰਦੀਪ ਸਿੰਘ ਭਲਾਈਪੁਰ, ਆਜ਼ਾਦ ਕੰਗ ਬੁਟਾਰੀ ਯੂਥ ਪ੍ਰਧਾਨ ਹਲਕਾ ਬਾਬਾ ਬਕਾਲਾ ਸਾਹਿਬ, ਸੁਖਦੀਪ ਸਿੰਘ ਸ਼ਾਹ ਖੋਜਕੀਪੁਰ ਯੂਥ ਪ੍ਰਧਾਨ ਬਲਾਕ ਜਲਾਲਾਬਾਦ ਅਤੇ ਬਚਿੱਤਰ ਸਿੰਘ ਜੱਲੂਪੁਰ ਯੂਥ ਪ੍ਰਧਾਨ ਬਲਾਕ ਰਈਆ ਚੁਣੇ ਗਏ। ਪ੍ਰਦੀਪ ਦੇ ਜ਼ਿਲ੍ਹਾ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਹਲਕੇ ਦੇ ਕਾਂਗਰਸੀ ਆਗੂਆਂ ਵਲੋਂ ਪਿੰਡ ਭਲਾਈਪੁਰ ਪਹੁੰਚ ਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਪ੍ਰਦੀਪ ਸਿੰਘ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਭਲਾਈਪੁਰ ਨੇ ਕਿਹਾ ਕਿ ਉਹ ਧੰਨਵਾਦੀ ਹਨ ਆਪਣੇ ਆਗੂਆਂ ਅਤੇ ਵਰਕਰਾਂ ਖਾਸਕਰ ਨੌਜਵਾਨਾਂ ਦੇ, ਜਿੰਨ੍ਹਾਂ ਸਾਡੇ ਪਰਿਵਾਰ ਨੂੰ ਵੱਡਾ ਮਾਣ ਸਤਿਕਾਰ ਦਿੱਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦੀਪ ਭਲਾਈਪੁਰ ਅਤੇ ਉਨ੍ਹਾਂ ਨਾਲ ਚੁਣੇ ਗਏ ਸਾਥੀਆਂ ਨੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਪਰੰਤ ਵਿਧਾਇਕ ਭਲਾਈਪੁਰ ਆਪਣੇ ਸਮੂਹ ਸਾਥੀਆਂ ਸਮੇਤ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਣ ਲਈ ਗੱਡੀਆਂ ਦੇ ਵੱਡੇ ਕਾਫ਼ਲੇ ਨਾਲ ਰਵਾਨਾ ਹੋਏ। ਇਸ ਮੌਕੇ ਗੁਰਦਿਆਲ ਸਿੰਘ ਕੰਗ ਬੁਟਾਰੀ, ਬਲਾਕ ਪ੍ਰਧਾਨ ਦਲੇਰ ਸਿੰਘ ਸਰਲੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰਪਾਲ ਸਿੰਘ ਮੱਲ੍ਹਾ, ਸਾਬਕਾ ਚੇਅਰਮੈਨ ਬਲਕਾਰ ਸਿੰਘ ਬੱਲ, ਸਾਬਕਾ ਚੇਅਰਮੈਨ ਗੁਰਦਿਆਲ ਸਿੰਘ, ਸੰਮਤੀ ਮੈਂਬਰ ਦਲਜੀਤ ਸਿੰਘ ਭੱਪੀ, ਸੰਮਤੀ ਮੈਂਬਰ ਪਵਿੱਤਰਜੀਤ ਸਿੰਘ ਭਲੋਜਲਾ, ਸਰਪੰਚ ਹਰਭਜਨ ਸਿੰਘ ਗਗੜੇਵਾਲ, ਕੌਂਸਲਰ ਗੁਰਦੀਪ ਸਿੰਘ, ਸਰਪੰਚ ਇਕਬਾਲ ਸਿੰਘ, ਸਰਪੰਚ ਦਲਬੀਰ ਸਿੰਘ ਭਲਾਈਪੁਰ, ਸਾਬਕਾ ਚੇਅਰਮੈਨ ਨਿਰਵੈਰ ਸਿੰਘ, ਪ੍ਰਭ ਥੋਥੀਆਂ, ਸਰਪੰਚ ਨਿਰਮਲ ਸਿੰਘ, ਸਰਪੰਚ ਹੈਪੀ ਟੌਂਗ, ਸਰਪੰਚ ਹਰਜੀਤ ਸਿੰਘ, ਸੰਦੀਪ ਸਿੰਘ ਲਿੱਦੜ, ਸੁਰਜੀਤ ਸਿੰਘ ਫੇਰੂਮਾਨ, ਸਰਪੰਚ ਹਰਦੀਪ ਸਿੰਘ ਪੱਡਾ, ਜੈਮਲ ਸਿੰਘ ਸ਼ਾਹ, ਸਰਪੰਚ ਹਰਮੇਸ਼ ਸਿੰਘ ਦੇਲਾਂਵਾਲ, ਬਾਜ਼ ਭਲਾਈਪੁਰ, ਗੁਰਮੇਜ ਸਿੰਘ ਚੀਮਾ, ਸਰਪੰਚ ਗੁਰਮੁਖ ਸਿੰਘ ਸਰਲੀ, ਜੈਵਿੰਦਰ ਸਿੰਘ ਸ਼ਹਿਰੀ ਪ੍ਰਧਾਨ ਬਾਬਾ ਬਾਕਾਲਾ ਸਾਹਿਬ, ਜਗਦੀਪ ਸਿੰਘ ਮਾਨ ਪੀ.ਏ. ਸਾਬਕਾ ਵਿਧਾਇਕ ਭਲਾਈਪੁਰ, ਸਰਪੰਚ ਹਰਦੀਪ ਸਿੰਘ ਪੱਡਾ, ਅਮਨਜੀਤ ਸਿੰਘ ਢਿੱਲੋਂ, ਹੈਪੀ ਸ਼ਾਹ, ਬਲਵਿੰਦਰ ਸਿੰਘ ਭਿੰਡਰ, ਨੰਬਰਦਾਰ ਸੁਖਦੇਵ ਸਿੰਘ, ਲਵਜੀਤ ਸਿੰਘ ਖੋਜਕੀਪੁਰ, ਮਹਿੰਦਰ ਸਿੰਘ ਲੋਹਗੜ੍ਹ, ਜਗਤਾਰ ਸਿੰਘ ਰਈਆ, ਅਰਜਨ ਸਿੰਘ ਸਰਲੀ, ਸੁਖਦੇਵ ਸਿੰਘ ਪੱਡਾ, ਵਿੱਕੀ ਰਈਆ, ਪ੍ਰਦੀਪ ਕੌੜਾ, ਅਜੀਤ ਸਿੰਘ ਮਾਹਲਾ, ਪਾਰਸ ਰਈਆ, ਸੰਗਰਾਮ ਸਿੰਘ ਸਰਲੀ, ਜੱਜ ਬਾਠ, ਸਾਬੀ ਨਿੱਝਰ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।