22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਕਾਰਾਂ ਦੀ ਅਸੈਸਰੀ ਤਿਆਰ ਕਰਨ ਵਾਲੇ ਸ਼ੋਅਰੂਮ 'ਤੇ ਇਨਕਮ ਟੈਕਸ ਦੀ ਰੇਡ

Ad Position 21
No active advertisement
ਅਜੀਤ ਡੈਸਕ 27-02-2026
ਢੰਡਾਰੀ ਕਲਾਂ/ਲੁਧਿਆਣਾ, 26 ਫਰਵਰੀ (ਜਸਵੀਰ ਸਿੰਘ ਬੰਗਾ)-ਸ਼ੇਰਪੁਰ ਸਥਿਤ ਕਾਰਾਂ ਦੀ ਅਸੈਸਰੀ ਤਿਆਰ ਕਰਨ ਵਾਲੇ ਸ਼ੋਅਰੂਮ 'ਤੇ ਬਾਅਦ ਦੁਪਹਿਰ ਇਨਕਮ ਟੈਕਸ ਅਧਿਕਾਰੀਆਂ ਨੇ ਰੇਡ ਕੀਤੀ, ਜੋ ਦੇਰ ਸ਼ਾਮ ਤੱਕ ਜਾਰੀ ਸੀ | ਇਸ ਦੌਰਾਨ ਕਿਸੇ ਵੀ ਮੁਲਾਜ਼ਮ ਨੂੰ ਅੰਦਰ ਜਾਂ ਬਾਹਰ ਨਹੀਂ ਜਾਣ ਦਿੱਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ | ਕਈ ਘੰਟੇ ਅਧਿਕਾਰੀ ਸ਼ੋਅਰੂਮ ਅੰਦਰ ਚੈਕਿੰਗ ਕਰਦੇ ਰਹੇ | ਸੂਤਰਾਂ ਅਨੁਸਾਰ ਇਨਕਮ ਟੈਕਸ ਅਧਿਕਾਰੀਆਂ ਵਲੋਂ ਸ਼ੋਅਰੂਮ 'ਚ ਪਿਛਲੇ ਸਾਲਾਂ ਦਾ ਰਿਕਾਰਡ ਖੰਘਾਲਿਆ ਗਿਆ, ਜਿਉਂ ਹੀ ਇਨਕਮ ਟੈਕਸ ਅਧਿਕਾਰੀਆਂ ਦੀ ਟੀਮ ਸ਼ੇਰਪੁਰ ਦਾਖ਼ਲ ਹੋਈ ਤਾਂ ਆਸਪਾਸ ਦੁਕਾਨਦਾਰਾਂ ਵਿਚ ਵੀ ਹਫ਼ੜਾ ਦਫ਼ੜੀ ਦਾ ਮਾਹੌਲ ਬਣ ਗਿਆ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਵੱਡਾ ਹੁਲਾਰਾ, ਨਾਮਾਂਕਣ ਪ੍ਰਕਿਰਿਆ ਹੋਈ ਤੇਜ਼ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ''ਸੁਲਘਦੀ ਧਰਤੀU ਨੁੱਕੜ ਨਾਟਕ ਖੇਡਿਆ <br/>
Ad Position 24