ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਬੈਂਕਿੰਗ ਖੇਤਰ ਵਿਚ ਭਾਰਤ ਅਤੇ ਵਿਦੇਸ਼ਾਂ ਵਿਚ ਸਿੱਖਾਂ ਵਲੋਂ ਦਿੱਤੇ ਗਏ ਇਤਿਹਾਸਕ, ਆਰਥਿਕ ਅਤੇ ਸਮਾਜਿਕ ਯੋਗਦਾਨ ਨੂੰ ਦਰਸਾਉਂਦੀ ਵਿਸਤਰਿਤ ਅਤੇ ਅਧਿਐਨਾਤਮਕ ਕਿਤਾਬ 'ਸਿਖਜ ਇਨ ਬੈਂਕਿੰਗ' 4 ਫਰਵਰੀ ਨੂੰ ਰਿਲੀਜ਼ ਕੀਤੀ ਜਾਵੇਗੀ | ਰਿਲੀਜ਼ ਸਮਾਰੋਹ ਦੁਪਹਿਰ 2.00 ਵਜੇ, ਕਾਂਸਟਿਟਿਊਸ਼ਨ ਕਲੱਬ ਆਫ਼ ਇੰਡੀਆ, ਨਵੀਂ ਦਿੱਲੀ ਵਿਖੇ ਹੋਵੇਗਾ¢ ਇਸ ਰੰਗੀਨ 340 ਪੰਨੇ ਦੀ ਇਤਿਹਾਸਕ ਕਿਤਾਬ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਲੋਂ ਛਾਪਿਆ ਗਿਆ ਹੈ ਅਤੇ ਇਸ ਕਿਤਾਬ ਦੇ ਲੇਖਕ ਗੁਰਮੀਤ ਸਿੰਘ (ਐਮ.ਏ., ਐਲ.ਐਲ.ਬੀ., ਸੀ. ਏ. ਆਈ. ਆਈ. ਬੀ.), ਸੇਵਾ ਮੁਕਤ ਮੁੱਖ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ ਹਨ¢ ਉਨ੍ਹਾਂ ਨੇ ਲੰਮੇ ਅਨੁਭਵ ਅਤੇ ਗਹਿਰੇ ਅਧਿਐਨ ਦੇ ਆਧਾਰ 'ਤੇ ਇਸ ਕਿਤਾਬ ਰਾਹੀਂ ਬੈਂਕਿੰਗ ਖੇਤਰ ਵਿਚ ਸਿੱਖ ਕÏਮ ਦੀ ਇਮਾਨਦਾਰੀ, ਪੇਸ਼ੇਵਰਤਾ ਅਤੇ ਸੇਵਾ ਦੀ ਪਰੰਪਰਾ ਨੂੰ ਦਸਤਾਵੇਜ਼ੀ ਰੂਪ ਵਿਚ ਪੇਸ਼ ਕੀਤਾ ਹੈ ¢ ਕਿਤਾਬ ਨੂੰ 6 ਸੁਚੱਜੇ ਢੰਗ ਨਾਲ ਤਿਆਰ ਕੀਤੇ ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਨ੍ਹਾਂ ਵਿਚ ਗਲੋਬਲ ਬੈਂਕਿੰਗ ਵਿਚ ਸਿੱਖ ਸਪਿਰਿਟ, ਇਤਿਹਾਸਕ ਵਿਕਾਸ, ਨੇਤਿ੍ਤਵ ਭੂਮਿਕਾਵਾਂ, ਸੰਸਥਾਵਾਂ ਅਤੇ ਸਮਾਜਿਕ ਪ੍ਰਭਾਵ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਲਿਆ ਗਿਆ ਹੈ¢ ਇਸ ਵਿਚ ਪੰਜਾਬ ਐਂਡ ਸਿੰਧ ਬੈਂਕ ਬਾਰੇ ਇਕ ਵਿਸ਼ੇਸ਼ ਅਤੇ ਵਿਸਤਰਿਤ ਅਧਿਆਇ ਵੀ ਸ਼ਾਮਿਲ ਹੈ, ਜੋ ਸਿੱਖਾਂ ਵਲੋਂ ਸਥਾਪਿਤ ਬੈਂਕ ਹੈ ਅਤੇ ਜਿਸ ਨੇ ਅਨੇਕ ਪ੍ਰਸਿੱਧ ਸਿੱਖ ਬੈਂਕਰਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਭਾਰਤੀ ਵਿੱਤੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ¢ ਗੁਰਮੀਤ ਸਿੰਘ ਵਲੋਂ ਇਸ ਸਮਾਰੋਹ ਵਿਚ ਸਾਰੇ ਬੁੱਧੀਜੀਵੀ ਵਰਗ, ਬੈਂਕਿੰਗ ਮਾਹਿਰਾਂ, ਸਮਾਜਿਕ ਆਗੂਆਂ ਅਤੇ ਮੀਡੀਆ ਦੇ ਨੁਮਾਇੰਦਿਆਂ ਨੂੰ ਇਸ ਇਤਿਹਾਸਕ ਕਿਤਾਬ ਦੇ ਵਿਮੋਚਨ ਮÏਕੇ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ | ਕਿਤਾਬ ਰਿਲੀਜ਼ ਸਮਾਗਮ ਵਿਚ ਡਾ. ਵਿਕਰਮਜੀਤ ਸਿੰਘ ਸਾਹਨੀ ਐਮ.ਪੀ., ਤਰਲੋਚਨ ਸਿੰਘ ਸਾਬਕਾ ਐਮ.ਪੀ., ਮਨਜੀਵ ਸਿੰਘ ਪੁਰੀ ਸਾਬਕਾ ਸੀਨੀਅਰ ਡਿਪਲੋਮੈਟ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਬਲਜੀਤ ਸਿੰਘ ਅਤੇ ਸਾਰੇ ਰਿਟਾਇਰ ਬੈਂਕਾਂ ਦੇ ਚੇਅਰਮੈਨ ਸ਼ਾਮਿਲ ਹੋਣਗੇ |