08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਫ਼ਾਈ 'ਚ ਲਾਪਰਵਾਹੀ 'ਤੇ ਨਗਰ ਨਿਗਮ ਦੀ ਸਖ਼ਤ ਕਾਰਵਾਈ <br/>

Ad Position 21
No active advertisement
ਅਜੀਤ ਡੈਸਕ 04-02-2026
ਲੁਧਿਆਣਾ, 3 ਫਰਵਰੀ (ਭੁਪਿੰਦਰ ਸਿੰਘ ਬੈਂਸ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬੀਤੇ ਦਿਨਾਂ ਲੁਧਿਆਣਾ ਦੌਰੇ ਦੌਰਾਨ ਸਾਹਮਣੇ ਆਏ ਸਫਾਈ ਦੇ ਮਾੜੇ ਹਾਲਾਤਾਂ ਨੰੂ ਗੰਭੀਰਤਾ ਨਾਲ ਲੈੰਦਿਆਂ ਨਗਰ ਨਿਗਮ ਪ੍ਰਸ਼ਾਸਨ ਨੇ ਸਖਤ ਕਦਮ ਚੁੱਕੇ ਹਨ | ਸਫਾਈ ਪ੍ਰਬੰਧਾਂ ਵਿਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਇਕ ਸਫਾਈ ਸੁਪਰਵਾਈਜ਼ਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ | ਜਦਕਿ ਚੀਫ ਸੈਨੇਟਰੀ ਇੰਸਪੈਕਟਰ ਤੇ ਸੈਨੇਟਰੀ ਇੰਸਪੈਕਟਰ ਨੰੂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ | ਨਗਰ ਨਿਗਮ ਦੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇ ਦੌਰੇ ਮਗਰੋਂ ਕੀਤੀ ਗਈ ਸਮੀਖਿਆ ਦੌਰਾਨ ਸ਼ਹਿਰ ਦੇ ਕਈ ਸਥਾਨਾਂ ਤੇ ਸਫਾਈ ਪ੍ਰਬੰਧ ਸੰਤੋਸ਼ਜਨਕ ਨਹੀਂ ਪਾਏ ਗਏ | ਖਾਸ ਕਰਕੇ ਜਗਰਾਉਂ ਪੁਲ ਅਤੇ ਦਮੋਰੀਆ ਪੁਲ ਦੇ ਇਲਾਕਿਆਂ ਵਿਚ ਸਫਾਈ ਨਾ ਹੋਣਾ ਸਾਹਮਣੇ ਆਇਆ | ਜਿਸ ਨਾਲ ਨਗਰ ਨਿਗਮ ਦੀ ਮੈਦਾਨੀ ਨਿਗਰਾਨੀ ਤੇ ਸਵਾਲ ਖੜ੍ਹੇ ਹੋ ਗਏ | ਅੰਦਰੂਨੀ ਜਾਂਚ ਵਿਚ ਇਹ ਵੀ ਸਾਹਮਣੇ ਆਈ ਕਿ ਸੰਬੰਧਤ ਇਲਾਕਿਆਂ ਵਿਚ ਸਫਾਈ ਸਟਾਫ ਦੀ ਨਿਯਮਤ ਨਿਗਰਾਨੀ ਨਹੀਂ ਕੀਤੀ ਗਈ ਅਤੇ ਡਿਊਟੀ ਵਿਚ ਗੰਭੀਰ ਕੋਤਾਹੀ ਵਰਤੀ ਗਈ | ਇਸਦੇ ਚਲਦੇ ਸਫਾਈ ਸੁਪਰਵਾਈਜਰ ਨੰੂ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ | ਜਦਕਿ ਚੀਫ ਸੈਨੇਟਰੀ ਇੰਸਪੈਕਟਰ ਤੇ ਸੈਨੇਟਰੀ ਇੰਸਪੈਕਟਰ ਤੋਂ ਲਿਖਤੀ ਸਪੱਸ਼ਟੀਕਰਨ ਮੰਗਦਿਆਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ | ਸੂਤਰਾਂ ਅਨੁਸਾਰ ਜੋ ਕਾਰਨ ਦੱਸੋ ਨੋਟਿਸਾਂ ਦੇ ਜਵਾਬ ਸੰਤੋਸ਼ਜਨਕ ਨਹੀਂ ਹੋਏ ਤਾਂ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਕੰਗਣਵਾਲ 'ਚ ਸਕਰੈਪ ਟਾਇਰ ਗੋਦਾਮ ਨੰੂ ਲੱਗੀ ਭਿਆਨਕ ਅੱਗ <br/> ਅਗਲੀ ਖ਼ਬਰ ਬੁਟੀਕ 'ਚ ਅੱਗ ਲੱਗਣ ਉਪਰੰਤ ਫਟਿਆ ਗੈਸ ਸਿਲੰਡਰ, ਮਾਂ-ਧੀ ਸਮੇਤ 5 ਝੁਲਸੇ
Ad Position 24