ਲੁਧਿਆਣਾ, 26 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਚੱਲ ਰਹੇ ਸਵਦੇਸ਼ੀ ਮੇਲੇ ਵਿਚ ਵੱਡੀ ਗਿਣਤੀ 'ਚ ਲੋਕ ਆ ਰਹੇ ਹਨ ਅਤੇ ਵੱਖ ਵੱਖ ਸੂਬਿਆਂ ਦੇ ਸਟਾਲਾਂ ਖ਼ਰੀਦਦਾਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ | ਫ਼ਰੀਦਕੋਟ ਰੇਂਜ ਦੀ ਆਈ.ਜੀ. ਨਿਲੰਬਰੀ ਵਿਜੇ ਜਗਦਲੇ ਨੇ ਵੀ ਇਸ ਮੇਲੇ ਵਿਚ ਸ਼ਮੂਲੀਅਤ ਕੀਤੀ ਅਤੇ ਸਵਦੇਸ਼ੀ ਉਤਪਾਦਾਂ ਦੀ ਪ੍ਰਸ਼ੰਸਾ ਕੀਤੀ | ਸਵਦੇਸ਼ੀ ਮੇਲਾ ਆਯੋਜਕ ਕਮੇਟੀ ਦੇ ਮੈਂਬਰ ਗੁਰਦੀਪ ਗੋਸ਼ਾ, ਹਰੀਸ਼ ਦੁਆ ਅਤੇ ਮੋਹਿਤ ਗੋਇਲ ਨੇ ਉਨ੍ਹਾਂ ਨੂੰ ਮੇਲਾ ਸਥਲ 'ਤੇ ਦੇਸ਼ ਭਰ ਤੋਂ ਆਏ ਭਾਰਤੀ ਉਤਪਾਦਾਂ ਦੇ ਸਟਾਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ¢ ਇਸ ਦÏਰਾਨ ਆਈ.ਜੀ. ਜਗਦਲੇ ਨੇ ਭਾਰਤ ਵਿਚ ਬਣੇ ਸਵਦੇਸ਼ੀ ਚੀਜ਼ਾਂ ਦੀ ਖ਼ਰੀਦਦਾਰੀ ਵੀ ਕੀਤੀ | ਉਨ੍ਹਾਂ ਮਿੱਟੀ ਨਾਲ ਬਣੇ ਪਰੰਪਰਾਗਤ ਭਾਂਡਿਆਂ ਨੂੰ ਹੱਥਾਂ ਵਿਚ ਚੁੱਕ ਕੇ ਉਸ ਦੀ ਖ਼ੁਸ਼ਬੂ ਦਾ ਜ਼ਿਕਰ ਕਰਦਿਆਂ ਆਪਣੀ ਨਾਨੀ-ਦਾਦੀ ਦੇ ਸਮੇਂ ਨੂੰ ਯਾਦ ਕੀਤਾ¢ ਉਨ੍ਹਾਂ ਕਿਹਾ ਕਿ ਗੋਬਰ ਦੇ ਉਪਲਿਆਂ 'ਤੇ ਮਿੱਟੀ ਦੇ ਬਰਤਨਾਂ ਵਿਚ ਬਣਦਾ ਦੇਸੀ ਭੋਜਨ ਦਾ ਸੁਆਦ ਬਿਲਕੁਲ ਨਿਰਾਲਾ ਹੁੰਦਾ ਸੀ¢ ਉਨ੍ਹਾਂ ਸਵਦੇਸ਼ੀ ਜਾਗਰਣ ਮੰਚ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੇਲੇ ਨੇ ਉਨ੍ਹਾਂ ਨੂੰ ਬਚਪਨ ਦੇ ਦਿਨਾਂ ਵਿਚ ਵਾਪਸ ਲੈ ਗਿਆ ਹੈ¢ ਮੇਲਾ ਪ੍ਰਮੁੱਖ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਸਵਦੇਸ਼ੀ ਜਾਗਰਣ ਮੰਚ ਰਾਹੀਂ ਭਾਰਤ ਦੀ ਪੁਰਾਤਨ ਸੰਸਕ੍ਰਿਤੀ ਨੂੰ ਦੁਬਾਰਾ ਜੀਵੰਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਆਧੁਨਿਕਤਾ ਦੀ ਦÏੜ ਵਿਚ ਗੁੰਮ ਹੋ ਰਹੀ ਪੁਰਾਤਨ ਸੰਸਕ੍ਰਿਤੀ ਨੂੰ ਬਚਾਉਣਾ ਹੀ ਸਵਦੇਸ਼ੀ ਮੇਲੇ ਦਾ ਮੁੱਖ ਮਕਸਦ ਹੈ¢ ਹਰੀਸ਼ ਦੁਆ ਨੇ ਕਿਹਾ ਕਿ ਸਵਦੇਸ਼ੀ ਅਪਣਾਏ ਬਿਨਾਂ ਭਾਰਤ ਦਾ ਭਵਿੱਖ ਅਧੂਰਾ ਹੈ | ਸਵਦੇਸ਼ੀ ਮੇਲੇ ਦੇ ਪ੍ਰਬੰਧਕ ਮੋਹਿਤ ਗੋਇਲ ਨੇ ਕਿਹਾ ਕਿ ਪੁਰਾਤਨ ਭਾਰਤ ਦੀ ਵਿਰਾਸਤ ਨੂੰ ਸੰਭਾਲਦੇ ਹੋਏ ਸਵਦੇਸ਼ੀ ਅਪਣਾਉਣ ਦੀ ਲੋੜ ਹੈ ¢ ਇਸ ਮÏਕੇ ਮਹਿਲਾ ਚਾਰਟਰਡ ਅਕਾਊਾਟੈਂਟ ਸ਼੍ਰੀਮਤੀ ਸ਼ਾਲਿਨੀ ਗੁਪਤਾ, ਸਵਰਨਿਮ ਭਾਰਤਵਰਸ਼ ਫਾਊਾਡੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੀ.ਏ. ਅਸ਼ਵਨੀ ਗੁਪਤਾ, ਕੀਮਤੀ ਰਾਵਲ, ਰਾਸ਼ੀ ਅਗਰਵਾਲ, ਹਰੀਸ਼ ਦੁਆ, ਗÏਰਵ ਅਰੋੜਾ, ਸ਼ਿਆਮ ਸੁੰਦਰ ਵਰਮਾ, ਵਿਭੋਰ ਗਰਗ, ਸੰਦੀਪ ਗੋਇਲ, ਡਾ. ਨੇਹਾ, ਤੇਜਪਾਲ, ਵਿਪਨ ਵਿਨਾਇਕ, ਸਮਰੱਥਾ, ਮਯੰਕ ਵਸ਼ਿਸਠ, ਰਾਜਨ ਸਾਹੋਠ, ਮਨੀਸ਼ ਨੱਡਾ, ਜਤਿੰਦਰ ਜੀਤ ਪਾਲ, ਗੁਲਾਬ ਜੀ ਜੰਮੂ ਵਾਲੇ, ਭਾਨੂ ਪ੍ਰਤਾਪ ਜੰਮੂ ਵਾਲੇ, ਐਡਵੋਕੇਟ ਰਾਕੇਸ਼ ਭਾਟੀਆ, ਪਿ੍ੰਸ ਭਾਟੀਆ, ਆਸ਼ੀਸ਼ ਝਾਅ ਅਤੇ ਵਿਪੁਲ ਮਲਹੋਤਰਾ ਸਮੇਤ ਹੋਰ ਵੀ ਮÏਜੂਦ ਸਨ |