11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਗੁਰਦੁਆਰਾ ਸ਼ਹੀਦ ਬਾਬਾ ਨੋਧ ਸਿੰਘ ਚੱਬਾ ਵਿਖੇ ਇੰਟਰਨੈਸ਼ਨਲ ਨੇਜ਼ਾਬਾਜ਼ੀ ਕੱਪ ਕਰਵਾਇਆ

ਚੱਬਾ, 11 ਨਵੰਬਰ (ਜੱਸਾ ਅਨਜਾਣ)-ਸ਼੍ਰੋਮਣੀ ਪੰਥ ਅਕਾਲੀ ਸ੍ਰੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਤੇ ਸੰਥ ਬਾਬਾ ਗੁਰਦੇਵ ਸਿੰਘ ਗੁਰਦੁਆਰਾ ਸ਼ਹੀਦੀ ਬਾਗ਼ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੀ ਰਹਿਣਨੁਮਾਈ ਹੇਠ ਸੂਬੇ ’ਚ ਪਹਿਲੀ ਵਾਰ ਗੁਰਦੁਆਰਾ ਸ਼ਹੀਦ ਬਾਬਾ ਨੋਧ ਸਿੰਘ ਤਰਨਤਾਰਨ ਰੋਡ ਪਿੰਡ ਚੱਬਾ ਵਿਖੇ ਸਿੱਖ ਵਿਰਾਸਤ ਨੂੰ ਦਰਸਾਉਂਦਾ ਵਿਸ਼ਾਲ ਨੇਜ਼ਾਬਾਜ਼ੀ ਕੱਪ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 12-11-2026
ਚੱਬਾ, 11 ਨਵੰਬਰ (ਜੱਸਾ ਅਨਜਾਣ)-ਸ਼੍ਰੋਮਣੀ ਪੰਥ ਅਕਾਲੀ ਸ੍ਰੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਤੇ ਸੰਥ ਬਾਬਾ ਗੁਰਦੇਵ ਸਿੰਘ ਗੁਰਦੁਆਰਾ ਸ਼ਹੀਦੀ ਬਾਗ਼ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੀ ਰਹਿਣਨੁਮਾਈ ਹੇਠ ਸੂਬੇ ’ਚ ਪਹਿਲੀ ਵਾਰ ਗੁਰਦੁਆਰਾ ਸ਼ਹੀਦ ਬਾਬਾ ਨੋਧ ਸਿੰਘ ਤਰਨਤਾਰਨ ਰੋਡ ਪਿੰਡ ਚੱਬਾ ਵਿਖੇ ਸਿੱਖ ਵਿਰਾਸਤ ਨੂੰ ਦਰਸਾਉਂਦਾ ਵਿਸ਼ਾਲ ਨੇਜ਼ਾਬਾਜ਼ੀ ਕੱਪ ਕਰਵਾਇਆ ਗਿਆ। ਜਿਸ ਵਿੱਦ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮਹਾਂਰਾਸ਼ਟਰ, ਇੰਗਲੈਂਡ, ਅਮਰੀਕਾ ਅਤੇ ਇਟਲੀ ਦੇ ਦਲ ਪੰਥਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਘੋੜ ਸਵਾਰਾਂ ਨੇ ਭਾਗ ਲਿਆ। ਇਸ ਨੇਜ਼ਾਬਾਜ਼ੀ ਕੱਪ ਬਾਰੇ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਅਤੇ ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ ਵਾਲਿਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲਿਆਂ ਵਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇ. ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ, ਪਸਾਰ ਅਤੇ ਪਵਿੱਤਰ ਗੁਰਧਾਮਾਂ ਦੀ ਸੇਵਾ-ਸੰਭਾਲ ਵਾਸਤੇ ਤੱਤਪਰ ਰਹਿਣ ਵਾਲੇ ਸ੍ਰੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਵਲੋਂ ਖਾਲਸਾਈ ਜੰਗੀ ਖੇਡ ਨੇਜ਼ਾਬਾਜ਼ੀ ਕੱਪ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਤੇ ਉਹ ਬਹੁਤ ਹੀ ਸ਼ਲਾਘਾਯੋਗ ਤੇ ਚੜ੍ਹਦੀ ਕਲਾ ਵਾਲੀ ਗੱਲ ਹੈ। ਇਸ ਨਾਲ ਪੀੜ੍ਹੀ ਆਪਣੇ ਇਤਿਹਾਸ ਤੇ ਪੁਰਾਤਨ ਵਿਰਸੇ ਬਾਰੇ ਜਾਗਰੂਕ ਹੋਵੇਗੀ ।