08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਥਾਣਾ ਸਰਾਭਾ ਨਗਰ ਦਾ ਐਸ.ਐਚ.ਓ. ਮੁਅੱਤਲ <br/>

Ad Position 21
No active advertisement
ਅਜੀਤ ਡੈਸਕ 04-02-2026
ਲੁਧਿਆਣਾ, 3 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਕਮਿਸ਼ਨਰ ਵਲੋਂ ਇਕ ਵੱਡੀ ਕਾਰਵਾਈ ਕਰਦਿਆਂ ਥਾਣਾ ਸਰਾਭਾ ਨਗਰ ਦੇ ਐਸ.ਐਚ.ਓ. ਨੂੰ ਮੁਅੱਤਲ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਥਾਣਾ ਸਰਾਭਾ ਨਗਰ ਦੇ ਐਸ.ਐਚ.ਓ. ਸਬ ਇੰਸਪੈਕਟਰ ਅਦਿੱਤਿਆ ਸ਼ਰਮਾ ਨੂੰ ਮੁਅੱਤਲ ਕਰਨ ਦੇ ਨਾਲ ਉਸ ਖ਼ਿਲਾਫ਼ ਵਿਭਾਗੀ ਜਾਂਚ ਵੀ ਸ਼ੁਰੂ ਕੀਤੀ ਗਈ ਹੈ ਅਤੇ ਜਾਂਚ ਦਾ ਕੰਮ ਏ.ਡੀ.ਸੀ.ਪੀ. ਅਮਨਦੀਪ ਸਿੰਘ ਬਰਾੜ ਨੂੰ ਸੌਂਪਿਆ ਗਿਆ ਹੈ ਅਤੇ ਜਲਦ ਰਿਪੋਰਟ ਦੇਣ ਲਈ ਕਿਹਾ ਗਿਆ ਹੈ | ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਨੇ ਸਿਖਲਾਈ ਲਈ ਫਿਲੌਰ ਜਾਣਾ ਸੀ, ਪਰ ਨਾ ਤਾਂ ਉਕਤ ਸਬ ਇੰਸਪੈਕਟਰ ਫਿਲੌਰ ਗਿਆ ਅਤੇ ਨਾ ਹੀ ਉੱਥੇ ਰਿਪੋਰਟ ਕੀਤੀ | ਇਸ ਤੋਂ ਬਾਅਦ ਉਸ ਵਲੋਂ ਉਥੇ ਅਧਿਕਾਰੀਆਂ ਨਾਲ ਦੁਰਵਿਵਹਾਰ ਕੀਤਾ ਗਿਆ | ਅਧਿਕਾਰੀਆਂ ਵਲੋਂ ਇਕ ਵਿਸਥਾਰਤ ਰਿਪੋਰਟ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਭੇਜੀ ਗਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਥਾਣਾ ਸਰਾਭਾ ਨਗਰ ਦੇ ਐਸ.ਐਚ.ਓ. ਅਦਿੱਤਿਆ ਸ਼ਰਮਾ ਨੂੰ ਉਨ੍ਹਾਂ ਵਲੋਂ ਮੁਅੱਤਲ ਕਰ ਦਿੱਤਾ | ਕਮਿਸ਼ਨਰ ਵਲੋਂ ਉਕਤ ਸਬ ਇੰਸਪੈਕਟਰ ਅਦਿਤਿਆ ਸ਼ਰਮਾ ਨੂੰ ਪੁਲਿਸ ਲਾਈਨ ਵਿਚ ਹਾਜ਼ਰ ਰਹਿ ਕੇ ਹਰੇਕ ਰੋਲ ਕਾਲ ਅਤੇ ਪਰੇਡ ਵਿਚ ਹਿੱਸਾ ਲੈਣ ਦੇ ਵੀ ਹੁਕਮ ਦਿੱਤੇ ਗਏ ਹਨ | ਇਸ ਦੇ ਨਾਲ ਪੁਲਿਸ ਕਮਿਸ਼ਨਰ ਵਲੋਂ ਜਾਂਚ ਅਧਿਕਾਰੀ ਅਮਨਦੀਪ ਸਿੰਘ ਨੂੰ ਇਸ ਸਬੰਧੀ ਜਲਦ ਰਿਪੋਰਟ ਦੇਣ ਲਈ ਕਿਹਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਮਾਰਟ ਸਿਟੀ ਦੇ ਦਾਅਵੇ ਬੇਨਕਾਬ <br/> ਅਗਲੀ ਖ਼ਬਰ ਕੰਗਣਵਾਲ 'ਚ ਸਕਰੈਪ ਟਾਇਰ ਗੋਦਾਮ ਨੰੂ ਲੱਗੀ ਭਿਆਨਕ ਅੱਗ <br/>
Ad Position 24