28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਲਾਈਫ ਲਾਈਨ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਫਾਈਬਰੋ ਸਕੈਨ ਤੇ ਲੀਵਰ ਜਾਂਚ ਕੈਂਪ 22 ਨੂੰ

Ad Position 21
No active advertisement
ਅਜੀਤ ਡੈਸਕ 07-02-2026
ਲੁਧਿਆਣਾ, 6 ਫਰਵਰੀ (ਡਾ. ਤਰਲੋਚਨ ਸਿੰਘ)-ਲਾਈਫ ਲਾਈਨ ਸੁਪਰ ਸਪੈਸ਼ਲਿਟੀ ਹਸਪਤਾਲ, ਗਿੱਲ ਰੋਡ ਵਿਖੇ 22 ਫਰਵਰੀ, ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਫਾਈਬਰੋ ਸਕੈਨ ਅਤੇ ਲੀਵਰ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਇਰੈਕਟਰ ਡਾ. ਆਰ.ਐਸ. ਮਹੇਸ਼ਵਰੀ ਨੇ ਦੱਸਿਆ ਕਿ ਕੈਂਪ ਵਿਚ ਕਾਲਾ ਪੀਲੀਆ, ਚਿੱਟਾ ਪੀਲੀਆ, ਲੀਵਰ ਸਿਰੋਸਿਸ ਅਤੇ ਫੈਟੀ ਲੀਵਰ ਦੇ ਮਰੀਜ਼ਾਂ ਦੇ ਫਾਈਬਰੋ-ਸਕੈਨ, ਲੀਵਰ ਫੰਕਸ਼ਨ ਟੈੱਸਟ, ਲੀਵਰ ਸਕੈਨ (ਅਲਟਰਾਸਾੳਾੂਡ), ਕਿਡਨੀ ਫੰਕਸ਼ਨ ਟੈੱਸਟ, ਥਾਇਰਾਇਡ ਸਕੈਨ, ਮਾਹਿਰ ਡਾਕਟਰ ਨਾਲ ਸਲਾਹ, ਵਾਇਰਲ ਮਾਰਕਰ, ਹੈਪੇਟਾਈਟਿਸ-ਬੀ, ਸੀ ਅਤੇ ਪੀ.ਟੀ, ਆਈ. ਆਈ.ਐਨ.ਆਰ. ਟੈੱਸਟ ਵਾਜਬ ਦਰਾਂ 'ਤੇ ਕੀਤੇ ਜਾਣਗੇ | ਕੈਂਪ ਦੌਰਾਨ ਲੀਵਰ ਦੇ ਮਰੀਜ਼ ਡਾ. ਗੌਰਵ ਮਹੇਸ਼ਵਰੀ, ਗੋਲਡ ਮੈਡਲਿਸਟ, ਐਮ.ਐਸ, ਐਫ.ਆਰ.ਸੀ. ਐਸ, ਗੈਸਟਰੋ ਅਤੇ ਹੈਪੇਟੋਬਿਲਰੀ ਸਰਜਨ ਨਾਲ ਵੀਡੀਓ ਕਾਲ ਰਾਹੀਂ ਸਲਾਹ ਮਸ਼ਵਰਾ ਕਰ ਸਕਦੇ ਹਨ | ਕੈਂਪ ਦੌਰਾਨ ਲੀਵਰ ਦੇ ਪੁਰਾਣੇ ਮਰੀਜ਼ ਵੀ ਆਪਣੇ ਇਲਾਜ, ਟੈੱਸਟ ਰਿਪੋਰਟਾਂ ਤੇ ਸਮੱਸਿਆਵਾਂ ਸਬੰਧੀ ਸਲਾਹ ਮਸ਼ਵਰਾ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜਾਗੋ ਸਮਾਗਮ ਦੌਰਾਨ ਗੋਲੀ ਚੱਲਣ ਕਾਰਨ ਇਕ ਜ਼ਖਮੀ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਮੀਡੀਆ ਸਪੌਟਲਾਈਟ ਗਤੀਵਿਧੀ ਕਰਵਾਈ <br/>
Ad Position 24