10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਬਿਨ੍ਹਾਂ ਭੇਦ ਭਾਵ ਰਜਿਸਟੇ੍ਸ਼ਨ ਕੀਤੀ ਜਾ ਰਹੀ- ਸੰਦੀਪ ਕੁਮਾਰ ਸੰਨੀ

Ad Position 21
No active advertisement
ਅਜੀਤ ਡੈਸਕ 26-06-2026
ਪੱਟੀ, 25 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਬਕਾ ਕੈਬਨਿਟ ਮੰਤਰੀ ਹਲਕਾ ਵਿਧਾਇਕ ਲਾਲਜੀਤ ਸਿੰਘ ਭੁੱਲਰ, ਬੀਬਾ ਸੁਰਿੰਦਰਪਾਲ ਕੌਰ ਭੁੱਲਰ ਦੀਆਂ ਹਦਾਇਤਾਂ ਤੇ ਵਾਰਡ ਨੰ. 7 ਪੱਟੀ ਵਿਚ ਬਿਨ੍ਹਾਂ ਭੇਦਭਾਵ ਮੁੱਖ ਮੰਤਰੀ ਮਾਵਾਂ, ਧੀਆਂ ਸਤਿਕਾਰ ਯੋਜਨਾ ਦੀ ਰਜਿਸਟੇ੍ਸ਼ਨ ਕੀਤੀ ਜਾ ਰਹੀ ਹੈ। ਇਸ ਮੌਕੇ ਵਾਰਡ ਨੰ. 7 ਪੱਟੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਕੁਮਾਰ ਸੰਨੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਰਜਿਸਟੇ੍ਸ਼ਨ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਵਾਰਡ 7 ਵਿਚ ਕਰੀਬ 150 ਤੋਂ ਉਪਰ ਰਜਿਸਟੇ੍ਸ਼ਨ ਕੀਤੀ ਜਾ ਚੁੱਕੀ ਹੈ। ਸੰਦੀਪ ਕੁਮਾਰ ਸੰਨੀ ਨੇ ਦੱਸਿਆ ਕਿ ਰਜਿਸਟੇ੍ਸ਼ਨ ਕਰਵਾਉਣ ਲਈ ਮੋਬਾਈਲ ਨੰਬਰ ਬੈਂਕ ਖਾਤਾ, ਆਧਾਰ ਕਾਰਡ ਨਾਲ ਜੁੜੇ ਹੋਣ ਤੋਂ ਇਲਾਵਾ ਵੋਟਰ ਕਾਰਡ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਰਨ ਕਿਸੇ ਭੈਣ ਦੀ ਕੋਈ ਵੋਟ ਨਹੀਂ ਬਣੀ ਤਾਂ ਐਸ.ਆਈ.ਆਰ. ਰਾਹੀ ਚਲਾਈ ਜਾ ਰਹੀ ਮੁਹਿੰਮ ਵਿਚ ਆਪਣੀ ਵੋਟ ਜਰੂਰ ਬਣਾਈ ਜਾਵੇ, ਤਾਂ ਜੋ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਰੁਪਏ, ਐਸ.ਸੀ. ਕੈਟਾਗਿਰੀ ਦੀਆਂ ਔਰਤਾਂ ਨੂੰ 1500 ਰੁਪਏ ਦਾ ਲਾਭ ਮਿਲ ਸਕੇ। ਸੰਨੀ ਨੇ ਦੱਸਿਆ ਕਿ ਵਾਰਡ ਨੰ. 7 ਵਿਚ ਵਾਲਮੀਕਿ ਕਾਲੌਨੀ, ਗਣੇਸ਼ ਮੁਹੱਲਾ, ਸਰਹਾਲੀ ਰੋਡ ਚੁੂੰਗੀ ਵਿਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਇਸ ਤੋਂ ਵਾਰਡ ਨੰ. 7 ਵਿਚ ਘਰ ਘਰ ਜਾ ਕੇ ਵੀ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਸੰਨੀ ਨੇ ਦੱਸਿਆ ਕਿ ਵਿਧਾਇਕ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਹਰ ਸਕੀਮ ਵਾਰਡ ਨੰਬਰ 7 ਦੇ ਨਿਵਾਸੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਸੀਨੀਅਰ ਆਗੂ ਗੁਰਵੰਤ ਸਿੰਘ ਨੇ ਦੱਸਿਆ ਕਿ ਵਾਰਡ ਨੰ. 7 ਆਗੂਆਂ ਵਲੋਂ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਮਾਵਾਂ ਧੀਆ ਇਸ ਸਕੀਮ ਦਾ ਲਾਭ ਲੈਣ ਲਈ ਆਪਣੀ ਰਜਿਸਟੇ੍ਸ਼ਨ ਜ਼ਰੂਰ ਕਰਵਾਉਣ। ਇਸ ਮੌਕੇ ਗੁਰਚੇਤ ਸਿੰਘ ਬਰਾੜ, ਰਾਹੁਲ ਕੁਮਾਰ ਪ੍ਰਧਾਨ ਵਾਲਮੀਕਿ ਮੰਦਰ, ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖਾ, ਹਰੀਸ਼ ਕੁਮਾਰ, ਅਨਿਲ ਕੁਮਾਰ, ਅਵਤਾਰ ਸਿੰਘ ਢਿੱਲੋਂ ਮੀਡੀਆ ਇੰਚਾਰਜ਼, ਮੋਹਿਤ ਅਰੋੜਾ ਸ਼ੋਸਲ ਮੀਡੀਆ ਇੰਚਾਰਜ਼ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ ’ਚ ਸ਼ਿਵ ਕਥਾ ਸਮਾਗਮ 26 ਤੋਂ- ਸਾਧਵੀ ਪਰਮਜੀਤ ਭਾਰਤੀ ਅਗਲੀ ਖ਼ਬਰ ਹਰਬੀਰ ਸਿੰਘ ਧਾਰੀਵਾਲ ਨੂੰ ਲਗਾਇਆ ਬਾਬਾ ਬਕਾਲਾ ਦਾ ਕੁਆਰਡੀਨੇਟਰ
Ad Position 24