07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸਹਿਕਾਰੀ ਖੰਡ ਮਿੱਲ ਸੇਰੋਂ ਦਾ ਪੱਕਾ ਮੋਰਚਾ 40ਵੇਂ ਦਿਨ ’ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 30-06-2026
ਤਰਨ ਤਾਰਨ, 29 ਜੂਨ (ਪਰਮਜੀਤ ਜੋਸ਼ੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਸਹਿਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਲੱਗਿਆ ਪੱਕਾ ਮੋਰਚਾ ਅੱਜ 49 ਦਿਨ ਵੀ ਜਾਰੀ ਰਿਹਾ। ਅੱਜ ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਸਹਿਕਾਰੀ ਖੰਡ ਮਿੱਲ ਸੇਰੋਂ ਵਿਚ ਕਿਸਾਨਾਂ ਦੇ 60 ਫੀਸਦੀ ਸ਼ੇਅਰ ਹਨ, ਇਸ ਕਰਕੇ ਨਵੰਬਰ 2025 ਵਿਚ ਸਰਕਾਰ ਵਲੋਂ ਜੋ ਇਸਦਾ ਨੋਟੀਫਿਕੇਸ਼ਨ ਕੀਤਾ ਗਿਆ, ਉਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਸਹਿਕਾਰੀ ਖੰਡ ਮਿੱਲ ਮੁੜ ਤੋਂ ਚਾਲੂ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਬੋਲਦਿਆਂ ਮਨਜੀਤ ਸਿੰਘ ਬੱਗੂ, ਗੁਰਪ੍ਰੀਤ ਸਿੰਘ ਗੰਡੀਵਿੰਡ, ਨਛੱਤਰ ਸਿੰਘ ਪੰਨੂੰ, ਤਰਸੇਮ ਸਿੰਘ ਲੁਹਾਰ, ਪ੍ਰਗਟ ਸਿੰਘ ਮਹਿਦੀਪੁਰ, ਇੰਦਰਜੀਤ ਸਿੰਘ ਮਰਹਾਣਾ, ਜੱਸਾ ਸਿੰਘ ਕੱਦਗਿਲ ਨੇ ਕਿਹਾ ਕਿ ਨੇਤਾਵਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਸਰਕਾਰੀ ਖੰਡ ਮਿੱਲ ਸੇਰੋਂ ਦੇ ਹਦੂਦ ਵਿਚ ਹੋ ਰਹੀ ਨਾਜਾਇਜ਼ ਉਸਾਰੀ ’ਤੇ ਤੁਰੰਤ ਪਾਬੰਦੀ ਲਗਾਵੇ। ਇਸ ਮੌਕੇ ਗੁਰਦਿਆਲ ਸਿੰਘ ਵਰਨਾਲਾ, ਸੁਖਬਾਜ ਸਿੰਘ ਸਿੱਧੂ, ਰੇਸ਼ਮ ਸਿੰਘ ਫੈਲੋਕੇ, ਦਰਬਾਰਾ ਸਿੰਘ ਬਾਹਮਣੀਵਾਲਾ, ਜਸਕਰਨ ਸਿੰਘ ਫੈਲੋਕੇ, ਲਖਵਿੰਦਰ ਸਿੰਘ ਲੌਹਕਾ, ਕੁਲਵਿੰਦਰ ਸਿੰਘ ਘੜਕਾ, ਹਰਭਾਗ ਸਿੰਘ ਤੁੜ, ਗੁਰਮੀਤ ਸਿੰਘ, ਸਤਨਾਮ ਸਿੰਘ ਗੰਡੀਵਿੰਡ, ਮਾਹੀ ਪਾਲ ਠੱਠੀਆਂ, ਮਾ. ਹਰਭਜਨ ਸਿੰਘ ਪੱਟੀ, ਨਿਸ਼ਾਨ ਸਿੰਘ ਘਰਿਆਲਾ, ਗੁਰਚਰਨ ਸਿੰਘ ਸਭਰਾ, ਜਸਵੀਰ ਸਿੰਘ ਨਿੱਜਰਪੁਰ, ਕਸ਼ਮੀਰ ਸਿੰਘ ਸੇਰੋਂ, ਅਮਰੀਕ ਸਿੰਘ ਫੌਜੀ ਸੇਰੋਂ, ਬਲਦੇਵ ਸਿੰਘ ਸੇਰੋਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਨੇ ਬਾਜ਼ਾਰ ਕਮੇਟੀ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਸਰਕਾਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਵਿਚ ਦੁਬਾਰਾ ਸੋਧ ਕਰੇ-ਆਗੂ
Ad Position 24