ਸਿੰਘ ਸਾਹਿਬ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਕੇ ਸਿੱਖੀ ਨਾਲ ਜੋੜਨ ਵਾਸਤੇ ਅਜਿਹੀਆਂ ਖਾਲਸਾਈ ਖੇਡਾਂ ਪਿੰਡ-ਪਿੰਵ ਕਰਵਾਉਣੀਆਂ ਚਾਹੀਦੀਆਂ ਹਨ । ਇਸ ਮੌਕੇ ਸਿੰਘ ਸਾਹਿਬ ਜਥੇ ਬਾਬਾ ਜੋਗਾ ਸਿੰਘ ਨੇ ਸੰਤਾਂ-ਮਹਾਂਪਰਸ਼ਾਂ ਤੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇਹ ਨੇਜ਼ਾਬਾਜ਼ੀ ਕੱਪ ਕਰਵਾਉਣ ਜੰਗੀ ਹੋਰਸ ਕੱਲਬ ਇਟਲੀ, ਜੰਗੀ ਹੋਰਸ ਕਲੱਬ ਯੂ.ਕੇ. ਤੇ ਸਮੂਹ ਡੇਰਾਂ ਮਿਸਲਾਂ ਦਾ ਭਰਪੂਰ ਸਹਿਯੋਗ ਰਿਹਾ ਹੈ ਤੇ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਕੀਤੇ ਜਾਣਗੇ। ਅਖ਼ੀਰ ਪ੍ਰਬੰਧਕਾਂ ਵਲੋਂ ਜੇਤੂ ਘੋੜ ਸਵਾਰਾਂ ਨੂੰ ਨਕਦ ਰਾਸ਼ੀ ਤੇ ਸ਼ੀਲਡਾਂ ਨਾਲ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਬਾਬਾ ਦਰਸ਼ਨ ਸਿੰਘ ਗੁ. ਸ੍ਰੀ ਟਾਹਲਾ ਸਾਹਿਬ, ਸਾਬਕਾ ਜਥੇ. ਗਿਆਨੀ ਗੁਰਬਚਨ ਸਿੰਘ, ਮਹਾਂਕਾਲ ਬਾਬਾ ਜਗੀਰ ਸਿੰਘ ਭੰਬੋਈ, ਬਾਬਾ ਤਰਸੇਮ ਸਿੰਘ ਭਰਥ ਗਊਆਂ ਵਾਲੇ, ਜਥੇ. ਜ਼ੋਰਾਵਰ ਸਿੰਘ ਇਟਲੀ , ਬਾਬਾ ਜਰਨੈਲ ਸਿੰਘ ਯੂ.ਕੇ. ਬਾਬਾ ਤੇਜ਼ਬੀਰ ਸਿੰਘ, ਬਾਬਾ ਹਿੰਮਤ ਸਿੰਘ ਮੋਂਟੀਰੀਅਲ, ਬਾਬਾ ਗੁਰਨਾਮ ਸਿੰਘ ਭੂਰੀ ਵਾਲੇ, ਗਿਆਨੀ ਗੁਰਵਿੰਦਰ ਸਿੰਘ ਨੰਗਲੀ, ਬਾਬਾ ਸੁੱਖਾ ਸਿੰਘ ਬਾਬਾ ਬਕਾਲਾ ਸਾਹਿਬ, ਬਾਬਾ ਕੁਲਦੀਪ ਸਿੰਘ ਝਾੜ ਸਾਹਿਬ ਵਾਲੇ, ਗਿਆਨੀ ਸੁਖਚੈਨ ਸਿੰਘ ਵਰਪਾਲ, ਬਾਬਾ ਜਗਜੀਤ ਸਿੰਘ ਮੜ੍ਹੀਆਂ ਵਾਲੇ, ਬਾਬਾ ਤਰਲੋਚਨ ਸਿੰਘ ਖਿਆਲਾ ਕਲਾਂ, ਬਾਬਾ ਮਹਿਤਾਬ ਸਿੰਘ ਖਿਆਲਾ ਖੁਰਦ, ਭਾਈ ਪਰਮਿੰਦਰਬੀਰ ਸਿੰਘ, ਬਾਬਾ ਸੇਰ ਸਿੰਘ, ਬਾਬਾ ਜੈਮਲ ਸਿੰਘ ਤੇ ਹੋਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਐੱਸ. ਟੀ. ਪੀ. ਮਿਹਰਬਾਨ ਸਿੰਘ ਨੂੰ ਅੰਮ੍ਰਿਤਸਰ ਨਗਰ ਨਿਗਮ ਤੇ ਤਰਨ ਤਾਰਨ ’ਚ ਪੈਂਦੀਆਂ ਸਾਰੀਆਂ ਨਗਰ ਕੌਂਸਲਾਂ ਤੇ ਨਗਰ ਪੰ... ਅਗਲੀ ਖ਼ਬਰ ਦੀਵਾਲੀ ਤੋਂ ਬਾਅਦ ਸੁਲਤਾਨਵਿੰਡ ਪੁਲ ਤੇ ਸੁਲਤਾਨਵਿੰਡ ਵਿਖੇ ਲੱਗੇ ਕੂੜੇ ਦੇ ਢੇਰ, ਸਫ਼ਾਈ ਪ੍ਰਬੰਧਾਂ ਦਾ ਨਿਕਲਿਆ ਜਨਾਜ਼ਾ
Ad Position 24