ਇਆਲੀ/ਥਰੀਕੇ, 26 ਫਰਵਰੀ (ਮਨਜੀਤ ਸਿੰਘ ਦੁੱਗਰੀ)-ਕੇਹਰ ਕੁੰਦਨ ਆਟਾ ਚੱਕੀ ਥਰੀਕੇ ਵਾਲੇ ਧਨਵੰਤ ਸਿੰਘ ਗਰੇਵਾਲ, ਸਤਵੰਤ ਸਿੰਘ ਗਰੇਵਾਲ ਦੇ ਪਿਤਾ ਮੋਹਨ ਸਿੰਘ ਗਰੇਵਾਲ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਅਤਰਸਰ ਸਾਹਿਬ ਥਰੀਕੇ ਵਿਖੇ ਹੋਇਆ, ਜਿਸ ਦੌਰਾਨ ਭਾਈ ਧਰਮਵੀਰ ਸਿੰਘ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ | ਇਸ ਉਪਰੰਤ ਭਾਈ ਕਰਨਵੀਰ ਸਿੰਘ ਕੰਗ ਨੇ ਅੰਤਿਮ ਅਰਦਾਸ ਕੀਤੀ | ਦਲਬੀਰ ਸਿੰਘ ਕੋਕੀ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਉਂਦੇ ਹੋਏ ਮੋਹਨ ਸਿੰਘ ਦੇ ਜੀਵਨ ਤੇ ਪੰਛੀ ਝਾਤ ਪਾਈ ਅਤੇ ਭਾਈ ਕਰਮਵੀਰ ਸਿੰਘ ਕੰਗ ਨੇ ਗਰੇਵਾਲ ਪਰਿਵਾਰ ਵਲੋਂ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਵ. ਮੋਹਨ ਸਿੰਘ ਗਰੇਵਾਲ ਦੇ ਵੱਡੇ ਸਪੁੱਤਰ ਧਨਵੰਤ ਸਿੰਘ ਗਰੇਵਾਲ ਨੂੰ ਦਸਤਾਰ ਭੇਟ ਕੀਤੀ ਗਈ | ਇਸ ਮੌਕੇ ਜਿੱਥੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸੋਕ ਸੰਦੇਸ਼ ਭੇਜੇ ਉੱਥੇ ਹੀ ਸਾਬਕਾ ਚੇਅਰਮੈਨ ਹਰਵੀਰ ਸਿੰਘ ਇਆਲੀ, ਮਨਜਿੰਦਰ ਸਿੰਘ ਆੜ੍ਹਤੀਆ, ਜਥੇਦਾਰ ਕਰਮਜੀਤ ਸਿੰਘ ਮਲਕਪੁਰ, ਹਰਪ੍ਰੀਤ ਸਿੰਘ ਸਿੰਮਕ, ਰਤਨ ਸਿੰਘ ਕਮਾਲਪੁਰੀ, ਸੁਖਦੀਪ ਸਿੰਘ ਰਾਜਾ, ਰਸ਼ਪਾਲ ਸਿੰਘ ਐਸ.ਡੀ.