ਛੀਨਾ ਬਿਧੀ ਚੰਦ ਨੇੜਿਉਂ ਬੀ.ਐੱਸ.ਐੱਫ. ਨੇ ਕਰੋੜਾਂ ਰੁਪਏ ਦੀ ਹੈਰੋਇਨ ਫੜੀ, ਕੇਸ ਦਰਜ
ਝਬਾਲ, 3 ਨਵੰਬਰ (ਸੁਖਦੇਵ ਸਿੰਘ)-ਹਿੰਦ ਪਾਕਿ ਸਰਹੱਦ ਤੇ’ ਸਥਿਤ ਪਿੰਡ ਛੀਨਾ ਬਿਧੀ ਚੰਦ ਨੇੜਿਉਂ ਬੀ. ਐਸ.
ਝਬਾਲ, 3 ਨਵੰਬਰ (ਸੁਖਦੇਵ ਸਿੰਘ)-ਹਿੰਦ ਪਾਕਿ ਸਰਹੱਦ ਤੇ’ ਸਥਿਤ ਪਿੰਡ ਛੀਨਾ ਬਿਧੀ ਚੰਦ ਨੇੜਿਉਂ ਬੀ.ਐਸ.ਐਫ. ਦੀ 115 ਬਟਾਲੀਅਨ ਦੇ ਜਵਾਨਾਂ ਨੇ 449 ਗ੍ਰਾਮ ਹੈਰੋਇਨ ਫੜੀ ਹੈ। ਪ੍ਰਪਾਤ ਜਾਣਕਾਰੀ ਅਨੁਸਾਰ ਬੀ.ਐੱਸ.ਐਫ 115 ਬਟਾਲੀਅਨ ਦੇ ਜਵਾਨਾਂ ਵੱਲੋਂ ਬਾਰਡਰ ਨੇੜੇ ਕੀਤੇ ਜਾ ਰਹੇ ਸਰਚ ਅਪ੍ਰੇਸ਼ਨ ਦੌਰਾਨ ਸਰਹੱਦੀ ਪਿੰਡ ਬਿਧੀਚੰਦ ਛੀਨਾ ਦੇ ਬਾਹਰੋਂ ਇਕ ਸ਼ੱਕੀ ਹਾਲਤ ਵਿਚ ਪੀਲੇ ਰੰਗ ਦਾ ਬੰਦ ਲਿਫਾਫਾ ਮਿਲਿਆ । ਜਿਸ ਨੂੰ ਚੈਕ ਕਰਨ ਤੇ ਉਸ ਵਿਚੋਂ ਹੈਰੋਇਨ ਵਜ਼ਨ 449 ਗ੍ਰਾਮ ਹੋਇਆ। ਬੀ.ਐਸ.ਐਫ. ਦੇ ਜਵਾਨਾਂ ਨੇ ਦੱਸਿਆ ਕਿ ਇਹ ਨਸ਼ੀਲੇ ਪਦਾਰਥ ਦਾ ਲਿਫਾਫਾ ਪਾਕਿਸਤਾਨ ਵਲੋਂ ਡ੍ਰੋਨ ਰਾਹੀਂ ਸੁਟਿਆ ਗਿਆ ਹੈ। ਬੀ.ਐੇੱਸ.ਐੱਫ. ਦੇ ਅਧਿਕਾਰੀਆਂ ਨੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਮੌਕੇ ’ਤੇ ਬੁਲਾਕੇ ਹੈਰੋਇਨ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਥਾਣਾ ਸਰਾਏ ਅਮਾਨਤ ਖਾਂ ਵਿਖੇ ਇਸ ਸਬੰਧੀ ਕੇਸ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿਤੀ ਹੈ।