22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਅਖੰਡ ਮਹਾਂਯੱਗ 'ਚ ਪੁੱਜ ਕੇ ਕਾਉਂਕੇ ਨੇ ਲਿਆ ਆਸ਼ੀਰਵਾਦ <br/>

Ad Position 21
No active advertisement
ਮਾਂ ਬਗਲਾਮੁਖੀ ਧਾਮ ਵਿਖੇ ਨਤਮਸਤਕ ਹੋਣ ਤੋਂ ਬਾਅਦ ਮਹੰਤ ਪ੍ਰਵੀਨ ਚੌਧਰੀ ਨਾਲ ਜਸਦੀਪ ਸਿੰਘ ਕਾਉਂਕੇ, ਤਰੁਣ ਗੋਇਲ, ਕਮਲਜੀਤ ਸਿੰਘ ਅਤੇ ਕਾਲੀ ਘਈ | ਅਜੀਤ ਤਸਵੀਰ <br/> 24-02-2026
ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਮਾਂ ਬਗਲਾ ਮੁੱਖੀ ਧਾਮ ਵਿਖੇ ਮਹੰਤ ਪ੍ਰਵੀਨ ਚੌਧਰੀ ਦੀ ਅਗਵਾਈ ਹੇਠ 243 ਘੰਟੇ ਦਾ ਹੋਇਆ ਅਖੰਡ ਮਹਾਂਯੱਗ ਸੰਪਨ ਹੋਇਆ | ਕਈ ਦਿਨ ਚੱਲੇ ਇਸ ਅਖੰਡ ਮਹਾਂਯੱਗ ਦੇ ਅਖੀਰਲੇ ਦਿਨ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜਸਦੀਪ ਸਿੰਘ ਕਾਉਂਕੇ ਸਾਥੀਆਂ ਸਮੇਤ ਪੁੱਜੇ | ਉਨ੍ਹਾਂ ਮਾਂ ਬਗਲਾ ਮੁਖੀ ਨੂੰ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਮਹੰਤ ਪ੍ਰਵੀਨ ਚੌਧਰੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਮਾਂ ਬਗਲਾ ਮੁਖੀ ਧਾਮ ਅਤੇ ਇਸਦੇ ਸੰਚਾਲਕ ਮਹੰਤ ਪ੍ਰਵੀਨ ਚੌਧਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਧਾਮ ਜਿੱਥੇ ਹਰ ਧਰਮ ਲਈ ਆਸਥਾ ਦਾ ਕੇਂਦਰ ਬਿੰਦੂ ਬਣ ਗਿਆ ਉੱਥੇ ਹੀ ਇਸ ਵਲੋਂ ਧਾਰਮਿਕ ਦੇ ਨਾਲ-ਨਾਲ ਸਮਾਜਿਕ ਖੇਤਰ ਵਿਚ ਵੀ ਕੀਤੇ ਜਾਂਦੇ ਕਾਰਜਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਮਹੰਤ ਪ੍ਰਵੀਨ ਚੌਧਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਾਰਜ ਕੁਸ਼ਲਤਾ ਦੇ ਚੱਲਦਿਆਂ ਇਸ ਸਥਾਨ ਉੱਤੇ ਹਰ ਧਰਮ ਦਾ ਵਿਆਕਤੀ ਸਿੱਜਦਾ ਕਰਦਾ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਸਰਧਾਲੂਆਂ ਤੋਂ ਇਲਾਵਾ ਧਾਮ ਦੇ ਮੁਖੀ ਸ੍ਰੀ ਮਹੰਤ ਪ੍ਰਵੀਨ, ਜਸਦੀਪ ਸਿੰਘ ਕਾਉਂਕੇ, ਤਰੁਣ ਗੋਇਲ, ਕਮਲਜੀਤ ਸਿੰਘ ਅਤੇ ਕਾਲੀ ਘਈ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਵਿਖੇ ਜਪ ਤਪ ਚੁਪਹਿਰਾ ਸਮਾਗਮ 26 ਨੂੰ <br/> ਅਗਲੀ ਖ਼ਬਰ ਵਿਧਾਇਕ ਬੱਗਾ ਵਲੋਂ ਉਪਕਾਰ ਨਗਰ ਵਿਖੇ 'ਕਿ੍ਕਟ ਜੋਏ ਬਾਕਸ' ਸਥਾਪਤ ਕਰਨ ਲਈ 20.49 ਲੱਖ ਦੇ ਪ੍ਰੋਜੈਕਟ ਦੀ ਸ਼ੁਰੂਆਤ <br...
Ad Position 24