11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਤਜਿੰਦਰ ਸਿੰਘ ਦੀ ਅੱਧੀ ਰਾਤ ਗਿ੍ਫ਼ਤਾਰੀ 'ਤੇ ਭੜਕਿਆ ਮੁਲਾਜ਼ਮ ਵਰਗ <br/>

Ad Position 21
No active advertisement
ਅਜੀਤ ਡੈਸਕ 11-03-2026
ਲੁਧਿਆਣਾ, 10 ਮਾਰਚ (ਭੁਪਿੰਦਰ ਸਿੰਘ ਬੈਂਸ)-ਪੰਜਾਬ ਪੁਲਿਸ ਵਲੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ ਯੂਨੀਅਨ ਜਲੰਧਰ ਅਤੇ ਡੀਸੀ ਦਫਤਰ ਕਰਮਚਾਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਤਜਿੰਦਰ ਸਿੰਘ ਨੰਗਲ ਨੰੂ ਅੱਧੀ ਰਾਤ ਘਰ ਤੋਂ ਗਿ੍ਫਤਾਰ ਕਰਨ ਦੇ ਮਾਮਲੇ ਤੇ ਮੁਲਾਜ਼ਮ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜੱਥੇਬੰਦੀਆਂ ਨੇ ਇਸ ਕਾਰਵਾਈ ਨੰੂ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ ਹੈ | ਯੂਨੀਅਨ ਆਗੂਆਂ ਮੁਤਾਬਿਕ ਪੁਲਿਸ ਨੇ ਰਾਤ ਕਰੀਬ 12 ਵਜੇ ਨੰਗਲ ਨੰੂ ਘਰ ਤੋਂ ਗਿ੍ਫਤਾਰ ਕੀਤਾ ਅਤੇ ਇਸ ਦੌਰਾਨ ਪਰਿਵਾਰਕ ਮੈਂਬਰਾਂ ਨਾਲ ਵੀ ਮਾੜਾ ਵਰਤਾਅ ਕੀਤਾ ਗਿਆ | ਪਰਿਵਾਰ ਅਨੁਸਾਰ ਪੁਲਿਸ ਨੇ ਘਰ ਦੀਆਂ ਔਰਤਾਂ ਨਾਲ ਕਥਿਤ ਤੌਰ 'ਤੇ ਅਪਮਾਨਜਨਕ ਭਾਸ਼ਾ ਵਰਤੀ ਅਤੇ ਨੌਜਵਾਨ ਮੈਂਬਰਾਂ ਨਾਲ ਧੱਕਾ ਮੁੱਕੀ ਕੀਤੀ | ਇਸ ਘਟਨਾ ਦੇ ਵਿਰੋਧ ਵਿਚ ਜੱਥੇਬੰਦੀਆਂ ਵਲੋਂ ਮੰਗਲਵਾਰ ਨੰੂ ਪੰਜਾਬ ਭਰ ਦੇ ਡੀ.ਸੀ ਦਫਤਰਾਂ, ਐਸਡੀਐਮ ਦਫਤਰਾਂ, ਤਹਿਸੀਲ ਅਤੇ ਸਬ-ਤਹਿਸੀਲ ਦਫਤਰਾਂ ਵਿਚ ਕੰਮ ਬੰਦ ਕਰਕੇ ਰੋਸ ਪ੍ਰਗਟ ਕੀਤਾ ਗਿਆ | ਆਗੂਆਂ ਅਮਿਤ ਅਰੋੜਾ ਅਤੇ ਸੰਦੀਪ ਭੁੰਬਕ ਨੇ ਕਿਹਾ ਕਿ ਜੇ ਸਰਕਾਰ ਮੁਲਾਜ਼ਮਾਂ ਦੇ ਹੱਕਾਂ ਲਈ ਚੱਲ ਰਹੇ ਸੰਘਰਸ਼ ਨੰੂ ਦਬਾਉਣ ਦੀ ਕੋਸ਼ਿਸ਼ ਕਰੇਗੀ ਤਾਂ ਜੱਥੇਬੰਦੀਆਂ ਇਸ ਦਾ ਡਟਕੇ ਵਿਰੋਧ ਕਰਨਗੀਆਂ ਅਤੇ ਸੰਘਰਸ਼ ਨੰੂ ਹੋਰ ਤੇਜ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 'ਆਪ' ਦਾ ਖੋਖਲਾ ਬਜਟ ਨੌਜਵਾਨਾਂ ਨਾਲ ਵੱਡਾ ਧੋਖਾ, 2027 ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਵੇਗੀ ਪੰਜਾਬ ਦੀ ਨਵ... ਅਗਲੀ ਖ਼ਬਰ ਬਾਲ ਭਿੱਖਿਆ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ <br/>
Ad Position 24