08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਹਲਕਾ ਪੱਛਮੀ ਵਿਚ ਲੁਟੇਰਿਆਂ ਦਾ ਕਹਿਰ ਹਥਿਆਰਬੰਦ ਲੁਟੇਰੇ ਸ਼ਰਾਬ ਦੇ ਠੇਕਿਆਂ ਤੋਂ ਲੱਖਾਂ ਦੀ ਨਕਦੀ ਅਤੇ ਬੋਤਲਾਂ ਲੁੱਟ ਕੇ ਹੋਏ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 04-01-2026
ਲੁਧਿਆਣਾ, 3 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਹਲਕਾ ਪੱਛਮੀ ਵਿਚ ਅੱਜ ਕੱਲ੍ਹ ਲੁਟੇਰਿਆਂ ਦਾ ਕਹਿਰ ਹੈ ਅਤੇ ਹਥਿਆਰਬੰਦ ਲੁਟੇਰੇ ਪਿਛਲੇ ਚਾਰ ਦਿਨਾਂ ਤੋਂ ਸ਼ਰਾਬ ਦੇ ਠੇਕਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਅਤੇ ਪਿਛਲੇ ਚਾਰ ਦਿਨਾਂ ਤੋਂ ਇਕ ਹੀ ਕੰਪਨੀ ਦੇ ਚਾਰ ਠੇਕਿਆਂ ਤੋਂ ਲੁਟੇਰੇ ਲੱਖਾਂ ਦੀ ਨਗਦੀ ਅਤੇ ਸ਼ਰਾਬ ਦੀਆਂ ਬੋਤਲਾਂ ਲੁੱਟ ਕੇ ਫ਼ਰਾਰ ਹੋ ਗਏ | ਪੁਲਿਸ ਵਲੋਂ ਹੁਣ ਇਸ ਮਾਮਲੇ ਵਿਚ ਠੇਕੇ ਦੇ ਪ੍ਰਬੰਧਕ ਸੰਦੀਪ ਛੀਨਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ | ਠੇਕੇਦਾਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਹਲਕਾ ਪੱਛਮੀ ਅਧੀਨ ਪੈਂਦੇ ਉਨ੍ਹਾਂ ਦੇ ਠੇਕਿਆਂ 'ਤੇ ਲੁਟੇਰਿਆ ਵਲੋਂ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਚਾਰ ਦਿਨਾਂ ਦੌਰਾਨ ਹੀ ਇਹਨਾਂ ਲੁਟੇਰਿਆਂ ਵਲੋਂ ਚਾਰ ਠੇਕਿਆਂ ਤੋਂ ਲੱਖਾਂ ਰੁਪਏ ਦੀ ਨਗਦੀ ਅਤੇ ਬੋਤਲਾਂ ਲੁੱਟ ਲਈਆਂ ਗਈਆਂ ਹਨ | ਇਹ ਲੁਟੇਰੇ ਵੱਖ-ਵੱਖ ਠੇਕਿਆਂ 'ਤੇ ਹਥਿਆਰਾਂ ਨਾਲ ਲੈਸ ਹੋ ਕੇ ਜਾਂਦੇ ਹਨ ਅਤੇ ਇਹਨਾਂ ਦੀ ਗਿਣਤੀ 8 ਤੋਂ 10 ਦੇ ਵਿਚਕਾਰ ਹੁੰਦੀ ਹੈ | ਠੇਕੇ 'ਤੇ ਜਾਂਦਿਆਂ ਹੀ ਇਹ ਉੱਥੇ ਮੌਜੂਦ ਮੁਲਾਜ਼ਮਾਂ ਪਾਸੋਂ ਨਗਦੀ ਦੀ ਮੰਗ ਕਰਦੇ ਹਨ ਜੇਕਰ ਮੁਲਾਜ਼ਮ ਨਗਦੀ ਨਹੀਂ ਦਿੰਦੇ ਤਾਂ ਇਹ ਆਪਣੇ ਪਾਸ ਰੱਖੇ ਹਥਿਆਰ ਕੱਢ ਲੈਂਦੇ ਹਨ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਦਰਾਜ ਵਿਚ ਪਈ ਨਗਦੀ ਅਤੇ ਬੋਤਲਾਂ ਲੁੱਟ ਕੇ ਫ਼ਰਾਰ ਹੋ ਜਾਂਦੇ ਹਨ | ਪੁਲਿਸ ਵਲੋਂ ਹਾਲ ਦੀ ਘੜੀ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ, ਪਰ ਪੁਲਿਸ ਨੂੰ ਇਸ ਮਾਮਲੇ ਵਿਚ ਕੋਈ ਸਫਲਤਾ ਨਹੀਂ ਮਿਲੀ ਸੀ | ਪੁਲਿਸ ਨੇ ਉੱਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ਼ ਵੀ ਕਬਜ਼ੇ ਵਿਚ ਲਈ ਹੈ ਤਾਂ ਜੋ ਲੁਟੇਰਿਆਂ ਦਾ ਸੁਰਾਗ ਹਾਸਿਲ ਕੀਤਾ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸ਼ਿਵਪੁਰੀ ਇਲਾਕੇ 'ਚ ਨਾਜਾਇਜ਼ ਕਬਜ਼ੇ ਖ਼ਿਲਾਫ਼ ਕਾਰਵਾਈ ਦੌਰਾਨ ਤਣਾਅ <br/> ਅਗਲੀ ਖ਼ਬਰ ਬੱਗਾ ਕਲਾਂ ਦੇ ਬਾਇਓ ਗੈਸ ਪਲਾਂਟ ਨੂੰ ਬੰਦ ਕਰਵਾਉਣ ਲਈ ਲੋਕਾਂ ਵਲੋਂ ਧਰਨਾ <br/>
Ad Position 24