08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸਰਕਲਾਂ ਦੀ ਹੋਈ ਚੋਣ <br/>

Ad Position 21
No active advertisement
ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸਰਕਲਾਂ ਦੀ ਚੋਣ ਦੌਰਾਨ ਪੂਰਬੀ ਸਰਕਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਪੱਛਮੀ ਸਰਕਲ ਦੇ ਪ੍ਰਧਾਨ ਗੁਰਮੁੱਖ ਸਿੰਘ, ਸਕੱਤਰ ਰਘਵੀਰ ਸਿੰਘ, ਦਵਿੰਦਰ ਸਿੰਘ ਅਤੇ ਹੋਰ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਸੀਨੀਅਰ ਆਗੂ | ਤਸਵੀਰ-ਸੇਵਕ ਸਿੰਘ <br/> 22-02-2026
ਲੁਧਿਆਣਾ, 21 ਫਰਵਰੀ (ਜਤਿੰਦਰ ਭੰਬੀ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਪੂਰਬੀ ਤੇ ਪੱਛਮੀ ਸਰਕਲਾਂ ਦੀ ਚੋਣ ਏਟਕ ਦੇ ਮੁੱਖ ਦਫ਼ਤਰ ਈਸੜੂ ਭਵਨ ਵਿਖੇ ਸੂਬਾ ਮੀਤ ਪ੍ਰਧਾਨ ਕਰਤਾਰ ਸਿੰਘ, ਡਿਪਟੀ ਜਨਰਲ ਸਕੱਤਰ ਰਸ਼ਪਾਲ ਸਿੰਘ ਪਾਲੀ, ਜ਼ੋਨ ਆਗੂ ਸਤੀਸ਼ ਭਾਰਦਵਾਜ ਦੀ ਅਗਵਾਈ ਅਤੇ ਪੈਨਸ਼ਨਰਜ਼ ਆਗੂ ਕੇਵਲ ਸਿੰਘ ਬਨਵੈਤ, ਬਲਰਾਜ ਸਿੰਘ ਅਤੇ ਸੋਬਨ ਸਿੰਘ ਠਾਕੁਰ ਦੀ ਹਾਜ਼ਰੀ 'ਚ ਹੋਈ, ਜਿਸ ਵਿਚ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਪੂਰਬੀ ਸਰਕਲ ਤੇ ਗੁਰਮੁੱਖ ਸਿੰਘ ਨੂੰ ਪੱਛਮੀ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਚੋਣ ਤੋਂ ਪਹਿਲਾਂ ਡੈਲੀਗੇਟ ਇਜਲਾਸ 'ਚ ਦੋਵਾਂ ਸਰਕਲਾਂ ਦੀ ਕਾਰਗੁਜ਼ਾਰੀ ਰਿਪੋਰਟ ਸਤੀਸ਼ ਭਾਰਦਵਾਜ ਵਲੋਂ ਪੇਸ਼ ਕਰਦਿਆਂ ਪੁਰਾਣੀਆਂ ਕਮੇਟੀਆਂ ਨੂੰ ਭੰਗ ਕਰਦਿਆਂ ਨਵੀਂ ਕਮੇਟੀ ਚੁਣਨ ਦੇ ਅਧਿਕਾਰ ਕਰਤਾਰ ਸਿੰਘ ਨੂੰ ਦਿੱਤੇ ਗਏ, ਜਿਨ੍ਹਾਂ ਪੈਨਲ ਵਲੋਂ ਪੇਸ਼ ਕੀਤੀ ਕਮੇਟੀ ਨੂੰ ਡੈਲੀਗੇਟਸ ਅੱਗੇ ਰੱਖਿਆ, ਜਿਸ ਉਤੇ ਸਰਬਸੰਮਤੀ ਦਿੱਤੀ ਗਈ, ਜਿਸ ਮੁਤਾਬਿਕ ਸਰਕਲ ਪੂਰਬੀ ਦੇ ਮੁੱਖ ਸਲਾਹਕਾਰ ਸਤੀਸ਼ ਭਾਰਦਵਾਜ, ਮੁੱਖ ਸਲਾਹਕਾਰ ਰਸ਼ਪਾਲ ਸਿੰਘ ਪਾਲੀ, ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ, ਕਾਰਜਕਾਰੀ ਪ੍ਰਧਾਨ ਅਕਾਸ਼ਦੀਪ, ਸੀਨੀਅਰ ਮੀਤ ਪ੍ਰਧਾਨ ਅਸ਼ੋਕ ਕੁਮਾਰ, ਮੀਤ ਪ੍ਰਧਾਨ ਕੇਵਲ ਸਿੰਘ, ਮੀਤ ਪ੍ਰਧਾਨ ਸਵਰਨਜੀਤ ਸਿੰਘ, ਸਕੱਤਰ ਰਘਵੀਰ ਸਿੰਘ, ਕੈਸ਼ੀਅਰ ਮੁਨੀਸ਼ ਕੁਮਾਰ, ਜੁਆਇੰਟ ਸਕੱਤਰ ਰਾਜਿੰਦਰ ਸਿੰਘ, ਸਹਾਇਕ ਕੈਸ਼ੀਅਰ ਦੀਪਕ ਕੁਮਾਰ ਅਤੇ ਪ੍ਰਚਾਰ ਸਕੱਤਰ ਅਮਿਤ ਕੌਂਸਲ ਚੁਣੇ ਗਏ | ਸਰਕਲ ਪੱਛਮੀ ਦਾ ਸਰਪ੍ਰਸਤ ਸੋਬਨ ਸਿੰਘ ਠਾਕੁਰ, ਪ੍ਰਧਾਨ ਗੁਰਮੁੱਖ ਸਿੰਘ, ਮੀਤ ਪ੍ਰਧਾਨ ਜਸਵਿੰਦਰ ਰਾਮ ਤੇ ਜਗਦੀਸ਼ ਸਿੰਘ, ਸਕੱਤਰ ਦਵਿੰਦਰ ਸਿੰਘ, ਕੈਸ਼ੀਅਰ ਪੱਪੂ ਪ੍ਰਸ਼ਾਦ, ਜੁਆਇੰਟ ਸਕੱਤਰ ਸ਼ਮਸ਼ੇਰ ਸਿੰਘ, ਪ੍ਰਚਾਰ ਸਕੱਤਰ ਸਾਹਿਲ ਕੁਮਾਰ ਅਤੇ ਆਡੀਟਰ ਰਾਮ ਮੌਰੀਆ ਨੂੰ ਚੁਣਿਆ ਗਿਆ | ਸੂਬਾਈ ਆਗੂਆਂ ਵਲੋਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਹੋਰ ਮਜ਼ਬੂਤੀ ਦਾ ਪਾਠ ਪੜਾਇਆ ਗਿਆ | ਇਸ ਮੌਕੇ ਬਹਾਦਰ ਸਿੰਘ ਲੁਹਾਰਾ, ਕਰਤਾਰ ਸਿੰਘ, ਹਿਰਦੈ ਰਾਮ, ਪ੍ਰਦੀਪ ਕੁਮਾਰ, ਅਕਾਸ਼ਦੀਪ, ਬਲਬੀਰ ਸਿੰਘ, ਹਰਭਜਨ ਸਿੰਘ, ਇੰਦਰਜੀਤ ਸਿੰਘ, ਰਾਮ ਵਿਲਾਸ, ਰਾਮ ਅਵਧ, ਪ੍ਰਕਾਸ਼, ਰਾਕੇਸ਼, ਬਲਵੀਰ ਸਿੰਘ, ਬਲਜਿੰਦਰ ਸਿੰਘ, ਹਰਦੀਪ ਸਿੰਘ, ਅਮਿਤ ਕੁਮਾਰ, ਪਾਰਸ ਨਾਥ, ਰਮਨਦੀਪ ਧੀਮਾਨ, ਬਲਵਿੰਦਰ ਸਿੰਘ ਸ਼ੈਭੀ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਟੈੱਟ ਖ਼ਿਲਾਫ਼ ਸ੍ਰੀ ਅਨੰਦਪੁਰ ਸਾਹਿਬ 'ਚ ਈ.ਟੀ.ਟੀ. ਅਧਿਆਪਕਾਂ ਦਾ ਵਿਸ਼ਾਲ ਰੋਸ ਮਾਰਚ ਭਲਕੇ <br/> ਅਗਲੀ ਖ਼ਬਰ ਡਾਇਰੈਕਟਰ ਉੱਚ ਸਿੱਖਿਆ ਦੇ ਕਹਿਣ 'ਤੇ ਕੁਲਭੂਸ਼ਨ ਸ਼ਰਮਾ ਨੇ ਕੀਤਾ ਧਰਨਾ ਖ਼ਤਮ <br/>
Ad Position 24