28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਸਿਖਲਾਈ ਉਪਰੰਤ ਕਿਸਾਨਾਂ ਦੇ ਨਾਲ ਨਾਲ ਆਮ ਲੋਕ ਵੀ ਕਰ ਸਕਦੇ ਹਨ ਮਧੂਮੱਖੀ ਪਾਲਣ ਕਾਰੋਬਾਰ-ਡਾਇਰੈਕਟਰ ਡਾ. ਕੇ. ਬੀ. ਸਿੰਘ <br/>

Ad Position 21
No active advertisement
ਮਧੂਮੱਖੀ ਪਾਲਨ ਕਾਰੋਬਾਰ ਦੇ ਸਿਖਲਾਈ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਸਿੱਖਿਆਰਥੀਆਂ ਦੇ ਨਾਲ ਡਾਇਰੈਕਟਰ ਡਾ. ਕੇ. ਬੀ. ਸਿੰਘ, ਡਿਪਟੀ ਡਾਇਰੈਕਟਰ ਵੰਦਨਾ ਅਤੇ ਹੋਰ ਸਟਾਫ਼ | ਅਜੀਤ ਤਸਵੀਰ <br/> 07-02-2026
ਲੁਧਿਆਣਾ, 6 ਫਰਵਰੀ (ਜਸਵਿੰਦਰ ਸਿੰਘ)-ਪਾਮੇਤੀ ਦੇ ਕੀਟ ਵਿਗਿਆਨ ਵਿਭਾਗ ਵਲੋਂ ਪੀ. ਏ. ਯੂ. ਦੇ ਸਹਿਯੋਗ ਨਾਲ ਰਾਸ਼ਟਰੀ ਕਿ੍ਸ਼ੀ ਵਿਕਾਸ ਯੋਜਨਾ (ਆਰ. ਕੇ. ਵੀ. ਵਾਈ.) ਦੇ ਤਹਿਤ ''ਮਧੂਮੱਖੀ ਪਾਲਨU ਦੇ ਵਿਸ਼ੇ 'ਤੇ ਚਾਰ ਦਿਨਾਂ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਇਸ ਸਿਖਲਾਈ ਪ੍ਰੋਗਰਾਮ ਵਿਚ 22 ਕਿਸਾਨਾਂ ਨੇ ਹਿੱਸਾ ਲਿਆ | ਪਾਮੇਤੀ ਦੇ ਡਾਇਰੈਕਟਰ ਡਾ. ਕੇ. ਬੀ. ਸਿੰਘ ਨੇ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਿਸਾਨ ਭਾਈਚਾਰੇ ਦੇ ਲਾਭ ਲਈ ਸਿਖਲਾਈ ਦੇ ਸੰਚਾਲਨ ਵਿਚ ਪਾਮੇਤੀ ਦੀ ਭੂਮਿਕਾ ਬਾਰੇ ਦੱਸਿਆ | ਉਨ੍ਹਾਂ ਨੇ ਮਧੂਮੱਖੀ ਪਾਲਨ ਦੇ ਮਹੱਤਵ ਅਤੇ ਮਾਰਕੀਟਿੰਗ 'ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਇਸ ਨਾਲ ਉੱਦਮ ਕਰਦਿਆਂ ਕਾਫ਼ੀ ਪੈਸਾ ਕਮਾਇਆ ਜਾ ਸਕਦਾ ਹੈ | ਇਸ ਸਿਖਲਾਈ ਪ੍ਰੋਗਰਾਮ ਵਿਚ ਭਾਗੀਦਾਰਾਂ ਨੇ 'ਟਿਵਾਣਾ ਬੀ ਫਾਰਮ' ਅਤੇ 'ਮਾਘੀ ਰਾਮ ਐਂਡ ਸੰਨਸ ਬੀ ਫਾਰਮ' ਦਾ ਦੌਰਾ ਕੀਤਾ | ਵੰਦਨਾ ਡਿਪਟੀ ਡਾਇਰੈਕਟਰ-ਆਈ. ਟੀ., ਪਾਮੇਤੀ ਨੇ ਸਿਖਲਾਈ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਉਮੀਦ ਕੀਤੀ ਕਿ ਉਨ੍ਹਾਂ ਵਿਚੋਂ ਕੁੱਝ ਮਧੂਮੱਖੀ ਪਾਲਨ ਨੂੰ ਆਮਦਨੀ ਦੇ ਇਕ ਸਰੋਤ ਵਜੋਂ ਅਪਣਾਉਣਗੇ | ਪ੍ਰੋਗਰਾਮ ਦੀ ਸਮਾਪਤੀ 'ਤੇ ਭਾਗੀਦਾਰਾਂ ਨੂੰ ਪਾਮੇਤੀ ਵਲੋਂ ਸਰਟੀਫਿਕੇਟ ਦੇ ਨਾਲ ਨਾਲ ਸ਼ਹਿਦ ਦੀਆਂ ਮੱਖੀਆਂ ਦੇ ਡੱਬੇ, ਸ਼ੀਟਾਂ, ਜਾਲੀਆਂ, ਟੌਪੀ, ਦਸਤਾਨੇ ਅਤੇ ਸ਼ਹਿਦ ਵੀ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਖਹਿਰਾ ਬੇਟ 'ਚ ਜਬਰੀ ਮਾਈਨਿੰਗ ਕੀਤੇ ਜਾਣ ਵਿਰੁੱਧ ਪਿੰਡ ਵਾਸੀਆਂ ਤੇ ਜਥੇਬੰਦੀਆਂ ਵਲੋਂ ਲਗਾਇਆ ਪੱਕਾ ਧਰਨਾ <br/> ਅਗਲੀ ਖ਼ਬਰ ਮਾਸਟਰਜ ਅਥਲੈਟਿਕ ਚੈਂਪੀਅਨਸ਼ਿਪ ਵਿਚ ਸੁਨੀਤਾ ਢੰਡ ਨੇ ਜਿੱਤੇ ਤਿੰਨ ਗੋਲਡ ਮੈਡਲ <br/>
Ad Position 24