14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਬਾਰ ਐਸੋ. ਦੇ ਪ੍ਰਧਾਨ ਐਡ. ਜੇ.ਐਸ. ਢਿੱਲੋਂ ਨੇ ਨਵੇਂ ਸੈਸ਼ਨ ਜੱਜ ਰਾਜੇਸ਼ ਕੁਮਾਰ ਦਾ ਤਰਨ ਤਾਰਨ ਪਹੁੰਚਣ ’ਤੇ ਕੀਤਾ ਸਵਾਗਤ

ਤਰਨ ਤਾਰਨ, 13 ਅਕਤੂਬਰ (ਹਰਿੰਦਰ ਸਿੰਘ)—ਪਿਛਲੇ ਦਿਨੀਂ ਤਰਨ ਤਾਰਨ ਦੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦਾ ਚੰਡੀਗੜ੍ਹ ਤੋਂ ਤਬਾਦਲਾ ਹੋਣ ਤੋਂ ਬਾਅਦ ਤਰਨ ਤਾਰਨ ਵਿਖੇ ਤਾਇਨਾਤ ਕੀਤੇ ਗਏ ਨਵੇਂ ਸੈਸ਼ਨ ਜੱਜ ਰਾਜੇਸ਼ ਕੁਮਾਰ ਨੇ ਆਪਣਾ ਚਾਰਜ ਸੰਭਾਲ ਲਿਆ । ਉਹ ਬਠਿੰਡਾ ਵਿਖੇ ਅਡੀਸ਼ਨਲ ਸੈਸ਼ਨ ਜੱਜ ਵਜੋਂ ਸੇਵਾਵਾਂ ਦੇ ਰਹੇ ਸਨ, ਜਿਥੇ ਪਦਉਨਤ ਹੋ ਕੇ ਜ਼ਿਲ੍ਹਾ ਤਰਨ ਤਾਰਨ ਦੇ ਸੈਸ਼ਨ ਜੱਜ ਨਿਯੁਕਤ ਹੋਏ ਹਨ।

Ad Position 21
No active advertisement
ਤਰਨ ਤਾਰਨ ਦੇ ਨਵ-ਨਿਯੁਕਤ ਸੈਸ਼ਨ ਜੱਜ ਰਾਜੇਸ਼ ਕੁਮਾਰ ਦਾ ਤਰਨ ਤਾਰਨ ਪਹੁੰਚਣ ’ਤੇ ਸਵਾਗਤ ਕਰਦੇ ਹੋਏ ਬਾਰ ਐਸੋ. ਦੇ ਜ਼ਿਲ੍ਹਾ ਪ੍ਰਧਾਨ ਐਡ. ਜੇ.ਐਸ. ਢਿੱਲੋਂ ਤੇ ਹੋਰ। ਤਸਵੀਰ: ਲਵਲੀ 14-10-2026
ਤਰਨ ਤਾਰਨ, 13 ਅਕਤੂਬਰ (ਹਰਿੰਦਰ ਸਿੰਘ)—ਪਿਛਲੇ ਦਿਨੀਂ ਤਰਨ ਤਾਰਨ ਦੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦਾ ਚੰਡੀਗੜ੍ਹ ਤੋਂ ਤਬਾਦਲਾ ਹੋਣ ਤੋਂ ਬਾਅਦ ਤਰਨ ਤਾਰਨ ਵਿਖੇ ਤਾਇਨਾਤ ਕੀਤੇ ਗਏ ਨਵੇਂ ਸੈਸ਼ਨ ਜੱਜ ਰਾਜੇਸ਼ ਕੁਮਾਰ ਨੇ ਆਪਣਾ ਚਾਰਜ ਸੰਭਾਲ ਲਿਆ । ਉਹ ਬਠਿੰਡਾ ਵਿਖੇ ਅਡੀਸ਼ਨਲ ਸੈਸ਼ਨ ਜੱਜ ਵਜੋਂ ਸੇਵਾਵਾਂ ਦੇ ਰਹੇ ਸਨ, ਜਿਥੇ ਪਦਉਨਤ ਹੋ ਕੇ ਜ਼ਿਲ੍ਹਾ ਤਰਨ ਤਾਰਨ ਦੇ ਸੈਸ਼ਨ ਜੱਜ ਨਿਯੁਕਤ ਹੋਏ ਹਨ। ਜ਼ਿਲ੍ਹਾ ਕੋਰਟ ਕੰਪਲੈਕਸ ਤਰਨ ਤਾਰਨ ਵਿਖੇ ਨਵੇਂ ਸੈਸ਼ਨ ਜੱਜ ਰਾਜੇਸ਼ ਕੁਮਾਰ ਦੇ ਪਹੁੰਚਣ ’ਤੇ ਤਰਨ ਤਾਰਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੇ.ਐਸ. ਢਿੱਲੋਂ ਨੇ ਆਪਣੇ ਸਾਥੀ ਵਕੀਲਾਂ ਸਮੇਤ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਪ੍ਰਧਾਨ ਐਡਵੋਕੇਟ ਜੇ.