21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਹਥਿਆਰਬੰਦ ਲੁਟੇਰੇ ਦਿਨ-ਦਿਹਾੜੇ ਕਾਰੋਬਾਰੀ ਤੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 24-02-2026
ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਸਨਅਤੀ ਇਲਾਕੇ ਚੀਮਾ ਚੌਕ ਨੇੜੇ ਦਿਨ-ਦਿਹਾੜੇ ਓਸਵਾਲ ਕੰਪਨੀ ਦੇ ਮਾਲਕ ਪਾਸੋਂ ਲੁਟੇਰੇ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਇਸ ਸਬੰਧੀ ਓਸਵਾਲ ਪੋਲੀ ਪੈਕ ਇੰਡੀਆ ਲਿਮਟਿਡ ਦੇ ਮਾਲਕ ਸੁਨੀਲ ਕੁਮਾਰ ਜੈਨ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ | ਪੁਲਿਸ ਪਾਸ ਦਿੱਤੀ ਸ਼ਿਕਾਇਤ ਵਿਚ ਸੁਨੀਲ ਕੁਮਾਰ ਨੇ ਦੱਸਿਆ ਕਿ ਬੀਤੀ ਦੁਪਹਿਰ ਉਹ ਦਫ਼ਤਰ ਤੋਂ ਬਾਹਰ ਨਿਕਲ ਕੇ ਕਾਰ ਵਿਚ ਬੈਠਾ ਹੀ ਸੀ ਕਿ ਉਸ ਨੂੰ ਕਿਸੇ ਦੋਸਤ ਦਾ ਫ਼ੋਨ ਆ ਗਿਆ ਅਤੇ ਉਹ ਫ਼ੋਨ 'ਤੇ ਗੱਲ ਕਰਨ ਲੱਗ ਪਿਆ | ਇਸ ਦÏਰਾਨ ਦੋ ਅਣਪਛਾਤੇ ਲੁਟੇਰੇ ਉਸ ਦੀ ਕਾਰ ਨੇੜੇ ਆਏ ਅਤੇ ਉਨ੍ਹਾਂ ਨੇ ਕਾਰ ਦਾ ਦਰਵਾਜ਼ਾ ਖ਼ੋਲ ਲਿਆ | ਉਸ ਦੱਸਿਆ ਕਿ ਇਹਨਾਂ ਲੁਟੇਰਿਆਂ ਵਲੋਂ ਉਸ ਪਾਸੋਂ ਨਗਦੀ ਦੀ ਮੰਗ ਕੀਤੀ ਗਈ | ਉਸ ਦੱਸਿਆ ਕਿ ਕਾਰ ਵਿਚ ਸਵਾ ਦੋ ਲੱਖ ਰੁਪਏ ਦੇ ਕਰੀਬ ਨਕਦੀ ਪਈ ਸੀ, ਜੋ ਕਿ ਇਹ ਲੁਟੇਰੇ ਉਥੋਂ ਲੁੱਟ ਕੇ ਫ਼ਰਾਰ ਹੋ ਗਏ | ਉਸ ਦੱਸਿਆ ਕਿ ਉਸਨੇ ਇਸ ਸਬੰਧੀ ਅੱਜ ਪੁਲਿਸ ਨੂੰ ਸੂਚਨਾ ਦਿੱਤੀ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਆਧਾਰ 'ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਗਿਆ ਹੈ, ਪਰ ਹਾਲ ਦੀ ਘੜੀ ਲੁਟੇਰਿਆਂ ਦਾ ਪਤਾ ਨਹੀਂ ਲੱਗਾ ਸੀ |

Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਕਾਬੂ <br/> ਅਗਲੀ ਖ਼ਬਰ ਨਗਰ ਨਿਗਮ ਦਾ ਸਫ਼ਾਈ ਮੁਹਿੰਮ ਹੁਣ ਐਕਸ਼ਨ ਮੋਡ 'ਚ ਜ਼ੋਨਲ ਕਮਿਸ਼ਨਰ ਮੈਦਾਨ 'ਚ, ਹਰ ਇਲਾਕੇ ਦੀ ਹੋ ਰਹੀ ਕੜੀ ਜਾਂਚ <br/...
Ad Position 24