08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਬੱਗਾ ਕਲਾਂ ਦੇ ਬਾਇਓ ਗੈਸ ਪਲਾਂਟ ਨੂੰ ਬੰਦ ਕਰਵਾਉਣ ਲਈ ਲੋਕਾਂ ਵਲੋਂ ਧਰਨਾ <br/>

Ad Position 21
No active advertisement
ਬੱਗਾ ਕਲਾਂ ਸਥਿਤ ਬਾਇਓ ਗੈਸ ਪਲਾਂਟ ਦੇ ਸਾਹਮਣੇ ਰਾਤ ਸਮੇਂ ਰੋਡ ਉਪਰ ਜਾਮ ਲਗਾ ਕੇ ਲੋਕਾਂ ਵਲੋਂ ਧਰਨਾ ਦਿੱਤੇ ਜਾਣ ਦਾ ਦਿ੍ਸ਼ | ਤਸਵੀਰ-ਬਲਬੀਰ ਸਿੰਘ ਰਾਣਾ <br/> 04-01-2026
ਲਾਡੋਵਾਲ, 3 ਜਨਵਰੀ (ਬਲਬੀਰ ਸਿੰਘ ਰਾਣਾ)- ਲਾਡੋਵਾਲ-ਹੰਬੜਾਂ ਰੋਡ ਸਥਿਤ ਪਿੰਡ ਬੱਗਾ ਕਲਾਂ ਵਿਚ ਇਕ ਕਾਰਪੋਰੇਟ ਘਰਾਣੇ ਵਲੋਂ ਬਾਇਓ ਗੈਸ ਪਲਾਂਟ ਲਗਾਇਆ ਜਾ ਰਿਹਾ ਹੈ, ਜਦ ਕਿ ਇਲਾਕੇ ਦੇ ਲੋਕਾਂ ਵਲੋਂ ਇਸ ਪਲਾਂਟ ਨੂੰ ਬੰਦ ਕਰਾਉਣ ਲਈ ਇਸ ਦੀ ਉਸਾਰੀ ਨੂੰ ਰੋਕਣ ਲਈ ਪਿਛਲੇ ਲੰਬੇ ਸਮੇਂ ਤੋਂ ਪਲਾਂਟ ਦੇ ਗੇਟ ਅੱਗੇ ਧਰਨਾ ਲਗਾਇਆ ਗਿਆ ਹੈ ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਗੂ ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਾਮੀ ਇਸ ਮਾਮਲੇ ਨੂੰ ਲੈ ਕੇ ਪੰਜਾਬੀ ਭਵਨ ਲੁਧਿਆਣਾ 'ਚ ਮੀਟਿੰਗ ਰੱਖੀ ਗਈ ਸੀ, ਸ਼ਾਮੀ ਜਿਉਂ ਹੀ ਮੀਟਿੰਗ ਖ਼ਤਮ ਹੋਈ ਤਾਂ ਮੀਟਿੰਗ ਵਿਚ ਸ਼ਾਮਲ 15-20 ਆਗੂ ਜਦ ਬਾਹਰ ਆਉਣੇ ਸ਼ੁਰੂ ਹੋਏ ਤਾਂ ਸਾਦੇ ਕੱਪੜਿਆਂ ਵਿਚ ਬਾਹਰ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਸਾਡੇ ਆਗੂ ਜਸਪਾਲ ਸਿੰਘ ਸੋਢੀ ਹਾਲ ਵਾਸੀ ਪਿੰਡ ਚਾਹੜ ਨੂੰ ਚੁੱਕ ਕਿ ਗੱਡੀ ਵਿਚ ਬਿਠਾ ਲਿਆ ਅਤੇ ਜਦੋਂ ਸੋਢੀ ਦੀ ਮਾਤਾ ਭਜਨ ਕÏਰ ਨੇ ਪੁਲਿਸ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਧੱਕੇ ਮਾਰੇ, ਜਿਸ ਕਰਕੇ ਮਾਤਾ ਦੇ ਸਿਰ ਵਿਚ ਸੱਟ ਲੱਗ ਗਈ¢ ਰਣਜੀਤ ਸਿੰਘ ਮੁਤਾਬਿਕ ਜਦੋਂ ਪੁਲਿਸ ਵਾਲੇ ਆਗੂ ਸੋਢੀ ਅਤੇ ਉਸ ਦੀ ਮਾਤਾ ਨਾਲ ਉਲਝ ਰਹੇ ਸਨ ਤਾਂ ਨਾਲ ਗਈਆਂ ਜਾਗੀਰ ਕÏਰ ਅਤੇ ਗੋਗਾ ਦੇ ਅੱਗੇ ਆਉਣ 'ਤੇ ਪੁਲਿਸ ਨੇ ਕਥਿਤ ਤÏਰ 'ਤੇ ਉਨ੍ਹਾਂ ਨੂੰ ਵੀ ਧੱਕੇ ਮਾਰੇ, ਜਿਸ ਕਰਕੇ ਉਨ੍ਹਾਂ ਦੇ ਵੀ ਸਰੀਰਕ ਸੱਟਾਂ ਲੱਗੀਆਂ¢ ਜਦ ਕਿ ਪੁਲਿਸ ਨੇ ਜਸਪਾਲ ਸਿੰਘ ਸੋਢੀ ਨੂੰ ਧੱਕੇ ਨਾਲ ਚੁੱਕਿਆ ਅਤੇ ਨਾਲ ਲੈ ਗਏ ¢ ਇਸ ਘਟਨਾ ਤੋਂ ਬਾਅਦ ਆਗੂਆਂ ਅਤੇ ਪਿੰਡ ਵਾਸੀਆਂ ਵਲੋਂ ਬੱਗਾ ਕਲਾਂ, ਚਾਹੜਾ ਸਮੇਤ ਨੇੜਲੇ ਪਿੰਡਾਂ 'ਚ ਮੋਬਾਈਲ ਫ਼ੋਨ 'ਤੇ ਸੁਨੇਹੇ ਲਗਾਏ ਗਏ ਅਤੇ ਦੇਰ ਸ਼ਾਮ ਨੂੰ ਕੜਾਕੇ ਦੀ ਠੰਡ ਅਤੇ ਹਨੇਰ ਭਰੀ ਰਾਤ ਨੂੰ ਬਾਇਓ ਗੈਸ ਪਲਾਂਟ ਦੇ ਸਾਹਮਣੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਲਾਡੋਵਾਲ-ਹੰਬੜਾਂ ਰੋਡ 'ਤੇ ਰੋਹ ਵਿਚ ਆਏ ਲੋਕਾਂ ਨੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ ¢ ਖ਼ਬਰ ਲਿਖਣ ਤੱਕ ਧਰਨਾ ਜਾਰੀ ਸੀ | ਇਸ ਮÏਕੇ ਸਰਪੰਚ ਕਮਲੇਸ਼ ਕÏਰ, ਸਰਪੰਚ ਪਤੀ ਸਤਨਾਮ ਸਿੰਘ ਚਾਹੜ, ਰਣਜੀਤ ਸਿੰਘ, ਜਸਵੀਰ ਸਿੰਘ ਲਾਲੀ,ਗੁਰਪ੍ਰੀਤ ਸਿੰਘ, ਸੁੱਚਾ ਸਿੰਘ ਟੋਨੀ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਆਗੂ ਜਸਪਾਲ ਸਿੰਘ ਸੋਢੀ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਧਰਨਾ ਜਾਰੀ ਰਹੇਗਾ ¢

Ad Position 22
No active advertisement
ਪਿਛਲੀ ਖ਼ਬਰ ਹਲਕਾ ਪੱਛਮੀ ਵਿਚ ਲੁਟੇਰਿਆਂ ਦਾ ਕਹਿਰ ਹਥਿਆਰਬੰਦ ਲੁਟੇਰੇ ਸ਼ਰਾਬ ਦੇ ਠੇਕਿਆਂ ਤੋਂ ਲੱਖਾਂ ਦੀ ਨਕਦੀ ਅਤੇ ਬੋਤਲਾਂ ਲੁੱਟ... ਅਗਲੀ ਖ਼ਬਰ ਰਿਹਾਇਸ਼ੀ ਇਲਾਕਿਆਂ 'ਚ ਕਬਾੜ ਦੇ ਗੁਦਾਮ ਸ਼ਹਿਰਵਾਸੀਆਂ ਲਈ ਬਣੇ ਖ਼ਤਰਾ <br/>
Ad Position 24