22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਟਿੱਬਾ ਰੋਡ ਸਥਿਤ ਸਟਾਰ ਸਿਟੀ ਇਲਾਕੇ 'ਚ ਕੱਪੜੇ ਦੇ ਵੇਸਟੇਜ ਗੋਦਾਮ 'ਚ ਲੱਗੀ ਅੱਗ <br/>

Ad Position 21
No active advertisement
ਟਿੱਬਾ ਰੋਡ ਸਥਿਤ ਸਟਾਰ ਸਿਟੀ ਇਲਾਕੇ ਵਿਚ ਗੋਦਾਮ ਦੇ ਬਾਹਰ ਗਲੀ ਵਿਚ ਪਏ ਕੱਪੜੇ ਦੇ ਵੇਸਟੇਜ ਨੰੂ ਲੱਗੀ ਅੱਗ ਦਿਖਾਉਂਦਾ ਹੋਇਆ ਇਕ ਮੁਹੱਲਾ ਨਿਵਾਸੀ | ਤਸਵੀਰ-ਸੇਵਕ ਸਿੰਘ <br/> 24-02-2026
ਲੁਧਿਆਣਾ, 23 ਫਰਵਰੀ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਟਿੱਬਾ ਰੋਡ ਸਥਿਤ ਸਟਾਰ ਸਿਟੀ ਇਲਾਕੇ ਵਿਚ ਅੱਜ ਉਸ ਵੇਲੇ ਅਫਰਾ-ਤਫ਼ਰੀ ਦਾ ਮਾਹੌਲ ਬਣ ਗਿਆ | ਜਦੋਂ ਕੱਪੜੇ ਦੇ ਵੇੇਸਟੇਜ ਨਾਲ ਭਰੇ ਇਕ ਗੋਦਾਮ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ | ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਗੋਦਾਮ ਦੇ ਨਾਲ ਲਗਦੇ ਘਰਾਂ ਨੰੂ ਵੀ ਆਪਣੀ ਲਪੇਟ ਵਿਚ ਲੈ ਲਿਆ | ਮਿਲੀ ਜਾਣਕਾਰੀ ਮੁਤਾਬਿਕ ਰਾਜੇਸ਼ ਗੁਪਤਾ ਨਾਂਅ ਦੇ ਵਿਅਕਤੀ ਵਲੋਂ ਕਾਲੋਨੀ ਦੇ ਇਕ ਖ਼ਾਲੀ ਪਲਾਟ ਵਿਚ ਲੰਮੇ ਸਮੇਂ ਤੋ ਕੱਪੜੇ ਦਾ ਵੇਸਟੇਜ ਇਕੱਠਾ ਕੀਤਾ ਜਾ ਰਿਹਾ ਸੀ | ਹੈਰਾਨੀ ਦੀ ਗੱਲ ਹੈ ਕਿ ਇਹ ਵੇਸਟੇਜ ਨਾ ਸਿਰਫ਼ ਪਲਾਟ ਅੰਦਰ ਸਗੋਂ ਗਲੀ ਤਕ ਫੈਲਾਇਆ ਗਿਆ ਸੀ, ਜਿਸ ਕਾਰਨ ਇੱਥੇ ਰਹਿਣ ਵਾਲਿਆਂ ਨੰੂ ਮਹੇਸ਼ ਖ਼ਤਰੇ ਦੀ ਚਿੰਤਾ ਬਣੀ ਰਹਿੰਦੀ ਸੀ | ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਹ ਕਈ ਵਾਰ ਰਾਜੇਸ਼ ਗੁਪਤਾ ਨੰੂ ਇਹ ਵੇਸਟੇਜ ਹਟਾਉਣ ਲਈ ਕਹਿ ਚੁੱਕੇ ਸਨ, ਪਰ ਉਸਨੇ ਕਦੇ ਵੀ ਇਸ ਮਾਮਲੇ ਨੰੂ ਗੰਭੀਰਤਾ ਨਾਲ ਨਹੀਂ ਲਿਆ | ਅੱਜ ਕਰੀਬ ਦੁਪਹਿਰ 12 ਵਜੇ ਲੋਕਾਂ ਨੇ ਪਲਾਟ ਵਿਚੋਂ ਧੂੰਆਂ ਨਿਕਲ ਦੇਖਿਆ ਅਤੇ ਕੁੱਝ ਹੀ ਪਲਾਂ ਵਿਚ ਅੱਗ ਦੀਆਂ ਲਪਟਾਂ ਬਾਹਰ ਆਉਣ ਲੱਗ ਪਈਆਂ | ਅੱਗ ਇੰਨੀ ਭਿਆਨਕ ਸੀ ਕਿ ਨਾਲ ਲਗਦੇ ਇਕ ਘਰ ਦੀ ਪਾਣੀ ਵਾਲੀ ਟੈਂਕੀ ਵੀ ਅੱਗ ਦੇ ਸੇਕ ਦੀ ਮਾਰ ਹੇਠ ਆ ਗਈ | ਜਦਕਿ ਹੋਰ ਘਰਾਂ ਦੀਆਂ ਬਿਜਲੀ ਦੀਆਂ ਤਾਰਾਂ ਅਤੇ ਪਾਣੀ ਦੀਆਂ ਪਾਈਪਾਂ ਨੰੂ ਵੀ ਭਾਰੀ ਨੁਕਸਾਨ ਪਹੁੰਚਿਆ | ਸੂਚਨਾ ਮਿਲਦੇ ਫਾਇਰ ਬਿ੍ਗੇਡ ਦੇ ਦਸਤੇ ਮੌਕੇ 'ਤੇ ਪਹੁੰਚੇ ਅਤੇ ਕਾਫ਼ੀ ਮਸ਼ੱਕਤ ਤੋ ਬਾਅਦ ਅੱਗ ਤੇ ਕਾਬੂ ਪਾਇਆ ਗਿਆ | ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਰਿਹਾਇਸ਼ੀ ਇਲਾਕਿਆਂ ਵਿਚ ਚੱਲ ਰਹੀਆਂ ਅਜਿਹੀਆਂ ਗੈਰ ਕਾਨੰੂਨੀ ਕਮਰਸ਼ੀਅਲ ਗਤੀਵਿਧੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਵੱਡੇ ਹਾਦਸੇ ਤੋਂ ਬੱਚਿਆ ਜਾ ਸਕੇ | ਅੱਗ ਲੱਗਣ ਦੇ ਅਸਲ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬੱਗਾ ਵਲੋਂ ਉਪਕਾਰ ਨਗਰ ਵਿਖੇ 'ਕਿ੍ਕਟ ਜੋਏ ਬਾਕਸ' ਸਥਾਪਤ ਕਰਨ ਲਈ 20.49 ਲੱਖ ਦੇ ਪ੍ਰੋਜੈਕਟ ਦੀ ਸ਼ੁਰੂਆਤ <br... ਅਗਲੀ ਖ਼ਬਰ ਸਵਦੇਸ਼ੀ ਮੇਲੇ ਦੇ ਦੂਜੇ ਦਿਨ ਵਪਾਰਕ ਸੰਮੇਲਨ ਚ ਲੋਕਲ ਫ਼ਾਰ ਵੋਕਲ ਦੀ ਗੂੰਜ
Ad Position 24