ਸੜਕ ਦੁਰਘਟਨਾ ਵਿਚ ਖੇਮਕਰਨ ਦੇ ਇਕ ਲੜਕੇ ਦੀ ਮੌਤ - ਦੂਸਰਾ ਗੰਭੀਰ ਜ਼ਖ਼ਮੀ
ਖੇਮਕਰਨ, 13 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)–ਅੰਮ੍ਰਿਤਸਰ -ਖੇਮਕਰਨ ਮੁੱਖ ਸੜਕ ਤੇ ਭਿੱਖੀਵਿੰਡ ਨਜ਼ਦੀਕ ਟਰਾਲੇ ਤੇ ਮਹਿੰਦਰਾ ਗੱਡੀ ਦੀ ਹੋਈ ਭਿਆਨਕ ਦੁਰਘਟਨਾ ’ਚ ਖੇਮਕਰਨ ਵਾਸੀ ਇਕ ਨੌਜਵਾਨ ਲੜਕੇ ਦੀ ਮੌਕੇ ’ਤੇ ਮੌਤ ਹੋ ਗਈ ਹੈ ਜਦਕਿ ਉਸਦਾ ਦੂਸਰਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਖੇਮਕਰਨ, 13 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)–ਅੰਮ੍ਰਿਤਸਰ -ਖੇਮਕਰਨ ਮੁੱਖ ਸੜਕ ਤੇ ਭਿੱਖੀਵਿੰਡ ਨਜ਼ਦੀਕ ਟਰਾਲੇ ਤੇ ਮਹਿੰਦਰਾ ਗੱਡੀ ਦੀ ਹੋਈ ਭਿਆਨਕ ਦੁਰਘਟਨਾ ’ਚ ਖੇਮਕਰਨ ਵਾਸੀ ਇਕ ਨੌਜਵਾਨ ਲੜਕੇ ਦੀ ਮੌਕੇ ’ਤੇ ਮੌਤ ਹੋ ਗਈ ਹੈ ਜਦਕਿ ਉਸਦਾ ਦੂਸਰਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਮੁਤਾਬਕ ਖੇਮਕਰਨ ਵਾਸੀ ਪਵਨ ਕੁਮਾਰ ਉਰਫ ਭੋਲਾ ਪੁੱਤਰ ਸੁਰਿੰਦਰ ਕੁਮਾਰ ਅਰੋੜਾ ਆਪਣੀ ਮਹਿੰਦਰਾ ਜੀਪ ਤੇ ਆਪਣੇ ਸਾਥੀ ਸਮੇਤ ਅੰਮ੍ਰਿਤਸਰ ਤੋਂ ਵਾਪਸ ਖੇਮਕਰਨ ਨੂੰ ਆ ਰਿਹਾ ਸੀ ਕਿ ਅਚਾਨਕ ਭਿੱਖੀਵਿੰਡ ਨਜ਼ਦੀਕ ਲਾਇਮ ਲਾਇਟ ਪੈਲੇਸ ਨਜ਼ਦੀਕ ਸਾਹਮਣੇ ਤੋਂ ਆ ਰਹੇ ਟਰੱਕ ਟਰਾਲੇ ਨਾਲ ਮਹਿੰਦਰਾ ਜੀਪ ਦੀ ਟੱਕਰ ਹੋ ਗਈ। ਜਿਸ ਵਿਚ ਉਕਤ ਲੜਕੇ ਦੀ ਮੌਕੇ ’ਤੇ ਮੌਤ ਹੋ ਗਈ ਹੈ।