ਓ., ਬਿਕਰਮਜੀਤ ਸਿੰਘ ਨੰਬਰਦਾਰ, ਦਲਜੀਤ ਸਿੰਘ ਥਰੀਕੇ, ਪੰਚ ਸੁਖਰਾਜ ਸਿੰਘ, ਪੰਚ ਹਰਦੀਪ ਸਿੰਘ, ਪੰਚ ਸੁਖਮਿੰਦਰ ਸਿੰਘ, ਮਾਸਟਰ ਮਨਜੀਤ ਸਿੰਘ, ਡਾਕਟਰ ਰੁਪਿੰਦਰ ਸਿੰਘ ਸੁਧਾਰ, ਸੈਕਟਰੀ ਗੁਰਪ੍ਰੀਤ ਸਿੰਘ ਥਰੀਕੇ, ਜਸਵਿੰਦਰ ਸਿੰਘ ਭੋਲਾ, ਸਾਬਕਾ ਸਰਪੰਚ ਤਰਲੋਚਨ ਸਿੰਘ ਲਲਤੋਂ, ਮਾਸਟਰ ਕਰਮਜੀਤ ਸਿੰਘ ਲਲਤੋਂ, ਸਰਪੰਚ ਦਵਿੰਦਰ ਸਿੰਘ ਧੂਰਾ, ਸਾਬਕਾ ਸਰਪੰਚ ਸੁਰਿੰਦਰ ਸਿੰਘ ਗਰੇਵਾਲ, ਜੋਰਾ ਸਿੰਘ ਥਰੀਕੇ, ਬਲਜੀਤ ਸਿੰਘ, ਹਰਜੀਤ ਸਿੰਘ ਬਿੱਟੂ, ਰਜਿੰਦਰ ਸਿੰਘ ਪੰਜਾਬ ਕੋਲਡ ਸਟੋਰ, ਡਾਕਟਰ ਸੋਨੀ ਠੱਕਰਵਾਲ, ਹਰਪ੍ਰੀਤ ਸਿੰਘ ਥਰੀਕੇ, ਹਰਨੇਕ ਸਿੰਘ ਸ਼ੇਰਗਿੱਲ, ਜਗਜੀਤ ਸਿੰਘ ਗਿੱਲ, ਸਾਬਕਾ ਸਰਪੰਚ ਗੁਰਦੀਪ ਸਿੰਘ, ਯਾਦਵਿੰਦਰ ਸਿੰਘ, ਸਾਬਕਾ ਸਰਪੰਚ ਨਰਾਇਣ ਸਿੰਘ ਦੋਲੋ, ਗੁਰਪ੍ਰੀਤ ਸਿੰਘ ਗੋਪੀ ਆਪ, ਪੰਚ ਅਵਤਾਰ ਸਿੰਘ, ਹਰਬੰਸ ਸਿੰਘ, ਦਿਨੇਸ਼ ਅਗਰਵਾਲ, ਸਾਬਕਾ ਕੌਂਸਲਰ ਹਰਪ੍ਰੀਤ ਸਿੰਘ ਬੇਦੀ, ਦਰਸ਼ਨ ਸਿੰਘ ਸਿੱਧੂ, ਸਾਬਕਾ ਸਰਪੰਚ ਹਰੀ ਓਮ ਸ਼ਰਮਾ, ਰਘਵੀਰ ਸਿੰਘ ਥਰੀਕੇ, ਅਵਤਾਰ ਸਿੰਘ ਹਿਸੋਵਾਲ, ਭੁਪਿੰਦਰ ਸਿੰਘ, ਸੁਰਿੰਦਰ ਸਿੰਘ ਝਾਂਡੇ, ਪਿਆਰਾ ਸਿੰਘ, ਰਾਮ ਸਿੰਘ, ਰਣਵੀਰ ਸਿੰਘ, ਸਵਰਨਜੀਤ ਸਿੰਘ ਬਾਬਾ, ਡਾਕਟਰ ਮਹਿੰਦਰ ਸਿੰਘ, ਸਰਪੰਚ ਸੁਰਿੰਦਰ ਸਿੰਘ ਢੱਟ, ਸਰਪੰਚ ਗੁਰਵਿੰਦਰ ਸਿੰਘ ਪੋਨਾ ਜਲੰਧਰ ਕੋਲਡ ਸਟੋਰ, ਨਾਜ਼ਰ ਸਿੰਘ ਤੋਂ ਇਲਾਵਾ ਪਰਿਵਾਰਿਕ ਰਿਸ਼ਤੇਦਾਰ, ਸਮਾਜ ਸੇਵੀ ਸਭਾਵਾਂ, ਰਾਜਨੀਤਕ, ਧਾਰਮਿਕ ਸੁਸਾਈਟੀਆਂ ਦੇ ਨੁਮਾਇੰਦਿਆਂ ਵਲੋਂ ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰੀ ਭਰਦਿਆਂ ਮੋਹਨ ਸਿੰਘ ਗਰੇਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |