ਆਲਮਗੀਰ, 5 ਜਨਵਰੀ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਪਿੰਡ ਬੱਗਾ ਕਲਾਂ, ਚਾਹੜ ਵਿਖੇ ਲੱਗੇ ਬਾਇਓ ਗੈਸ ਪਲਾਂਟ ਦਾ ਜਿੱਥੇ ਬੇਟ ਏਰੀਆ ਦੀਆਂ ਲਗਭਗ 20 ਦੇ ਕਰੀਬ ਪੰਚਾਇਤਾਂ ਵਲੋਂ ਕੀਤੇ ਜਾ ਰਹੇ ਭਾਰੀ ਵਿਰੋਧ ਦਾ ਸਰਕਾਰ 'ਤੇ ਕੋਈ ਅਸਰ ਨਹੀਂ ਹੋ ਰਿਹਾ, ਭਾਵੇਂ ਕਿ ਉਸ ਇਲਾਕੇ ਦੇ ਲੋਕ ਜੀਣ ਭਾਵੇਂ ਮਰਨ ਸਰਕਾਰ ਦੇ ਕਿਸੇ ਨੁਮਾਇੰਦੇ ਜਾਂ ਅਧਿਕਾਰੀ ਨੂੰ ਕੋਈ ਫ਼ਰਕ ਨਹੀਂ¢ ਉਪਰੋਕਤ ਸ਼ਬਦ ਕਾਂਗਰਸ ਕਿਸਾਨ ਸੈੱਲ ਹਲਕਾ ਗਿੱਲ ਦੇ ਪ੍ਰਧਾਨ ਇੰਦਰਜੀਤ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਗੈਸ ਪਲਾਂਟ ਦੇ ਵਿਰੋਧ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਨੰੂ ਕਿ ਕਾਂਗਰਸ ਪਾਰਟੀ ਕਿਸੇ ਕੀਮਤ 'ਤੇ ਸਹਿਣ ਨਹੀਂ ਕਰੇਗੀ ¢