14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਮਨਰੇਗਾ ਸੈਕਟਰੀਆਂ ’ਤੇ ਲਾਠੀਚਾਰਜ ਦਾ ਹਿਸਾਬ ਮਾਨ ਸਰਕਾਰ ਕੋਲੋਂ 2027 ’ਚ ਲਿਆ ਜਾਵੇਗਾ -ਕਾਮਰੇਡ ਗੋਹਲਵੜ , ਪੱਖੋਕੇ

Ad Position 21
No active advertisement
ਅਜੀਤ ਡੈਸਕ 19-07-2026
ਤਰਨ ਤਾਰਨ, 18 ਜੁਲਾਈ (ਇਕਬਾਲ ਸਿੰਘ ਸੋਢੀ )–ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਦੇਵ ਸਿੰਘ ਗੋਹਲਵੜ, ਜ਼ਿਲ੍ਹਾ ਵਿੱਤ ਸਕੱਤਰ ਕਾਮਰੇਡ ਦਵਿੰਦਰ ਸਿੰਘ ਪੱਖੋਕੇ ਆਦਿ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਨ ਸਰਕਾਰ ਵਲੋਂ ਮਨਰੇਗਾ ਕਰਮਚਾਰੀਆਂ ਨੂੰ ਕੁਝ ਮਹੀਨਿਆਂ ਤੋ ਤਨਖਾਹਾਂ ਨਹੀ ਦਿੱਤੀਆਂ ਜਾ ਰਹੀਆਂ। ਉਨਾਂ ਮਾਨ ਸਰਕਾਰ ਨੂੰ ਸਵਾਲ ਕੀਤਾ ਕਿ ਮਾਨ ਸਰਕਾਰ ਇਹ ਦੱਸੇ ਕਿ ਕਰਮਚਾਰੀਆਂ ਵਲੋਂ ਕੀਤੇ ਕੰਮਾਂ ਦੀ ਤਨਖਾਹ ਮੰਗਣਾ ਜਾਇਜ਼ ਨਹੀਂ, ਜੇ ਮਿਹਨਤ ਮੰਗਣਾ ਜਾਇਜ਼ ਹੈ ਫਿਰ ਲਾਠੀਚਾਰਜ ਕਿਉਂ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਕਰਮਚਾਰੀਆਂ ਦੀ ਪੇਮੈਟ ਫੌਰੀ ਦਿੱਤੀ ਜਾਵੇ, ਚੋਣਾਂ ਵੇਲੇ ਕੀਤੇ ਵਾਅਦੇ ਅਨੁਸਾਰ ਕੱਚੇ ਵਰਕਰਾਂ ਨੂੰ ਪੱਕਿਆ ਕੀਤਾ ਜਾਵੇ, ਜ਼ਖਮੀ ਮੁਲਾਜ਼ਮਾਂ ਦਾ ਇਲਾਜ ਮੁਫ਼ਤ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਤੇ ਮਜ਼ਦੂਰਾਂ ’ਤੇ ਕੀਤੇ ਗਏ ਅੰਨੇ ਤਸ਼ੱਦਦ ਦਾ ਕੱਲੀ ਕੱਲੀ ਡਾਂਗ ਦਾ ਹਿਸਾਬ 2027 ਦੀ ਚੋਣ ’ਚ ਮਾਨ ਸਰਕਾਰ ਤੋਂ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਭਾਰਤ ਟ੍ਰੇਡ ਸੰਧੀ ਵਿਰੁੱਧ 22 ਨੂੰ ਵੱਡੇ ਐਕਸ਼ਨ ਹੋਣਗੇ-ਐੱਸ.ਕੇ.ਐੱਮ. ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਨੇ ਹਰ ਮੋੜ ’ਤੇ ਸਿਆਸਤ ਅਤੇ ਸੰਵਿਧਾਨ ਦਾ ਕਤਲ ਕੀਤਾ - ਸਾਬਕਾ ਵਿਧਾਇਕ ਗਿੱਲ
Ad Position 24