28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਗੁਰੂ ਨਾਨਕ ਪਬਲਿਕ ਸਕੂਲ ਵਿਖੇ ਮੀਡੀਆ ਸਪੌਟਲਾਈਟ ਗਤੀਵਿਧੀ ਕਰਵਾਈ <br/>

Ad Position 21
No active advertisement
ਅਜੀਤ ਡੈਸਕ 07-02-2026

ਲੁਧਿਆਣਾ, 6 ਫਰਵਰੀ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਵਲੋਂ ਅਨੁਭਵਾਤਮਕ ਅਧਿਐਨ ਪ੍ਰੋਗਰਾਮ ਤਹਿਤ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੀਡੀਆ ਸਪੌਟਲਾਈਟ ਗਤੀਵਿਧੀ ਕਰਵਾਈ ਗਈ | ਇਹ ਗਤੀਵਿਧੀ ਟੀਮਾਂ ਵਿਚ ਕਰਵਾਈ ਗਈ, ਜਿਸ ਦੌਰਾਨ ਵਿਦਿਆਰਥੀਆਂ ਨੇ ਸਾਕਸ਼ਾਤਕਾਰਕ ਅਤੇ ਸਾਕਸ਼ਾਤਕਾਰ ਦੇਣ ਵਾਲੇ ਦੀ ਭੂਮਿਕਾ ਨਿਭਾਈ | ਇਸ ਸੰਵਾਦ ਦੇ ਕੇਂਦਰ ਦੇਸ਼ ਦੇ ਪ੍ਰਮੁੱਖ ਰਾਜਨੀਤਿਕ ਨੇਤਾ ਸਨ, ਜਿਸ ਨਾਲ ਵਿਦਿਆਰਥੀਆਂ ਨੰੂ ਨਾਗਰਿਕ ਸ਼ਾਸਤਰ ਬਾਰੇ ਆਪਣੀ ਸਮਝ ਮਜ਼ਬੂਤ ਕਰਨ ਦਾ ਮੌਕਾ ਮਿਲਿਆ | ਇਸ ਦੇ ਨਾਲ-ਨਾਲ ਉਨ੍ਹਾਂ ਦੀ ਸੰਚਾਰ ਕਲਾ, ਆਤਮ ਵਿਸ਼ਵਾਸ ਅਤੇ ਆਲੋਚਨਾਤਮਿਕ ਸੋਚ ਵਿਚ ਵੀ ਵਾਧਾ ਹੋਇਆ | ਸਕੂਲ ਦੀ ਪਿ੍ੰਸੀਪਲ ਦਰਸ਼ਪ੍ਰੀਤ ਕੌਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਅਨੁਭਵਾਂ ਨਾਲ ਭਰੀਆਂ ਗਤੀਵਿਧੀਆਂ ਵਿਦਿਆਰਥੀਆਂ ਨੰੂ ਸੁਚਾਰੂ ਰੱਖਣ, ਆਪਣੇ ਵਿਚਾਰ ਸਪਸ਼ਟਤਾ ਅਤੇ ਸਮਝਦਾਰੀ ਨਾਲ ਪ੍ਰਗਟ ਕਰਨ ਅਤੇ ਜ਼ਿੰਮੇਵਾਰ ਤੇ ਸੁਚੇਤ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਲਾਈਫ ਲਾਈਨ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਫਾਈਬਰੋ ਸਕੈਨ ਤੇ ਲੀਵਰ ਜਾਂਚ ਕੈਂਪ 22 ਨੂੰ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਨੇ ਫੋਰਟਿਸ ਹਸਪਤਾਲ ਦੇ ਸਹਿਯੋਗ ਨਾਲ ਮੁਫ਼ਤ ਮਲਟੀ-ਸਪੈਸ਼ਲਿਟੀ ਸਿਹਤ ਜਾਂਚ ਕੈਂਪ ਲਗਾਇਆ <br/>
Ad Position 24