22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਤੇ ਦੰਦਾਂ ਦਾ ਜਾਂਚ ਕੈਂਪ ਕੱਲ੍ਹ ਤੋਂ <br/>

Ad Position 21
No active advertisement
ਅਜੀਤ ਡੈਸਕ 27-02-2026
ਲੁਧਿਆਣਾ, 26 ਫਰਵਰੀ (ਡਾ. ਤਰਲੋਚਨ ਸਿੰਘ)-ਡਾ. ਕੋਟਨਿਸ ਐਕਿਊਪੰਕਚਰ ਚੈਰੀਟੇਬਲ ਹਸਪਤਾਲ, ਸਲੇਮ ਟਾਬਰੀ ਵਲੋਂ ਰਾਸ਼ਟਰੀ ਐਕਿਊਪੰਕਚਰ ਦਿਵਸ ਦੇ ਸਬੰਧ ਵਿਚ ਭਾਰਤ 'ਚ ਐਕਿਊਪੰਕਚਰ ਦੇ ਸੰਸਥਾਪਕ ਡਾ. ਵਿਜੈ ਕੁਮਾਰ ਬਾਸੂ ਦੀ ਯਾਦ ਨੂੰ ਸਮਰਪਿਤ 28 ਫਰਵਰੀ ਅਤੇ 1 ਮਾਰਚ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਅਤੇ ਦੰਦਾਂ ਦਾ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਕੈਂਪ ਵਿਚ ਆਸਟ੍ਰੇਲੀਆ ਤੋਂ ਪਹੁੰਚੇ ਐਕਿਊਪੰਕਚਰ ਦੇ ਮਾਹਿਰ ਡਾ. ਤਿਲਕ ਰਾਜ ਕਾਲਰਾ, ਡਾ. ਇੰਦਰਜੀਤ ਸਿੰਘ, ਡਾਇਰੈਕਟਰ ਡਾ. ਕੋਟਨਿਸ ਹਸਪਤਾਲ, ਦੰਦਾਂ ਦੇ ਮਾਹਿਰ ਡਾ. ਸੁਨੀਲ ਸ਼ਰਮਾ, ਡਾ. ਰਘੁਵੀਰ ਸਿੰਘ ਅਤੇ ਡਾ. ਬਲਜਿੰਦਰ ਸਿੰਘ ਆਪਣੀਆਂ ਸੇਵਾਵਾਂ ਦੇਣਗੇ | ਕੈਂਪ ਵਿਚ ਬਿਨਾਂ ਦਵਾਈ, ਬਿਨਾਂ ਸਰਜਰੀ ਅਤੇ ਬਿਨਾਂ ਦਰਦ ਦੀ ਇਲਾਜ ਪੱਧਤੀ ਰਾਹੀਂ ਸ਼ੂਗਰ ਨਾਲ ਸੰਬੰਧਿਤ ਸਮੱਸਿਆਵਾਂ, ਨਸਾਂ ਵਿਚ ਖਿਚਾਅ, ਨਿਊਰੋਪੈਥੀ, ਅੱਖਾਂ ਦੀ ਕਮਜ਼ੋਰੀ, ਕਮਰ ਦਰਦ, ਸਰਵਾਈਕਲ, ਸਪੋਂਡਿਲਾਈਟਿਸ, ਡਿਸਕ ਪ੍ਰੋਲੈਪਸ, ਜੋੜਾਂ ਅਤੇ ਗੋਡਿਆਂ ਦਾ ਦਰਦ, ਮਾਈਗ੍ਰੇਨ, ਨੀਂਦ ਨਾ ਆਉਣੀ, ਮਾਨਸਿਕ ਤਣਾਅ, ਲਕਵਾ, ਅਧਰੰਗ, ਪੁਰਾਣਾ ਜ਼ੁਕਾਮ, ਖੇਡ ਸੱਟਾਂ ਅਤੇ ਨਸ਼ਾ ਮੁਕਤੀ ਵਰਗੀਆਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੁਖਮੀਤ ਸਿੰਘ ਖੰਨਾ 'ਆਪ' ਬੀਸੀ ਵਿੰਗ ਹਲਕਾ ਗਿੱਲ ਦੇ ਕੋਆਰਡੀਨੇਟਰ ਨਿਯੁਕਤ <br/> ਅਗਲੀ ਖ਼ਬਰ ਮੋਹਨ ਸਿੰਘ ਗਰੇਵਾਲ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ <br/>
Ad Position 24