ਤਰਨ ਤਾਰਨ, 7 ਜੁਲਾਈ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਭਾਂਡੇ ਵੇਚਣ ਵਾਲੇ ਵਿਅਕਤੀ ਦਾ ਅਣਪਛਾਤੇ ਵਿਅਕਤੀ ਮੋਟਰਸਾਈਕਲ ਭਜਾ ਕੇ ਲੈਣ ਦੇ ਦੋਸ਼ ਹੇਠ ਇਕ ਵਿਅਕਤੀ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਰਹਾਲੀ ਵਿਖੇ ਨੇਤਰਪਾਲ ਸਿੰਘ ਪੁੱਤਰ ਮਾਨ ਸਿੰਘ ਵਾਸੀ ਮੰਡਨਪੁਰ ਜ਼ਿਲ੍ਹਾ ਹਾਥਰਸ ਹਾਲ ਵਾਸੀ ਰਜਿੰਦਰ ਸਿੰਘ ਵਾਸੀ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਪੱਟੀ ’ਤੇ ਸਟੀਲ ਦੇ ਭਾਂਡੇ ਵੇਚਣ ਲਈ ਆਪਣੇ ਮੋਟਰਸਾਈਕਲ ਪਿੋੱਛੇ ਲੋਹੇ ਨਾਲ ਸਾਟੀਲ ਦੇ ਭਾਂਡੇ ਰੱਖਣ ਲਈ ਇਕ ਪਲਾਸਟਿਕ ਦਾ ਕਰੇਟ ਬੰਨਿਆਂ ਹੋਇਆ ਸੀ। ਮੈਂ ਵੱਖ-ਵੱਖ ਪਿੰਡਾਂ ਵਿਚ ਜਾ ਕੇ ਹੋਕਾ ਦੇ ਕੇ ਭਾਂਡੇ ਵੇਚਦਾ ਹਾਂ। ਮੈਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਵੱਖ ਵੱਖ ਪਿੰਡਾਂ ਵਿਚ ਸਮਾਨ ਵੇਚ ਕੇ ਮੇਨ ਹਾਈਵੇ ਟੀ ਪੁਆਇਟ ਢੋਟੀਆਂ ਦੇ ਸਾਹਮਣੇ ਜਿਥੇ ਲੰਗਰ ਵਾਸਤੇ ਬਰਾਂਡੇ ਬਣੇ ਹੋਏ ਹਨ, ਉਥੇ ਆਪਣਾ ਮੋਟਰਸਾਈਕਲ ਖੜਾ ਕੀਤਾ ਅਤੇ ਚਾਬੀ ਵਿਚੇ ਰਹਿਣ ਦਿੱਤੀ ਅਤੇ ਉੱਥੇ ਬੈਠ ਕੇ ਖਾਣਾ ਖਾ ਰਿਹਾ ਸੀ ਤਾਂ ਉਸ ਸਮੇਂ ਤਿੰਨ ਅਣਪਛਾਤੇ ਵਿਆਕਤੀ ਆਪਣੇ ਮੋਟਰਸਾਈਕਲ ’ਤੇ ਆਏ ਉਸ ਨੂੰ ਦਬਕੇ ਮਾਰ ਕੇ ਉਸਦਾ ਮੋਟਰਸਾਈਕਲ ਭਜਾ ਕੇ ਲੈ ਗਏ। ਮੋਟਰਸਾਈਕਲ ਵਿਚ ਉਸ ਦਾ ਮੋਬਾਈਲ ਫੋਨ, 5 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਮਾਨ ਸੀ ਅਤੇ ਸਟੀਲ ਦੇ ਭਾਂਡੇ ਵੀ ਨਾਲ ਲੈ ਗਏ। ਉਸ ਨੂੰ ਪਤਾ ਚੱਲਿਆ ਹੈ ਕਿ ਇਹ ਖੋਹ ਕੁਲਦੀਪ ਸਿੰਘ ਪੁੱਤਰ ਮੰਗਤਾ ਸਿੰਘ ਵਾਸੀ ਨਾਰਲੀ ਅਤੇ ਹੋਰ 2 ਅਣਪਛਾਤੇ ਵਿਅਕਤੀਆਂ ਨੇ ਕੀਤੀ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।