22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪੀ.ਏ.ਯੂ. ਦੇ ਖੋਜਾਰਥੀ ਦੀ ਚੋਣ ਪਾਬੀ ਦੇ ਵਿਦਿਆਰਥੀ ਪ੍ਰੋਗਰਾਮ ਲਈ ਹੋਈ

Ad Position 21
No active advertisement
ਅਜੀਤ ਡੈਸਕ 27-02-2026
ਲੁਧਿਆਣਾ, 26 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵਿਚ ਪੀ.ਐਚ.ਡੀ. ਕਰਨ ਵਾਲੀ ਵਿਦਿਆਰਥਣ ਕੁਮਾਰੀ ਸਿਲੇਸ਼ ਕਾਵਿਆ ਦੀ ਚੋਣ ਪਾਬੀ ਦੇ ਵਿਦਿਆਰਥੀ ਓਰੀਐਂਟੇਸ਼ਨ ਪ੍ਰੋਗਰਾਮ ਲਈ ਹੋਈ ਹੈ | ਇਹ ਚੋਣ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ-ਰਫ਼ਤਾਰ ਤਹਿਤ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਤਹਿਤ ਹੋਈ | ਇਸ ਯੋਜਨਾ ਦਾ ਉਦੇਸ਼ ਖੋਜ ਅਤੇ ਕਾਢ ਨਾਲ ਜੁੜੇ ਵਿਦਿਆਰਥੀਆਂ ਨੂੰ ਖੇਤੀ ਕਾਰੋਬਾਰ ਦੇ ਨਵੇਂ ਵਿਚਾਰਾਂ ਲਈ ਤਿਆਰ ਕਰਨਾ ਹੈ | ਜ਼ਿਕਰਯੋਗ ਹੈ ਕਿ ਕੁਮਾਰੀ ਕਾਵਿਆ ਆਪਣੀ ਪੀ.ਐਚ.ਡੀ. ਦੀ ਖੋਜ ਵਿਭਾਗ ਦੇ ਮਾਹਿਰ ਡਾ. ਮਨਮੀਤ ਕÏਰ ਦੀ ਨਿਗਰਾਨੀ ਹੇਠ ਕਰ ਰਹੇ ਹਨ | ਇਸ ਯੋਜਨਾ ਤਹਿਤ ਇਹ ਖੋਜਾਰਥੀ ਆਪਣੀ ਪੀ.ਐਚ.ਡੀ. ਖੋਜ ਨੂੰ ਕਿਸਾਨਾਂ ਦੇ ਖੇਤ-ਖਾਤਿਆਂ ਦੇ ਪ੍ਰਬੰਧ ਵੱਲ ਸੋਧਿਤ ਕਰੇਗੀ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਵਿਪਨ ਰਾਮਪਾਲ ਨੇ ਕੁਮਾਰੀ ਕਾਵਿਆ ਅਤੇ ਡਾ. ਮਨਮੀਤ ਕÏਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸਵਦੇਸ਼ੀ ਮੇਲੇ ਵਿਚ ਵੱਡੀ ਗਿਣਤੀ ਵਿਚ ਲੋਕ ਕਰ ਰਹੇ ਨੇ ਖ਼ਰੀਦਦਾਰੀ <br/> ਅਗਲੀ ਖ਼ਬਰ ਸਪਰਿੰਗ ਡੇਲ ਪਬਲਿਕ ਸਕੂਲ ਦੇ ਚੇਅਰਮੈਨ ਅਵਿਨਾਸ਼ ਕੌਰ ਵਾਲੀਆ ਦਾ ਸਨਮਾਨ <br/>
Ad Position 24