18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਕ੍ਰਿਟੀਕਲ ਕੇਅਰ ਨੇਫਰੋਲੋਜੀ 'ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 12-03-2026
ਲੁਧਿਆਣਾ, 11 ਮਾਰਚ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਦੀ ਇਕਾਈ ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ ਵਲੋਂ ਡੁਮਰਾ ਆਡੀਟੋਰੀਅਮ ਵਿਖੇ 'ਕ੍ਰਿਟਿਕਲ ਕੇਅਰ ਨੇਫਰੋਲੋਜੀ–ਅਰਲੀ ਡਾਈਗਨੋਸਿਸ ਐਂਡ ਐਡਵਾਂਸਡ ਰੀਨਲ ਸਪੋਰਟ' ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਡਾ. ਵਿਵੇਕ ਗੁਪਤਾ ਦੀ ਅਗਵਾਈ ਹੇਠ ਕਰਵਾਇਆ ਗਿਆ¢ ਸੈਮੀਨਾਰ ਦਾ ਉਦਘਾਟਨ ਬਿਪਿਨ ਗੁਪਤਾ ਸੈਕਟਰੀ ਹਸਪਤਾਲ ਮੈਨੇਜਿੰਗ ਸੋਸਾਇਟੀ ਵਲੋਂ ਮੁਕੇਸ਼ ਵਰਮਾ, ਪਿ੍ੰਸੀਪਲ ਡਾ. ਜੀ.ਐਸ. ਵਾਂਡਰ, ਡਾ. ਬਿਸ਼ਵ ਮੋਹਨ, ਚੀਫ਼ ਕਾਰਡੀਓਲੋਜਿਸਟ ਡਾ. ਸੰਦੀਪ ਸ਼ਰਮਾ ਅਤੇ ਡਾ. ਸਰਜੂ ਰਲਹਾਨ, ਚੀਫ਼ ਕਾਰਡੀਅਕ ਸਰਜਨ, ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ ਦੀ ਹਾਜ਼ਰੀ ਵਿਚ ਕੀਤਾ ਗਿਆ¢ ਆਪਣੇ ਭਾਸ਼ਣ ਦÏਰਾਨ ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਕਿਸੇ ਵੀ ਬਿਮਾਰੀ ਦਾ ਇਲਾਜ ਹੀ ਨਹੀਂ, ਸਗੋਂ ਉਸਦੀ ਰੋਕਥਾਮ ਵੀ ਉਤਨੀ ਹੀ ਮਹੱਤਵਪੂਰਨ ਹੁੰਦੀ ਹੈ¢ ਸੈਮੀਨਾਰ ਦਾ ਮੁੱਖ ਆਕਰਸ਼ਣ ਅੰਤਰਰਾਸ਼ਟਰੀ ਪ੍ਰਸਿੱਧ ਨੇਫਰੋਲੋਜਿਸਟ ਡਾ. ਰਵਿੰਦਰ ਐਲ. ਮਹੇਤਾ (ਸੈਨ ਡੀਏਗੋ, ਅਮਰੀਕਾ) ਦੀ ਹਾਜ਼ਰੀ ਰਹੀ, ਜਿਨ੍ਹਾਂ ਨੇ ਮੁੱਖ ਫੈਕਲਟੀ ਵਜੋਂ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ¢ ਡਾ. ਮਹਿਤਾ ਨੇ ਗੰਭੀਰ ਮਰੀਜ਼ਾਂ ਦੇ ਇਲਾਜ ਵਿਚ ਆਪਣੇ ਵਿਸ਼ਾਲ ਅਨੁਭਵ ਸਾਂਝੇ ਕਰਦੇ ਹੋਏ ਐਕਿਊਟ ਕਿਡਨੀ ਇੰਜਰੀ ਦੀ ਜਲਦੀ ਪਹਿਚਾਣ ਅਤੇ ਆਈ.