14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਭਗਵੰਤ ਮਾਨ ਸਰਕਾਰ ਨੇ ਹਰ ਮੋੜ ’ਤੇ ਸਿਆਸਤ ਅਤੇ ਸੰਵਿਧਾਨ ਦਾ ਕਤਲ ਕੀਤਾ - ਸਾਬਕਾ ਵਿਧਾਇਕ ਗਿੱਲ

Ad Position 21
No active advertisement
ਅਜੀਤ ਡੈਸਕ 19-07-2026
ਪੱਟੀ, 18 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਭਗਵੰਤ ਮਾਨ ਸਰਕਾਰ ਨੇ ਪਿਛਲੇ ਚਾਰ ਸਾਲਾਂ ਤੋਂ ਹਰ ਮੋੜ ‘ਤੇ ਸਿਆਸਤ ਅਤੇ ਸੰਵਿਧਾਨ ਦਾ ਕਤਲ ਕੀਤਾ ਹੈ ਅਤੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਪੱਟੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਪ੍ਰਧਾਨ ਜ਼ਿਲਾ ਕਾਂਗਰਸ ਤਰਨ ਤਾਰਨ ਹਰਮਿੰਦਰ ਸਿੰਘ ਗਿੱਲ ਹਲਕਾ ਇੰਚਾਰਜ ਕਾਂਗਰਸ ਪਾਰਟੀ ਪੱਟੀ ਨੇ ਇਕ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਨੇ ਕਪੂਰਥਲਾ, ਕਾਦੀਆਂ ਅਤੇ ਮੁਰਿੰਡਾ ’ਚ ਬਹੁ ਗਿਣਤੀ ਕਾਂਗਰਸ ਪਾਰਟੀ ਦੇ ਕੌਂਸਲਰਾਂ ਨਾਲ ਧੱਕੇਸ਼ਾਹੀ ਕਰਕੇ ਆਪਣੇ ਪ੍ਰਧਾਨ ਬਣਾ ਲਏ ਹਨ, ਪਰ ਪੰਜਾਬ ਦੇ ਲੋਕ 2027 ਵਿਚ ਹੋਣ ਵਾਲੀਆਂ ਚੋਣਾਂ ਵਿੱਚ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ ਇਸ ਧੱਕੇਸ਼ਾਹੀ ਦਾ ਬਦਲਾ ਲੈਣਗੇ। ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਚਾਇਤੀ ਚੋਣਾਂ, ਬਲਾਕ ਸੰਮਤੀ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਚੋਣਾਂ, ਨਗਰ ਨਿਗਮਾਂ ਦੀਆਂ ਚੋਣਾਂ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਲਾਲ ਫੀਤਾਸ਼ਾਹੀ ਅਤੇ ਪੁਲਿਸ ਦੀ ਸਰਕਾਰ ਵਲੋਂ ਸ਼ਰੇਆਮ ਅਤੇ ਅੰਨ੍ਹੇ ਵਾਹ ਦੁਰਵਰਤੋਂ ਕੀਤੀ ਗਈ ਹੈ ਅਤੇ ਕਾਨੂੰਨ ਨੂੰ ਚੌਰਾਹੇ ਵਿਚ ਕਤਲ ਕੀਤਾ ਗਿਆ ਹੈ। ਗਿੱਲ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਹੁਣੇ ਜਿਹੇ ਕਪੂਰਥਲਾ, ਕਾਦੀਆਂ ਅਤੇ ਅਬਹੋਰ ਵਿਚ ਹੋਈਆਂ ਚੋਣਾਂ ਵਿਚ ਭਗਵੰਤ ਮਾਨ ਦੇ ਇਸ਼ਾਰੇ ‘ਤੇ ਅਫ਼ਸਰਸ਼ਾਹੀ ਨੇ ਤਾਂ ਅੱਖਾਂ ਮੀਟ ਲਈਆਂ ਅਤੇ ਆਮ ਆਦਮੀ ਪਾਰਟੀ ਦੇ ਗੁੰਡਿਆਂ ਨੇ ਪੁਲਿਸ ਦੀ ਮਦਦ ਨਾਲ ਕਾਂਗਰਸ ਪਾਰਟੀ ਦੇ ਬਹੁਸੰਮਤੀ ਵਿਚ ਇਹ ਚੋਣਾਂ ਜਿੱਤੇ ਹੋਏ ਕੌਂਸਲਰਾਂ ਨੂੰ ਸ਼ਰੇਆਮ ਅਗਵਾ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਤੋਂ ਧੱਕੇਸ਼ਾਹੀ ਨਾਲ ਆਪਣੇ ਹੱਕ ਵਿਚ ਦਸਖ਼ਤ ਕਰਵਾਏ ਜਿਸਦੀ ਮਿਸਾਲ ਕਪੂਰਥਲਾ ਵਿਖੇ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿਚ ਚੋਣਾਂ ਜਿੱਤੇ ਹੋਏ ਕੌਂਸਲਰਾਂ ਅਤੇ ਕਾਦੀਆਂ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਤੁਰੇ ਜਾ ਰਹੇ ਕੌਂਸਲਰਾਂ ਨੂੰ ਪੁਲਿਸ ਦੀ ਮਦਦ ਨਾਲ ਅਗਵਾ ਕਰ ਲਿਆ ਗਿਆ ਅਤੇ ਚੱਲ ਰਹੇ ਕੈਮਰਿਆਂ ਦੇ ਸਾਹਮਣੇ ਉਨ੍ਹਾਂ ਦੀ ਕੁੱਟਮਾਰ ਕਰਕੇ ਉਨ੍ਹਾਂ ਕੋਲੋਂ ਜ਼ਬਰਦਸਤੀ ਦਸਖ਼ਤ ਕਰਵਾਏ ਗਏ। ਸ. ਗਿੱਲ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਨਗਰ ਕੌਂਸਲ ਤਰਨਤਾਰਨ ਦੀ ਚੋਣ ਹੋਈ ਨੂੰ ਡੇਢ ਸਾਲ ਤੋਂ ਉੱਪਰ ਦਾ ਸਮਾਂ ਗੁਜ਼ਰ ਚੁੱਕਾ ਹੈ ਪਰ ਉੱਥੇ ਆਮ ਆਦਮੀ ਪਾਰਟੀ ਨੇ ਅਜੇ ਤੱਕ ਨਗਰ ਕੌਂਸਲ ਦੀ ਬੌਡੀ ਬਣਾਉਣ ਲਈ ਚੋਣ ਨਹੀਂ ਕਰਵਾਈ ਅਤੇ ਪੱਟੀ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਨੂੰ ਕਰੀਬ ਦੋ ਮਹੀਨੇ ਹੋ ਗਏ ਹਨ ਪਰ ਇੱਥੇ ਵੀ ਨਗਰ ਕੌਂਸਲ ਦੀ ਬੌਡੀ ਬਣਾਉਣ ਲਈ ਚੋਣ ਨਹੀਂ ਕਰਵਾਈ ਜਾ ਰਹੀ ਜਦੋਂ ਕਿ ਇੱਥੇ ਕਾਂਗਰਸ ਪਾਰਟੀ ਦੇ ਕੌਂਸਲਰ ਦੂਸਰੀਆਂ ਪਾਰਟੀਆਂ ਨਾਲੋਂ ਵੱਧ ਗਿਣਤੀ ਵਿਚ ਚੋਣ ਜਿੱਤੇ ਹਨ ਅਤੇ ਕਾਂਗਰਸ ਪਾਰਟੀ ਕੋਲ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਜਿੱਤਣ ਦਾ ਟੀਚਾ ਸਰ ਕਰਨ ਲਈ ਲੋੜੀਂਦੇ ਕੌਂਸਲਰ ਵੀ ਮੌਜੂਦ ਹਨ । ਗਿੱਲ ਨੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਕਾਦੀਆਂ ਤੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਹੈ ਕਿ ਪੰਜਾਬ ਦੀ ਸਮੁੱਚੀ ਕਾਂਗਰਸ ਪਾਰਟੀ ਉਨ੍ਹਾਂ ਵਿਰੁੱਧ ਹੋਈ ਧੱਕੇਸ਼ਾਹੀ ਦੇ ਖਿਲਾਫ ਡੱਟ ਕੇ ਖੜ੍ਹੀ ਹੋਈ ਹੈ । ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਪੱਟੀ ਦੇ ਮੌਜੂਦਾ ਨਿਗਰਾਨ ਐੱਸ.ਡੀ.ਐੱਮ. ਪੱਟੀ ਨੂੰ ਕਿਹਾ ਹੈ ਕਿ ਉਹ ਨਗਰ ਕੌਂਸਲ ਪੱਟੀ ਦੀ ਪ੍ਰਧਾਨਗੀ ਦੀ ਚੋਣ ਕਰਵਾਉਣ ਅਤੇ ਇਸਦੀ ਸਮੁੱਚੀ ਬੌਡੀ ਬਣਾਉਣ ਲਈ ਕਾਂਗਰਸ ਪਾਰਟੀ ਨੂੰ ਮੈਰਿਟ ਦੇ ਅਧਾਰ ‘ਤੇ ਸੱਦਾ ਦੇਣ । ਇਸ ਮੌਕੇ ਦਲਬੀਰ ਸਿੰਘ ਸੇਖੋ, ਸੇਵਾ ਸਿੰਘ ਉਬੋਕੇ, ਕੌਂਸਲਰ ਜਗਮੀਤ ਸਿੰਘ ਭੁੱਲਰ, ਵਿਜੇ ਸ਼ਰਮਾ ਪ੍ਰਧਾਨ ਸ਼ਹਿਰੀ ਕਾਂਗਰਸ, ਸਤਨਾਮ ਸਿੰਘ ਪੋਪਨ, ਕੌਂਸਲਰ ਹਰਜਿੰਦਰ ਸਿੰਘ ਬੋਬੀ, ਕੌਸਲਰ ਰੋਹਿਤ ਸ਼ਰਮਾ, ਲਖਬੀਰ ਸਿੰਘ ਲੁਹਾਰੀਆ, ਸਾਬਕਾ ਸਰਪੰਚ ਬਲਰਾਜ ਸਿੰਘ ਭੱਗੂਪੁਰ, ਗੁਰਜੰਟ ਸਿੰਘ ਔਲਖ, ਸਾਬਕਾ ਸਰਪੰਚ ਗੁਰਸੇਵਕ ਸਿੰਘ, ਸਾਬਕਾ ਸਰਪੰਚ ਹਰਚੰਦ ਸਿੰਘ ਜਿਲਾ ਪ੍ਰਧਾਨ ਐਸ ਸੀ ਸੈਲ, ਸਾਬਕਾ ਸਰਪੰਚ ਪ੍ਰਭਜੀਤ ਸਿੰਘ, ਮਨਦੀਪ ਸਿੰਘ ਮੱਤਾ, ਸਾਬਕਾ ਸਰਪੰਚ ਸਟਾਲਨਜੀਤ ਠੱਠਾ, ਗੁਣਮੀਤ ਸੇਖੋ ਪ੍ਰਧਾਨ ਯੂਥ ਕਾਂਗਰਸ ਪੱਟੀ, ਕੌਂਸਲਰ ਗੁਰਪ੍ਰੀਤ ਸਿੰਘ, ਪਰਮ ਤੂਤ, ਗੁਰਪਿੰਦਰ ਸਿੰਘ ਚੌਧਰੀ ਵਾਲਾ, ਸੁਖਵਿੰਦਰ ਸਿੰਘ ਦਰਗਾਪੁਰ, ਨਿਰਮਲਜੀਤ ਸਿੰਘ ਲਾਲੀ, ਅਮਰਜੀਤ ਸਿੰਘ ਉਸਮਾ, ਜਗਬੀਰ ਸਿੰਘ ਸੋਨੂ ਹਰੀਕੇ, ਗਗਨ ਭੱਗੂਪੁਰ, ਗੁਰਵਰਿਆਮ ਗੋਰਾ ਪ੍ਰਧਾਨ ਯੂਥ ਕਾਂਗਰਸ ਨੌਸ਼ਹਿਰਾ ਪੰਨੂਆਂ, ਸੁਰਜੀਤ ਸਿੰਘ ਪੱਟੀ, ਸਰਪੰਚ ਗਿੰਦਰ ਸੀਤੋ, ਰਵੀ ਸੇਰ ਰਸੂਲਪੁਰ, ਮਨਜੀਤ ਸਿੰਘ ਲਾਟੀ, ਸਾਬਕਾ ਸਰਪੰਚ ਜਗਤਾਰ ਸਿੰਘ, ਬਲਜੀਤ ਸਿੰਘ ਲਹੁਕਾ, ਗੁਰਬਚਨ ਸਿੰਘ ਦੁਬਲੀ, ਹਰਜੀਤ ਸਿੰਘ ਸੈਦੋ, ਬਲਦੇਵ ਸਿੰਘ ਆਦੀ ਕਾਂਗਰਸੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਸੈਕਟਰੀਆਂ ’ਤੇ ਲਾਠੀਚਾਰਜ ਦਾ ਹਿਸਾਬ ਮਾਨ ਸਰਕਾਰ ਕੋਲੋਂ 2027 ’ਚ ਲਿਆ ਜਾਵੇਗਾ -ਕਾਮਰੇਡ ਗੋਹਲਵੜ , ਪੱਖੋਕੇ ਅਗਲੀ ਖ਼ਬਰ ਤਰਨ ਤਾਰਨ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਅੱਜ ਲੱਗਣਗੇ ਵਿਸ਼ੇਸ਼ ਕੈਂਪ
Ad Position 24