29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਡੀ.ਐਸ.ਪੀ. ਡਾ. ਬੀਰਅਨਮੋਲ ਸਿੰਘ ਦੇ ਅਨੰਦ ਕਾਰਜ ਸਮਾਗਮ ਦੌਰਾਨ ਸੰਤ ਬਾਬਾ ਸੁੱਖਾ ਸਿੰਘ ਦਾ ਵਿਸ਼ੇਸ਼ ਸਨਮਾਨ

ਤਰਨ ਤਾਰਨ, 28 ਅਕਤੂਬਰ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੂੰ ਗੁਰਦੁਆਰਾ ਗੁਰਸਾਗਰ ਸਾਹਿਬ ਠੂਠਿਆਂਵਾਲੀ (ਜ਼ਿਲ੍ਹਾ ਮਾਨਸਾ) ਵਿਖੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਥੇ ਗੁਰਸਿੱਖ ਪਰਿਵਾਰ ਦੇ ਸੱਦੇ ’ਤੇ ਅਨੰਦ ਕਾਰਜ ਸਮਾਗਮ ਵਿਚ ਬਾਬਾ ਸੁੱਖਾ ਸਿੰਘ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 29-10-2026
ਤਰਨ ਤਾਰਨ, 28 ਅਕਤੂਬਰ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਨੂੰ ਗੁਰਦੁਆਰਾ ਗੁਰਸਾਗਰ ਸਾਹਿਬ ਠੂਠਿਆਂਵਾਲੀ (ਜ਼ਿਲ੍ਹਾ ਮਾਨਸਾ) ਵਿਖੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਥੇ ਗੁਰਸਿੱਖ ਪਰਿਵਾਰ ਦੇ ਸੱਦੇ ’ਤੇ ਅਨੰਦ ਕਾਰਜ ਸਮਾਗਮ ਵਿਚ ਬਾਬਾ ਸੁੱਖਾ ਸਿੰਘ ਨੇ ਸ਼ਮੂਲੀਅਤ ਕੀਤੀ। ਬਾਬਾ ਸੁੱਖਾ ਸਿੰਘ ਨੇ ਡੀ.ਐਸ.ਪੀ. ਡਾ. ਬੀਰਅਨਮੋਲ ਸਿੰਘ ਅਤੇ ਡਾ. ਪੁਨੀਤ ਕੌਰ ਨੂੰ ਸੁਖੀ ਗ੍ਰਹਿਸਤੀ ਜੀਵਨ ਲਈ ਅਸੀਸ ਦਿੱਤੀ ਅਤੇ ਸਾਰੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਬੋਲਦਿਆਂ ਬਾਬਾ ਸੋਨੂੰ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਗੁਰ ਸਾਗਰ ਸਾਹਿਬ ਵਲੋਂ ਬਾਬਾ ਸੁੱਖਾ ਸਿੰਘ ਦੀ ਸ਼ਖ਼ਸੀਅਤ ਅਤੇ ਸੇਵਾਵਾਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਨਿਸ਼ਕਾਮ ਸੇਵਾ, ਨਿਮਰਤਾ ਅਤੇ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਜੀਵਨ ਹੀ ਸਮਾਜ ਲਈ ਅਸਲ ਪ੍ਰੇਰਨਾ ਬਣਦਾ ਹੈ। ਪੰਜਾਬ ਵਿਚ ਹੜ੍ਹਾਂ ਦੌਰਾਨ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਨਿਭਾਈ ਗਈ ਸੇਵਾ ਨੂੰ ਸਾਰਾ ਜਗ ਜਾਣਦਾ ਹੈ। ਕੁਦਰਤੀ ਆਫ਼ਤਾਂ ਮਨੁੱਖੀ ਜੀਵਨ ਦੀਆਂ ਔਖੀਆਂ ਪ੍ਰੀਖਿਆਵਾਂ ਹੁੰਦੀਆਂ ਹਨ। ਅਜਿਹੇ ਸਮੇਂ ਜਦੋਂ ਲੋਕਾਂ ਦੇ ਘਰ-ਬਾਰ, ਰੋਜ਼ੀ-ਰੋਟੀ ਅਤੇ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਪ੍ਰਭਾਵਿਤ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਦੁੱਖ ਵੰਡਾਉਣ ਲਈ ਅੱਗੇ ਆਉਣਾ ਬਹੁਤ ਵੱਡਾ ਪਰਉਪਕਾਰ ਹੈ। ਸਾਲ 2023 ਅਤੇ 2025 ਵਿਚ ਪੰਜਾਬ ਦੇ ਹੜ੍ਹਾਂ ਵਿਚ ਬਾਬਾ ਜੀ ਨੇ ਮੌਕੇ ’ਤੇ ਬੰਨ੍ਹਾਂ ਦੀ ਮਜ਼ਬੂਤੀ ਕਰਕੇ ਕਈ ਇਲਾਕਿਆਂ ਨੂੰ ਹੜ੍ਹਾਂ ਤੋਂ ਬਚਾਇਆ। ਬਾਬਾ ਸੁੱਖਾ ਸਿੰਘ ਹਰ ਸਾਲ ਵਾਤਾਵਰਣ ਦੀ ਸੇਵਾ ਵਿਚ ਲੱਖਾਂ ਬੂਟੇ ਲਗਾਉਂਦੇ ਹਨ ਅਤੇ ਸਾਰਾ ਸਾਲ ਉਨ੍ਹਾਂ ਦੀ ਸਾਂਭ ਸੰਭਾਲ ਕਰਦੇ ਹਨ। ਆਪ ਜੀ ਦਾ ਵਿਸ਼ਵਾਸ਼ ਹੈ ਕਿ ਗੁਰਬਾਣੀ ਦਾ ਸੰਦੇਸ਼ ਕੇਵਲ ਸੁਣਨ ਜਾਂ ਪੜ੍ਹਨ ਤੱਕ ਸੀਮਤ ਨਹੀਂ, ਸਗੋਂ ਇਸ ਨੂੰ ਜੀਵਨ ਵਿਚ ਅਮਲ ਕਰਨਾ ਹੀ ਗੁਰਮਤਿ ਦੀ ਅਸਲ ਭਾਵਨਾ ਹੈ। ਦੁਖੀ ਅਤੇ ਲੋੜਵੰਦ ਮਨੁੱਖ ਦੀ ਸਹਾਇਤਾ ਕਰਨੀ, ਆਫ਼ਤ ਵਿਚ ਫਸੇ ਲੋਕਾਂ ਦਾ ਸਾਥ ਦੇਣਾ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਬਾਂਹ ਫੜਨਾ ਸਿੱਖੀ ਦਾ ਅਮਲੀ ਜੀਵਨ ਹੈ। ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕਰਨ ’ਤੇ ਸਾਨੂੰ ਅਤਿਅੰਤ ਖੁਸ਼ੀ ਹੋ ਰਹੀ ਹੈ ਇਸ ਮੌਕੇ ਸੰਗਤ ਵਿਚ ਨਿਰਮਲ ਸਿੰਘ ਸੰਧੂ ਸੇਵਾ ਮੁਕਤ ਪੰਜਾਬ ਪੁਲਿਸ, ਕਿਰਨਬੀਰ ਸਿੰਘ ਕੈਨੇਡਾ, ਅਰਮਿੰਦਰ ਸਿੰਘ ਚਾਹਲ, ਰੁਪਿੰਦਰ ਕੌਰ, ਕੁਲਵਿੰਦਰ ਕੌਰ, ਤੀਰਥਪਾਲ ਸਿੰਘ, ਚਮਕੌਰ ਸਿੰਘ, ਹੀਰਾ ਸਿੰਘ ਕੈਨੇਡਾ ਅਤੇ ਹੋਰ ਕਈ ਗੁਰਸਿੱਖ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਮਾਡਰਨ ਸੀਨੀ. ਸੈਕੰ. ਸਕੂਲ ਭਰੋਵਾਲ ਵਿਖੇ ਬੱਚੇ ਅੰਮ੍ਰਿਤਪਾਨ ਕਰਕੇ ਸਿੰਘ ਸਜੇ
Ad Position 24