01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਗੁਰੂ ਪੂਜਾ ਅਤੇ ਮਾਤਾ ਜੀ ਦਾ ਸਾਵਣ ਦਾ ਦਿਹਾੜਾ ਕੱਲ੍ਹ ਨੂੰ ਮਨਾਇਆ ਜਾਵੇਗਾ-ਮਹੰਤ ਜੱਜ ਭਾਟੀਆ

Ad Position 21
No active advertisement
ਅਜੀਤ ਡੈਸਕ 01-08-2026
aਪੱਟੀ, 31 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਪੱਟੀ ਸ਼ਹਿਰ ਦੀ ਗੁਰੂ ਨਾਨਕ ਕਾਲੋਨੀ (ਨੇੜੇ ਬੁਆਣਾ ਮੰਦਰ) ਸਥਿਤ ਮੰਦਰ ਲਾਲ ਦੁਆਰਾ ਵਿਖੇ ਗੁਰੂ ਪੂਜਾ ਦਾ ਦਿਹਾੜਾ ਅਤੇ ਮਾਤਾ ਜੀ ਦਾ ਸਾਵਣ ਦਾ ਦਿਹਾੜਾ 2 ਅਗਸਤ 2026 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਵਿਸ਼ਾਲ ਧਾਰਮਿਕ ਸਮਾਗਮ ਬਾਵਾ ਲਾਲ ਦਿਆਲ ਦੇ ਪਰਮ ਭਗਤ ਮਹੰਤ ਜੱਜ ਭਾਟੀਆ ਅਤੇ ਸਮੂਹ ਸੰਗਤਾਂ ਦੇ ਉੱਦਮ ਨਾਲ ਉਲੀਕਿਆ ਗਿਆ ਹੈ। ਸਮਾਗਮ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮਿਥਿਆ ਗਿਆ ਹੈ। ਪ੍ਰਬੰਧਕਾਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਪਵਿੱਤਰ ਦਿਹਾੜੇ ਮੌਕੇ ਸਵੇਰੇ 10 ਵਜੇ ਤੋਂ 11:30 ਵਜੇ ਤੱਕ ਸ੍ਰੀ ਸੁੰਦਰ ਕਾਂਡ ਭਜਨ ਮੰਡਲੀ ਕਲਾਨੌਰ ਵਾਲਿਆਂ ਵਲੋਂ ਸ੍ਰੀ ਸੁੰਦਰ ਕਾਂਡ ਦੇ 21 ਪਾਠ ਕੀਤੇ ਜਾਣਗੇ। ਇਸ ਉਪਰੰਤ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਬਾਵਾ ਲਾਲ ਭਜਨ ਮੰਡਲੀ ਤਪ ਅਸਥਾਨ ਕਲਾਨੌਰ ਵਾਲੇ ਸਤਿਸੰਗ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮਾਗਮ ਵਿਚ ਸੰਤ ਮਹਾਂਪੁਰਸ਼ਾਂ ਵਜੋਂ ਰਜਿੰਦਰ ਸਚਦੇਵਾ, ਮਹੰਤ ਹਰੀ ਨਰਾਇਣ ਦਿੱਲੀ ਵਾਲੇ, ਮਹੰਤ ਤ੍ਰਿਵੈਣੀ ਗਿਰੀ ਪੱਟੀ ਵਾਲੇ, ਬਾਬਾ ਮੰਗਲ ਦਾਸ ਅਤੇ ਬਾਬਾ ਸੁਰਜੀਤ ਸਿੰਘ ਉਚੇਚੇ ਤੌਰ ’ਤੇ ਪਹੁੰਚ ਕੇ ਸੰਗਤਾਂ ਨੂੰ ਦਰਸ਼ਨ ਦੇਣਗੇ । ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਅਨਿਲ ਕੁਮਾਰ ਚੋਪੜਾ (ਈ.ਓ.) ਸ਼ਿਰਕਤ ਕਰਨਗੇ, ਜਦਕਿ ਜੋਤੀ ਪ੍ਰਚੰਡ ਕਰਨ ਦੀ ਰਸਮ ਪ੍ਰਿੰਸੀਪਲ ਜਸਬੀਰ ਕੌਰ ਵਲੋਂ ਨਿਭਾਈ ਜਾਵੇਗੀ । ਸਮਾਗਮ ਦੀ ਪ੍ਰਧਾਨਗੀ ਕਰਿਆਨਾ ਯੂਨੀਅਨ ਦੇ ਪ੍ਰਧਾਨ ਵਿਨੋਦ ਕੁਮਾਰ ਖੰਨਾ ਕਰਨਗੇ ਅਤੇ ਝੰਡੇ ਦੀ ਰਸਮ ਐਡਵੋਕੇਟ ਰਾਜਪ੍ਰੀਤ ਸਿੰਘ (ਐੱਮ.ਸੀ. ਵਾਰਡ ਨੰਬਰ 6) ਅਦਾ ਕਰਨਗੇ । ਆਰਤੀ ਪੂਜਨ ਗੁਰਪ੍ਰੀਤ ਸਿੰਘ ਕਰਨਗੇ ਅਤੇ ਹਵਨ ਦੀ ਪੂਰਨ ਆਹੂਤੀ ਬਾਊ ਵਿਜੇ ਕੁਮਾਰ ਅਤੇ ਵਿਕਾਸ ਕੁਮਾਰ ਮਿੰਟਾ ਵਲੋਂ ਪਾਈ ਜਾਵੇਗੀ । ਸਮਾਗਮ ਦੌਰਾਨ ਮਾਸਟਰ ਚਰਨ ਸਿੰਘ ਸਮੇਤ ਸ਼ਹਿਰ ਦੀਆਂ ਵੱਖ-ਵੱਖ ਨਾਮਵਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਜਾਵੇਗਾ। ਇਸ ਮੌਕੇ ਕਮਲ ਸ਼ਰਮਾ ਅੰਮ੍ਰਿਤਸਰ ਵਾਲੇ, ਕੱਕੀ ਭੈਣ, ਗੋਤਮ ਦੁੱਗਲ, ਖੰਡ ਵਾਲਾ ਛੇਹਰਟਾ ਅੰਮਿ੍ਤਸਰ ਤੋਂ ਜੰਡਪੀਰ ਸੰਗਤਾਂ ਪਹੁੰਚ ਰਹੀਆਂ ਸਨ ਅਤੇ ਇਸ ਮੌਕੇ ਦਿਵਿਆਂਸੂ ਤੇਜੀ ਆਮ ਪਾਰਟੀ ਦੇ ਸੀਨੀਅਰ ਆਗੂ, ਕੌਂਸਲਰ ਹਰਜਿੰਦਰ ਸਿੰਘ ਪੱਪੂ ਸਰਾਫ, ਡਾ. ਰਜੇਸ਼ ਭਾਰਦਵਾਜ, ਡਾ. ਦਵਿੰਦਰ ਕੁਮਾਰ ਰਿੰਕੂ ਅਤੇ ਮਹੰਤ ਜੱਜ ਭਾਟੀਆ ਤੇ ਬਾਵਾ ਲਾਲ ਭਜਨ ਮੰਡਲੀ ਦੇ ਸਮੂਹ ਮੈਂਬਰਾਂ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਧਾਰਮਿਕ ਸਮਾਗਮ ਵਿਚ ਵਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਵਲੋਂ ਸ਼ਹੀਦ ਦਾ 86ਵਾਂ ਸ਼ਹੀਦੀ ਦਿਹਾੜਾ ਸ਼ਰਧਾ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਰਨ ਤਾਰਨ ਵਲੋਂ ਸ਼ਹੀਦ ਊਧਮ ਸਿੰਘ ਦਾ ਮਨਾਇਆ ਸ਼ਹੀਦੀ ਦਿਹਾੜਾ
Ad Position 24
No active advertisement