ਲੁਧਿਆਣਾ, 26 ਫਰਵਰੀ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿੱਤ ਅਕਾਦਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਅਕਾਦਮੀ ਦੇ ਜੀਵਨ ਮੈਂਬਰ ਸੀ. ਮਾਰਕੰਡਾ ਦੀ ਜੀਵਨ ਸਾਥਣ ਲੀਲਾ ਵੰਤੀ ਮਾਰਕੰਡਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀ. ਮੀਤ ਪ੍ਰਧਾਨ ਡਾ. ਪਾਲ ਕੌਰ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਲੀਲਾ ਵੰਤੀ ਮਾਰਕੰਡਾ ਅਕਾਦਮੀ ਦੇ ਜੀਵਨ ਮੈਂਬਰ, ਪੱਤਰਕਾਰ ਅਤੇ ਉੱਘੇ ਵਿਦਵਾਨ ਸੀ. ਮਾਰਕੰਡਾ ਦੀ ਜੀਵਨ ਸਾਥਣ ਅਤੇ ਡਾ. ਤੇਜਿੰਦਰ ਮਾਰਕੰਡਾ ਦੇ ਮਾਤਾ ਸਨ | ਮਾਤਾ ਜੀ ਤਾਉਮਰ ਸੀ. ਮਾਰਕੰਡਾ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਰਹੇ | ਉਹ ਬਹੁਤ ਹੀ ਮਿਲਣਸਾਰ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ | ਇਸ ਦੁੱਖ ਦੀ ਘੜੀ ਵਿਚ ਅਕਾਦਮੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ | ਪਰਿਵਾਰਕ ਜਾਣਕਾਰੀ ਅਨੁਸਾਰ ਲੀਲਾ ਵੰਤੀ ਮਾਰਕੰਡਾ ਦੀ ਅੰਤਿਮ ਅਰਦਾਸ 4 ਮਾਰਚ ਨੂੰ ਤਪਾ ਵਿਖੇ ਹੋਵੇਗੀ | ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਅਕਾਦਮੀ ਦੇ ਸਮੂਹ ਮੈਂਬਰ ਵੀ ਸ਼ਾਮਿਲ ਹਨ |