22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਮਹਾਂਨਗਰ 'ਚ ਗੈਰ ਕਾਨੂੰਨੀ ਮਾਸ ਦਾ ਕਾਲਾ ਧੰਦਾ ਬੇਲਗਾਮ <br/>

Ad Position 21
No active advertisement
ਅਜੀਤ ਡੈਸਕ 27-02-2026

ਲੁਧਿਆਣਾ, 26 ਫਰਵਰੀ (ਭੁਪਿੰਦਰ ਸਿੰਘ ਬੈਂਸ)- ਮਹਾਂਨਗਰ ਵਿਚ ਗੈਰ ਕਾਨੰੂਨੀ ਤੌਰ 'ਤੇ ਤਿਆਰ ਕੀਤਾ ਮਾਲ ਵੇਚਣ ਦਾ ਧੰਦਾ ਬੇਰੋਕ-ਟੋਕ ਜਾਰੀ ਹੈ, ਜਿਸ ਨਾਲ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੋ ਰਿਹਾ ਹੈ | ਨਿਯਮਾਂ ਅਨੁਸਾਰ ਹਰ ਮਾਸ ਵਿਕਰੇਤਾ ਲਈ ਜਾਨਵਰਾਂ ਦੀ ਮਾਸ ਦੀ ਕਟਾਈ ਨਗਰ ਨਿਗਮ ਤੇ ਅਧਿਕਾਰਤ ਸਲਾਟਰ ਹਾਊਸ ਵਿਚ ਕਰਵਾਉਣਾ ਲਾਜ਼ਮੀ ਹੈ ਪਰ ਕਈ ਮੀਟ ਦੀਆਂ ਦੁਕਾਨਾਂ, ਹੋਟਲਾਂ ਅਤੇ ਢਾਬਿਆਂ ਵਿਚ ਗੈਰ ਅਧਿਕਾਰਤ ਥਾਵਾਂ 'ਤੇ ਤਿਆਰ ਕੀਤਾ ਮਾਸ ਧੱੜਲੇ ਨਾਲ ਵੇਚਿਆ ਜਾ ਰਿਹਾ ਹੈ | ਸੂਤਰਾਂ ਮੁਤਾਬਕ ਇਹ ਮਾਸ ਬਿਨ੍ਹਾਂ ਵੈਟਰਨਰੀ ਜਾਂਚ ਤੋਂ ਹੀ ਸਿੱਧਾ ਗਾਹਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਬੀਮਾਰੀਆਂ ਫੈਲਣ ਦਾ ਖਤਰਾ ਵੱਧਦਾ ਜਾ ਰਿਹਾ ਹੈ | ਕਈ ਥਾਵਾਂ 'ਤੇ ਗਾਹਕਾਂ ਨੰੂ ਬੱਕਰੇ ਦੇ ਨਾਂਅ ਤੇ ਭੇਡ ਦਾ ਮਾਸ ਵੇਚਣ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ | ਇਸ ਤੋਂ ਇਲਾਵਾ ਬਿਮਾਰ ਮੁਰਗੀਆਂ ਦਾ ਮਾਸ ਵੀ ਮਾਰਕੀਟ ਵਿਚ ਵੇਚਿਆ ਜਾ ਰਿਹਾ ਹੈ | ਲੱਖਾਂ ਦੀ ਆਬਾਦੀ ਵਾਲੇ ਲੁਧਿਆਣਾ ਸ਼ਹਿਰ ਵਿਚ ਨਗਰ ਨਿਗਮ ਦਾ ਸਿਰਫ ਇਕ ਹੀ ਅਧਿਕਾਰਤ ਸਲਾਟਰ ਹਾਊਸ ਹੰਬੜਾਂ ਰੋਡ 'ਤੇ ਸਥਿਤ ਹੈ, ਜਿੱਥੋਂ ਰੋਜ਼ਾਨਾ ਲਗਭਗ 400 ਤੋਂ 500 ਜਾਨਵਰਾਂ ਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਮਰੱਥਾ ਸ਼ਹਿਰ ਦੀ ਮੰਗ ਦੇ ਮੁਕਾਬਲੇ ਘੱਟ ਹੈ, ਜਿਸ ਕਾਰਨ ਗੈਰ ਕਾਨੂੰਨੀ ਤਰੀਕੇ ਨਾਲ ਮਾਸ ਦੀ ਤਿਆਰੀ ਅਤੇ ਵਿਕਰੀ ਵੱਧ ਰਹੀ ਹੈ | ਦੂਜੇ ਪਾਸੇ ਨਗਰ ਨਿਗਮ ਦੇ ਸੰਬੰਧਿਤ ਵਿਭਾਗ ਵਲੋਂ ਕਦੇ-ਕਦੇ ਹੀ ਜਾਂਚ ਮੁਹਿੰਮ ਚਲਾ ਜਾਂਦੀ ਹੈ ਅਤੇ ਕੁੱਝ ਚਲਾ ਕੱਟਕੇ ਕਾਰਵਾਈ ਨੰੂ ਅਧੂਰਾ ਛੱਡ ਦਿੱਤਾ ਜਾਂਦਾ ਹੈ | ਇਸ ਕਾਰਨ ਗੈਰ ਕਾਨੰੂਨੀ ਧੰਦਾ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ | ਸ਼ਹਿਰਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੈਰ ਕਾਨੰੂਨੀ ਤੌਰ 'ਤੇ ਮਾਸ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਸ਼ਹਿਰ ਵਿਚ ਵੱਧਦੀ ਮੰਗ ਨੰੂ ਦੇਖਦੇ ਹੋਏ ਹੋਰ ਅਧਿਕਾਰਤ ਸਲਾਟਰ ਹਾਊਸ ਬਣਾਏ ਜਾਣ, ਤਾਂ ਜੋ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੰੂ ਰੋਕਿਆ ਜਾ ਸਕੇ |
ਗੈਰ ਕਾਨੰੂਨੀ ਮਾਸ ਵੇਚਣ ਵਾਲਿਆਂ ਦੇ ਚਲਾਨ ਕੱਟਣ ਦੇ ਨਾਲ ਸੀਲਿੰਗ ਦੀ ਵੀ ਕੀਤਾ ਜਾਵੇਗੀ ਕਾਰਵਾਈ- ਮੇਅਰ ਪਿ੍ੰਸੀਪਲ ਇੰਦਰਜੀਤ ਕੌਰ
ਜਦ ਇਸ ਸੰਬੰਧੀ ਨਗਰ ਨਿਗਮ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਜਲਦ ਹੀ ਸ਼ਹਿਰ ਵਿਚ ਗੈਰ ਕਾਨੰੂਨੀ ਮਾਸ ਦੀ ਵਿਕਰੀ ਰੋਕਣ ਲਈ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੰੂ ਸਖਤ ਨਿਰਦੇਸ਼ ਜਾਰੀ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਜੇੇਕਰ ਦੁਕਾਨਦਾਰ ਗੈਰ ਕਾਨੰੂਨੀ ਮਾਸ ਵੇਚਦਾ ਪਾਇਆ ਗਿਆ ਤਾਂ ਉਸ ਦਾ ਚਾਲਾਨ ਕੱਟਣ ਦੇ ਨਾਲ, ਉਸ ਖਿਲਾਫ ਸੀਲਿੰਗ ਦੀ ਕਾਰਵਾਈ ਵੀ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਸਖਤ ਕਾਰਵਾਈ <br/> ਅਗਲੀ ਖ਼ਬਰ ਸਵਦੇਸ਼ੀ ਮੇਲੇ ਵਿਚ ਵੱਡੀ ਗਿਣਤੀ ਵਿਚ ਲੋਕ ਕਰ ਰਹੇ ਨੇ ਖ਼ਰੀਦਦਾਰੀ <br/>
Ad Position 24