08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਆਤਮਾ ਗਵਰਨਿੰਗ ਬੋਰਡ ਦੀ ਸਾਂਝੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 04-02-2026
ਲੁਧਿਆਣਾ, 3 ਫਰਵਰੀ (ਜਸਵਿੰਦਰ ਸਿੰਘ)-ਆਤਮਾ ਸਕੀਮ (ਕਿ੍ਸ਼ੀ ਉਨਤੀ ਯੋਜਨਾ), ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਜ਼ਿਲ੍ਹਾ ਲੁਧਿਆਣਾ ਦਾ ਸਾਲ 2026-27 ਲਈ ਜ਼ਿਲ੍ਹਾ ਐਕਸ਼ਨ ਪਲਾਨ (ਡੀ.ਏ.ਪੀ) ਪਾਸ ਕਰਨ ਹਿੱਤ ਆਤਮਾ ਗਵਰਨਿੰਗ ਬੋਰਡ ਅਤੇ ਆਤਮਾ ਮੈਨੇਜਮੈਂਟ ਕਮੇਟੀ ਦੀ ਸਾਂਝੀ ਮੀਟਿੰਗ ਮੰਗਲਵਾਰ ਨੂੰ ਜਲਿ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਗਵਰਨਿੰਗ ਬੋਰਡ ਦੀ ਪ੍ਰਧਾਨਗੀ ਹੇਠ ਹੋਈ | ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਅਤੇ ਸਹਿਯੋਗੀ ਵਿਭਾਗਾਂ ਬਲਾਕ ਪੱਧਰ 'ਤੇ ਕਰਵਾਈਆਂ ਜਾਣ ਵਾਲੀਆਂ ਮਹੀਨਾਵਾਰ ਗਤੀਵਿਧੀਆਂ ਦਾ ਕੈਲੰਡਰ ਜਾਰੀ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਕਿਸਾਨਾਂ ਨੂੰ ਇਸ ਬਾਰੇ ਅਗਾਉਂ ਜਾਣਕਾਰੀ ਮਿਲ ਸਕੇ ਅਤੇ ਇਸਦੀ ਨਿਰੰਤਰ ਮੋਨੀਟਰਿੰਗ ਉਨ੍ਹਾਂ ਦੇ ਦਫਤਰ ਵੱਲੋਂ ਕਰਵਾਈ ਜਾ ਸਕੇ ਅਤੇ ਨਾਲ ਹੀ ਉਹਨਾਂ ਵੱਲੋਂ ਆਤਮਾ ਸਕੀਮ ਦੀਆਂ ਜ਼ਿਲ੍ਹਾ ਅਤੇ ਬਲਾਕ ਪੱਧਰ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਵਧੀਕ ਮੁੱਖ ਸੱਕਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਚੰਡੀਗੜ੍ਹ ਨੂੰ ਨਿੱਜੀ ਪੱਧਰ ਤੇ ਰਾਬਤਾ ਕਾਇਮ ਕਰਨ ਬਾਰੇ ਹਾਜ਼ਰ ਮੈਂਬਰਾਂ ਨੂੰ ਜਾਣੂੰ ਕਰਵਾਇਆ ਗਿਆ | ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਡਾ. ਗੁਰਦੀਪ ਸਿੰਘ ਵੱਲੋਂ ਸਮੂਹ ਹਾਊਸ ਨੂੰ ਦੱਸਿਆ ਗਿਆ ਕਿ ਆਤਮਾ ਸਕੀਮ ਦੀਆਂ ਜਿਆਦਾਤਰ ਗਤੀਵਿਧੀਆਂ ਬਲਾਕ ਪੱਧਰ 'ਤੇ ਹੀ ਉਲੀਕੀਆਂ ਜਾਂਦੀਆਂ ਹਨ ਅਤੇ ਉਹਨਾਂ ਵੱਲੋਂ ਤਿਆਰ ਕੀਤੇ ਬਲਾਕ ਐਕਸ਼ਨ ਪਲਾਨ ਦੇ ਮੱਦੇਨਜ਼ਰ ਹੀ ਪ੍ਰਗਤੀ ਕੀਤੀ ਜਾਂਦੀ ਹੈ | ਇਸ ਮੀਟਿੰਗ ਦੌਰਾਨ ਜਸਪ੍ਰੀਤ ਸਿੰਘ ਖੇੜਾ, ਪ੍ਰੋਜੈਕਟ ਡਾਇਰੈਕਟਰ (ਆਤਮਾ)-ਕਮ-ਮੈਂਬਰ ਸਕੱਤਰ, ਆਤਮਾ ਗਵਰਨਿੰਗ ਬੋਰਡ ਵੱਲੋਂਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਸਮੂਹ ਹਾਊਸ ਨੂੰ ਜਾਣੂੰ ਕਰਵਾਇਆ ਗਿਆ | ਕਿਸਾਨ ਮੈਂਬਰ ਪਵਿੱਤਰ ਪਾਲ ਸਿੰਘ ਪਾਂਗਲੀ ਵੱਲੋਂ ਕਿਸਾਨ ਅਵਾਰਡ ਦੀ ਜਗ੍ਹਾ ਕਿਸਾਨਾਂ ਲਈ ਸਕਾਲਰਸਪਿ ਦੇਣ ਦੀ ਮੰਗ ਰੱਖੀ ਗਈ ਅੰਤ ਵਿੱਚ ਆਤਮਾ ਸਕੀਮ ਦੇ ਸਾਲ 2026-27 ਲਈ 574.08 ਲੱਖ ਰੁਪਏ ਦਾ ਜਿਲ੍ਹਾ ਐਕਸ਼ਨ ਪਲਾਨ ਸਮੂਹ ਹਾਊਸ ਦੀ ਸਹਿਮਤੀ ਉਪਰੰਤ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਗਵਰਨਿੰਗ ਬੋਰਡ, ਜਿਲ੍ਹਾ ਲੁਧਿਆਣਾ ਵੱਲੋਂ ਪ੍ਰਵਾਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਹਰਬੰਸਪੁਰਾ 'ਚ ਨਾਜਾਇਜ਼ ਤਰੀਕੇ ਨਾਲ ਬਣਿਆ ਵਿਹੜਾ <br/> ਅਗਲੀ ਖ਼ਬਰ ਸਮਾਰਟ ਸਿਟੀ ਦੇ ਦਾਅਵੇ ਬੇਨਕਾਬ <br/>
Ad Position 24