ਲੁਧਿਆਣਾ, 1 ਜਨਵਰੀ (ਜਸਵਿੰਦਰ ਸਿੰਘ)-ਲੁਧਿਆਣਾ ਦੇ 7 ਸਾਲ 8 ਮਹੀਨੇ ਦੇ ਹੋਣਹਾਰ ਸਾਚਿਆਰ ਸਿੰਘ ਓਬਰਾਏ ਨੇ ਹੂਲਾ-ਹੂਪ 'ਚ ਅਦਭੁਤ ਕÏਸ਼ਲ ਅਤੇ ਸੰਤੁਲਨ ਦਾ ਪ੍ਰਦਰਸ਼ਨ ਕਰਦੇ ਹੋਏ ਇੰਡੀਆ ਬੁੱਕ ਆਫ ਰਿਕਾਰਡਜ਼ ਵਿਚ ਆਪਣਾ ਨਾਮ ਦਰਜ ਕਰਵਾਇਆ¢ ਸਾਚਿਆਰ ਨੇ ਐਂਟੀ-ਕਲਾਕਵਾਈਜ਼ ਦਿਸ਼ਾ ਵਿਚ ਹੂਲਾ-ਹੂਪ ਘੁਮਾਉਂਦੇ ਹੋਏ 63 ਪੌੜੀਆਂ ਚੜ੍ਹ ਕੇ ਇਹ ਵਿਸ਼ੇਸ਼ ਉਪਲਬਧੀ ਹਾਸਲ ਕੀਤੀ, ਜੋ ਉਸਦੀ ਸਹਿਣਸ਼ਕਤੀ ਅਤੇ ਇਕਾਗਰਤਾ ਦਾ ਸਬੂਤ ਹੈ¢ਇਸ ਕੀਰਤੀਮਾਨ ਦੀ ਅਧਿਕਾਰਕ ਪੁਸ਼ਟੀ 27 ਨਵੰਬਰ ਨੂੰ ਕੀਤੀ ਗਈ ਸੀ ¢ 1 ਜਨਵਰੀ ਨੂੰ ਕਰਵਾਏ ਸਨਮਾਨ ਸਮਾਰੋਹ ਵਿਚ ਇੰਡੀਆ ਬੁੱਕ ਆਫ ਰਿਕਾਰਡਜ਼ ਵਲੋਂ ਉਸ ਨੰੂ ਮੈਡਲ ਅਤੇ ਕਿੱਟ ਦਿੱਤੀ ਗਈ ¢ ਇੰਡੀਆ ਬੁੱਕ ਆਫ ਰਿਕਾਰਡਜ਼ ਵਲੋਂ ਇਸ ਉਪਲਬਧੀ ਦੀ ਅਧਿਕਾਰਕ ਪੁਸ਼ਟੀ ਹੋਣ ਨਾਲ ਉਸਦੇ ਮਾਤਾ-ਪਿਤਾ ਸੁਖਅਮਿ੍ਤ ਓਬਰਾਏ ਅਤੇ ਅਸ਼ਮੀਤ ਓਬਰਾਏ, ਨਾਲ ਹੀ ਉਸਦੇ ਪ੍ਰਸ਼ੰਸਕਾਂ ਅਤੇ ਸ਼ੁੱਭਚਿੰਤਕਾਂ ਵਿਚ ਬਹੁਤ ਖ਼ੁਸ਼ੀ ਦਾ ਮਾਹÏਲ ਬਣਿਆ¢ ਸਾਚਿਆਰ ਦੇ ਦਾਦਾ ਕਵਲਜੀਤ ਸਿੰਘ ਨੇ ਇਸ ਸਨਮਾਨ 'ਤੇ ਬੇਹੱਦ ਖ਼ੁਸ਼ੀ ਪ੍ਰਗਟਾਈ¢ ਉਨ੍ਹਾਂ ਕਿਹਾ ਕਿ ਸਾਡੀ ਦਿਲੀ ਇੱਛਾ ਹੈ ਕਿ ਸਾਡਾ ਪੁੱਤ ਹੋਰ ਉਚਾਈਆਂ ਛੂਹੇ ਅਤੇ ਇਕ ਦਿਨ ਏਸ਼ੀਆ ਬੁੱਕ ਆਫ ਰਿਕਾਰਡਜ਼ ਵਿਚ ਆਪਣਾ ਨਾਮ ਦਰਜ ਕਰਵਾਏ |