03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕੌਮੀ ਹਾਕੀ ਕੋਚ ਬਲਦੇਵ ਸਿੰਘ ਨੂੰ ਪਦਮ ਸ੍ਰੀ ਪੁਰਸਕਾਰ ਦੇ ਐਲਾਨ ਨਾਲ ਲੁਧਿਆਣਾ ਵਿਚ ਖੁਸ਼ੀਆਂ ਦੀ ਲਹਿਰ <br/>

Ad Position 21
No active advertisement
ਅਜੀਤ ਡੈਸਕ 29-01-2026
ਲੁਧਿਆਣਾ, 28 ਜਨਵਰੀ (ਡਾ. ਤਰਲੋਚਨ ਸਿੰਘ)-ਭਾਰਤ ਸਰਕਾਰ ਵਲੋਂ ਗਣਤੰਤਰ ਦਿਵਸ 'ਤੇ ਕੌਮੀ ਪੁਰਸਕਾਰਾਂ ਦੇ ਐਲਾਨ ਵਿਚ ਭਾਰਤੀ ਹਾਕੀ ਟੀਮ ਨੂੰ ਸਭ ਤੋਂ ਵੱਧ ਕਪਤਾਨ ਤੇ ਔਰਤਾਂ ਦੀ ਹਾਕੀ ਵਿਚ ਸਭ ਤੋਂ ਵੱਧ ਅੰਤਰ ਰਾਸ਼ਟਰੀ ਤੇ ਓਲੰਪੀਅਨ ਖਿਡਾਰਨਾਂ ਤਿਆਰ ਕਰਨ ਵਾਲੇ ਕੌਮੀ ਹਾਕੀ ਕੋਚ ਬਲਦੇਵ ਸਿੰਘ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ 'ਤੇ ਲੁਧਿਆਣਾ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਲਦੇਵ ਸਿੰਘ ਨੇ ਆਪਣਾ ਖੇਡ ਸਫ਼ਰ ਪਹਿਲਾਂ ਮਾਲਵਾ ਖ਼ਾਲਸਾ ਹਾਈ ਸਕੂਲ, ਲੁਧਿਆਣਾ ਤੇ ਮਗਰੋਂ ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਿਚ ਆਰੰਭਿਆ | ਬਲਦੇਵ ਸਿੰਘ ਦਾ ਇਸ ਪੁਰਸਕਾਰ ਲਈ ਨਾਮ ਐਲਾਨੇ ਜਾਣ 'ਤੇ ਪ੍ਰਸੰਨਤਾ ਦਾ ਪ੍ਰਗਟਾਵਾ ਕਰਦਿਆਂ ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਪ੍ਰਧਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ.ਪ. ਸਿੰਘ ਨੇ ਵੀ ਮੁਬਾਰਕਬਾਦ ਦਿੱਤੀ ਹੈ | ਬਲਦੇਵ ਸਿੰਘ ਨੂੰ ਇਸ ਤੋਂ ਪਹਿਲਾਂ ਦਰੋਣਾਚਾਰੀਆ ਐਵਾਰਡ ਵੀ ਮਿਲ ਚੁੱਕਾ ਹੈ | ਬਲਦੇਵ ਸਿੰਘ ਲੁਧਿਆਣਾ ਸਥਿਤ ਪਿੰਡ ਹੈਬੋਵਾਲ ਦੇ ਵਸਨੀਕ ਹਨ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨ ਤਾਂ ਦੂਰ, ਦੋ ਸਾਲਾਂ ਤੋਂ ਬਕਾਇਆ ਵੀ ਨਹੀਂ ਮਿਲਿਆ ਸੇਵਾ ਮੁੱਕਤ ਸਫਾਈ ਸੇਵਕਾਂ ਦੇ ਹੱਕਾਂ ਲਈ ਯੂਥ ਸੈਨਾ ਦਾ ਅ... ਅਗਲੀ ਖ਼ਬਰ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ, ਜੀ. ਟੀ. ਬੀ. ਐਚ. ਵਿਖੇ ਕਾਰਡੀਓ ਥੋਰੇਸਿਕ ਨਰਸਿੰਗ 'ਤੇ ਵਰਕਸ਼ਾਪ ਕਰਵਾਈ <br/>
Ad Position 24