ਐਸ. ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਬਾਰ ਐਸੋ. ਵਲੋਂ ਨਵੇਂ ਸੈਸ਼ਨ ਜੱਜ ਰਾਜੇਸ਼ ਕੁਮਾਰ ਦਾ ਸਵਾਗਤ ਕੀਤਾ ਹੈ। ਨਵੇਂ ਸੈਸ਼ਨ ਜੱਜ ਰਾਜੇਸ਼ ਕੁਮਾਰ ਨੇ ਤਰਨ ਤਾਰਨ ਪਹੁੰਚਣ ’ਤੇ ਜ਼ਿਲ੍ਹੇ ਵਿਚ ਤਾਇਨਾਤ ਸਾਰੇ ਜੱਜਾਂ ਨਾਲ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਸਰਕਟ ਹਾਊਸ ਵਿਖੇ ਸੈਸ਼ਨ ਜੱਜ ਰਾਜੇਸ਼ ਕੁਮਾਰ ਨੂੰ ਪੁਲਿਸ ਟੁਕੜੀ ਵਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਅਡੀਸ਼ਨਲ ਸੈਸ਼ਨ ਜੱਜ ਪੂਜਾ ਅੰਗੋਤਰਾ, ਪ੍ਰੇਮ ਕੁਮਾਰ, ਆਰ.ਐਸ. ਬਾਜਵਾ, ਅਮਨਦੀਪ ਕੌਰ ਚਾਹਲ, ਮਨੋਜ ਕੁਮਾਰ (ਸਾਰੇ ਅਡੀਸ਼ਨਲ ਸੈਸ਼ਨ ਜੱਜ), ਜੱਜ ਅੰਜੂ ਬਾਲਾ, ਜੱਜ ਅਮਨਦੀਪ ਸਿੰਘ, ਜੱਜ ਮਨਦੀਪ ਸਿੰਘ, ਜੱਜ ਮਨਜੋਤ ਕੌਰ, ਜੱਜ ਦਲੀਪ ਕੁਮਾਰ ਤੋਂ ਇਲਾਵਾ ਹੋਰ ਵੀ ਜੱਜਾਂ ਨੇ ਸੈਸ਼ਨ ਜੱਜ ਰਾਜੇਸ਼ ਕੁਮਾਰ ਦਾ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਰ ਐਸੋ. ਦੇ ਜਨਰਲ ਸਕੱਤਰ ਸਤਬੀਰ ਸਿੰਘ, ਵਾਈਸ ਪ੍ਰੈਜੀਡੈਂਟ ਕੰਵਜੀਤ ਸਿੰਘ, ਐਡ. ਅਜੈਪਾਲ ਸਿੰਘ ਸੱਗੂ, ਹਰਜਿੰਦਰ ਸਿੰਘ ਸੋਖੀ, ਜੁਆਇੰਟ ਸਕੰਤਰ ਰਾਬੀਆ ਬੇਦੀ, ਰੋਹਤਕ ਭੰਡਾਰੀ, ਐਡ. ਰਾਕੇਸ਼ ਰਮਨ ਅਰੋੜਾ, ਗੁਰਵਿੰਦਰ ਸਿੰਘ ਕਲਸ, ਗੁਰਮਨ ਕੌਰ, ਕਿਰਨ ਕੌਰ, ਐਡ. ਅਮਰਿੰਦਰ ਸਿੰਘ, ਐਡ. ਹਰਸੰਜੀਵ ਸਿੰਘ, ਐਡ. ਜੋਗਾ ਸਿੰਘ, ਐਡ. ਅੰਮ੍ਰਿਤਬੀਰ ਸਿੰਘ, ਐਡ. ਸਿਮਰ ਸਿੰਘ, ਐਡ. ਰਾਜ ਸਿੰਘ, ਐਡ. ਮਨਜਿੰਦਰ ਸਿੰਘ, ਐਡ. ਕਰਨਬੀਰ ਸਿੰਘ, ਐਡ. ਸੰਗਰਾਮ ਸਿੰਘ, ਐਡ. ਅਰਜਨ ਸਿੰਘ, ਐਡ. ਐਸ.ਪੀ. ਲਹਿਰੀ, ਐਡ. ਐਸ.ਐਸ. ਚੀਮਾ, ਐਡ. ਹਰਸੰਜੀਵ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਮਾੜੀ ਸਥਿਤੀ ਨੂੰ ਉਜਾਗਰ ਕੀਤਾ - ਕੰਚਨਪ੍ਰੀਤ ਕੌਰ ਅਗਲੀ ਖ਼ਬਰ ਸੜਕ ਦੁਰਘਟਨਾ ਵਿਚ ਖੇਮਕਰਨ ਦੇ ਇਕ ਲੜਕੇ ਦੀ ਮੌਤ - ਦੂਸਰਾ ਗੰਭੀਰ ਜ਼ਖ਼ਮੀ
Ad Position 24