ਸੀ.ਯੂ ਵਿਚ ਐਡਵਾਂਸਡ ਰੀਨਲ ਸਪੋਰਟ ਥੈਰੇਪੀਜ਼ ਦੀ ਵਧਦੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ¢ ਸੈਮੀਨਾਰ ਵਿਚ ਕ੍ਰਿਟਿਕਲ ਕੇਅਰ, ਐਨੇਸਥੀਸੀਆ, ਇੰਟਰਨਲ ਮੈਡੀਸਨ, ਰੈਸਪਾਇਰੇਟਰੀ ਮੈਡੀਸਨ ਅਤੇ ਹੋਰ ਐਕਿਊਟ ਕੇਅਰ ਵਿਸ਼ੇਸ਼ਤਾਵਾਂ ਨਾਲ ਸੰਬੰਧਿਤ ਡਾਕਟਰਾਂ ਨੇ ਉਤਸ਼ਾਹ ਨਾਲ ਭਾਗ ਲਿਆ¢ ਸੈਮੀਨਾਰ ਦੇ ਆਰਗੇਨਾਈਜ਼ਿੰਗ ਸੈਕਟਰੀ ਡਾ. ਵਿਵੇਕ ਗੁਪਤਾ ਕਿਹਾ ਕਿ ਇਸ ਤਰ੍ਹਾਂ ਦੀਆਂ ਅਕਾਦਮਿਕ ਗਤੀਵਿਧੀਆਂ ਮੈਡੀਕਲ ਖੇਤਰ ਵਿਚ ਹੋ ਰਹੀਆਂ ਨਵੀਆਂ ਤਰੱਕੀਆਂ ਅਤੇ ਰਿਸਰਚ ਬਾਰੇ ਜਾਣਕਾਰੀ ਅੱਪਡੇਟ ਕਰਨ ਵਿਚ ਮਦਦਗਾਰ ਹੁੰਦੀਆਂ ਹਨ ਅਤੇ ਤਜਰਬੇ ਸਾਂਝੇ ਕਰਨ ਲਈ ਬਿਹਤਰ ਮੰਚ ਪ੍ਰਦਾਨ ਕਰਦੀਆਂ ਹਨ¢ ਸੈਮੀਨਾਰ ਦÏਰਾਨ ਮਾਹਿਰ ਲੈਕਚਰ, ਕੇਸ-ਆਧਾਰਿਤ ਚਰਚਾਵਾਂ ਅਤੇ ਇੰਟਰ ਐਕਟਿਵ ਸੈਸ਼ਨ ਕਰਵਾਏ ਗਏ¢ ਸੈਮੀਨਾਰ ਦੀ ਸਮਾਪਤੀ ਸਰਗਰਮ ਚਰਚਾ ਨਾਲ ਹੋਈ ਅਤੇ ਭਾਗੀਦਾਰਾਂ ਨੇ ਮਰੀਜ਼ਾਂ ਦੀ ਬਿਹਤਰ ਸੰਭਾਲ ਲਈ ਨਵੀਨਤਮ ਐਵੀਡੈਂਸ-ਬੇਸਡ ਮੈਡੀਕਲ ਪ੍ਰੈਕਟਿਸ ਨੂੰ ਅਪਣਾਉਣ ਦਾ ਸੰਕਲਪ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਨਿਗਮ ਦੇ ਜ਼ੋਨ ਏ ਦਫ਼ਤਰ 'ਚ ਮੇਅਰ ਵਲੋਂ ਅਚਾਨਕ ਜਾਂਚ <br/> ਅਗਲੀ ਖ਼ਬਰ ਨਾਨਕਸ਼ਾਹੀ ਸੰਮਤ 558ਵੇਂ ਸਾਲ ਦੀ ਆਮਦ ਦੇ ਸੰਬੰਧ 'ਚ ਗੁਰਮਤਿ ਸਮਾਗਮ ਕੱਲ੍ਹ <br/>
Ad Position 24