18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਮੇਅਰ ਪਿੰ੍ਰ. ਇੰਦਰਜੀਤ ਕੌਰ ਨੇ ਨਿਗਮ ਦੇ ਜ਼ੋਨ ਸੀ ਦਾ ਕੀਤਾ ਅਚਾਨਕ ਨਿਰੀਖਣ <br/>

Ad Position 21
No active advertisement
ਅਜੀਤ ਡੈਸਕ 21-02-2026
ਲੁਧਿਆਣਾ, 20 ਫਰਵਰੀ (ਭੁਪਿੰਦਰ ਸਿੰਘ ਬੈਂਸ)-ਸ਼ਹਿਰਵਾਸੀਆਂ ਨੰੂ ਬਿਨਾ ਰੁਕਾਵਟ ਅਤੇ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਨਗਰ ਨਿਗਮ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਸ਼ੁੱਕਰਵਾਰ ਨੰੂ ਗਿੱਲ ਰੋਡ ਸਥਿਤ ਜ਼ੋਨ ਸੀ ਦਫ਼ਤਰ ਦਾ ਅਚਾਨਕ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਨਿਗਮ ਦੇ ਸੁਵਿਧਾ ਕੇਂਦਰ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਅਤੇ ਮੌਕੇ 'ਤੇ ਮੌਜੂਦ ਨਾਗਰਿਕਾਂ ਤੋਂ ਸਿੱਧਾ ਫੀਡਬੈਕ ਵੀ ਹਾਸਲ ਕੀਤਾ | ਮੇਅਰ ਇੰਦਰਜੀਤ ਕੌਰ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੰੂ ਸਪੱਸ਼ਟ ਹੁਕਮ ਦਿੱਤੇ ਕਿ ਸੁਵਿਧਾ ਕੇਂਦਰ ਵਿਚ ਕੰਮਕਾਜ ਨੰੂ ਹੋਰ ਸੁਚਾਰੂ ਅਤੇ ਤੇਜ਼ ਕੀਤਾ ਜਾਵੇ ਤਾਂ ਜੋ ਲੋਕਾਂ ਨੰੂ ਬੇਵਜ੍ਹਾ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ | ਉਨ੍ਹਾਂ ਨੇ ਕਿਹਾ ਕਿ ਹਰ ਨਾਗਰਿਕ ਦਾ ਕੰਮ ਇਕੋ ਵਾਹ ਵਿਚ ਨਿਪਟਾਇਆ ਜਾਵੇ ਅਤੇ ਕਿਸੇ ਵੀ ਨਾਗਰਿਕ ਨੰੂ ਖੱਜਲ ਖੁਆਰ ਨਾ ਹੋਣਾ ਪਵੇ | ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਸੰਜੀਵ ਅਰੋੜਾ ਦੀ ਰਹਿਨੁਮਾਈ ਹੇਠ ਨਿਗਮ ਦਫ਼ਤਰਾਂ ਦੇ ਕੰਮਕਾਜ ਨੰੂ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ, ਜਿਨ੍ਹਾਂ ਵਿਚ ਈ-ਆਫ਼ਿਸ ਪ੍ਰਣਾਲੀ ਦੀ ਸ਼ੁਰੂਆਤ ਵੀ ਸ਼ਾਮਿਲ ਹੈ | ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਦਫ਼ਤਰ ਵਿਚ ਆਮ ਜਨਤਾ ਨੰੂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਸੰਬੰਧਿਤ ਅਧਿਕਾਰੀਆਂ, ਕਰਮਚਾਰੀਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ | ਇਸ ਅਚਾਨਕ ਦੌਰੇ ਨਾਲ ਜ਼ੋਨ ਸੀ ਦਫ਼ਤਰ ਵਿਖੇ ਹਲਚਲ ਦੇਖਣ ਨੰੂ ਮਿਲੀ ਅਤੇ ਕਰਮਚਾਰੀਆਂ ਨੰੂ ਆਪਣੀ ਕਾਰਗੁਜ਼ਾਰੀ ਵਿਚ ਸੁਧਾਰ ਲਈ ਸਪੱਸ਼ਟ ਸੰਦੇਸ਼ ਮਿਲਿਆ |

Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਐਸ.ਪੀ. ਰੋਮਾਣਾ ਦਾ ਦਿਹਾਂਤ ਅਗਲੀ ਖ਼ਬਰ ਬਾਬਾ ਅਵਤਾਰ ਸਿੰਘ ਬੇਦੀ ਨੇ ਦੇਸ-ਪ੍ਰਦੇਸ਼ ਦੀਆਂ ਸੰਗਤਾਂ ਨੂੰ ਦਿੱਤੀ ਜੋੜ ਮੇਲੇ ਦੀ ਵਧਾਈ
Ad Position 24