ਤਰਨ ਤਾਰਨ, 25 ਜੁਲਾਈ (ਹਰਿੰਦਰ ਸਿੰਘ)– ਅਲਪਾਈਨ ਸਕੂਲ ਤਰਨ ਤਾਰਨ ਵਿਖੇ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਵਿਗਿਆਨ ਪ੍ਰਦਰਸ਼ਨੀ ਅਤੇ ਵਿਗਿਆਨ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਮੌਕੇ ਛੇਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਆਕਰਸ਼ਕ ਮਾਡਲਵਿਗਿਆਨ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਆਪਣੀ ਸੂਝ-ਬੂਝ ਨਾਲ ਵੱਖ-ਵੱਖ ਵਿਗਿਆਨਕ ਵਿਸ਼ਿਆਂ ‘ਤੇ ਆਧਾਰਿਤ ਵਰਕਿੰਗ ਅਤੇ ਸਟੈਟਿਕ ਮਾਡਲ ਪੇਸ਼ ਕੀਤੇ। ਇਹਨਾਂ ਮਾਡਲਾਂ ਵਿਚ ਮੁੱਖ ਤੌਰ ‘ਤੇ: ਚੰਦਰਮਾ ਦੇ ਫੇਸ, ਮਨੁੱਖੀ ਫੇਫੜੇ, ਮਨੁੱਖੀ ਦਿਲ, ਗੁਰਦੇ ਦੀ ਕਾਰਜਪ੍ਰਣਾਲੀ, ਜਲ ਚੱਕਰ, ਜਵਾਲਾਮੁਖੀ, ਸੂਖਮ ਜੀਵ, ਕਲੇਡੋਸਕੋਪ, ਜਾਨਵਰ ਸੈੱਲ, ਫੁੱਲ ਦੇ ਪ੍ਰਜਨਨ ਅੰਗ, ਮਨੁੱਖੀ ਅੱਖ, ਨਿਊਟਨ ਦੀ ਝੂਲ ਇਹਨਾਂ ਮਾਡਲਾਂ ਰਾਹੀਂ ਵਿਦਿਆਰਥੀਆਂ ਨੇ ਵਿਗਿਆਨ ਦੇ ਜਟਿਲ ਸਿਧਾਂਤਾਂ ਨੂੰ ਬਹੁਤ ਨੂੰ ਸਰਲ ਅਤੇ ਆਕਰਸ਼ਕ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ। ਰੋਚਕ ਵਿਗਿਆਨ ਕੁਇਜ਼ ਮੁਕਾਬਲਾਮਾਡਲ ਪ੍ਰਦਰਸ਼ਨੀ ਦੇ ਨਾਲ-ਨਾਲ ਇਕ ਬੌਧਿਕ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੁਕਾਬਲੇ ਦੇ ਪ੍ਰਸ਼ਨ ਸਕੂਲ ਦੇ ਪ੍ਰਿੰਸੀਪਲ ਬੀਬੀ ਲਖਵਿੰਦਰ ਕੌਰ ਅਤੇ ਮੈਨੇਜਮੈਂਟ ਮੈਂਬ ਗੁਰਦਿਆਲ ਸਿੰਘ ਸਿੱਧੂ ਵਲੋਂ ਖੁਦ ਵਿਦਿਆਰਥੀਆਂ ਤੋਂ ਪੁੱਛੇ ਗਏ। ਵਿਦਿਆਰਥੀਆਂ ਨੇ ਸਵਾਲਾਂ ਦੇ ਬਹੁਤ ਹੀ ਫੁਰਤੀ ਅਤੇ ਸਹੀ ਉੱਤਰ ਦਿੱਤੇ, ਜਿਸ ਨਾਲ ਪੂਰਾ ਮਾਹੌਲ ਗਿਆਨਵਰਧਕ ਅਤੇ ਰੋਚਕ ਬਣਿਆ ਰਿਹਾ। ਵਿਜੇਤਾ ਟੀਮਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਮੁਕਾਬਲੇ ਦੇ ਅੰਤ ਵਿਚ ਸਕੂਲ ਪ੍ਰਿੰਸੀਪਲ ਲਖਵਿੰਦਰ ਕੌਰ ਅਤੇ ਮੈਨੇਜਮੈਂਟ ਮੈਂਬਰ ਗੁਰਦਿਆਲ ਸਿੰਘ ਸਿੱਧੂ ਨੇ ਜੇਤੂ ਰਹੀਆਂ ਟੀਮਾਂ ਅਤੇ ਸ਼ਾਨਦਾਰ ਮਾਡਲ ਬਣਾਉਣ ਵਾਲੇ ਵਿਦਿਆਰਥੀਆਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ।