22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਟਰਾਂਸਪੋਰਟ ਨਗਰ ਦੀ ਸੜਕ ਦੀ ਉਸਾਰੀ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 28-03-2026
ਲੁਧਿਆਣਾ, 27 ਮਾਰਚ (ਪਰਮਿੰਦਰ ਸਿੰਘ ਆਹੂਜਾ)-ਅੱਜ ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੀ ਚਿਰੋਕਣੀ ਮੰਗ ਨੂੰ ਬੂਰ ਪੈਂਦਾ ਨਜ਼ਰ ਆਉਣ ਲੱਗਿਆ, ਜਦੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਕੌਂਸਲਰ ਨਿੱਕੂ ਭਾਰਤੀ ਪ੍ਰਧਾਨ ਦਰਸ਼ਨ ਸਿੰਘ ਅਤੇ ਜਨਰਲ ਸਕੱਤਰ ਅਸ਼ੋਕ ਪਾਹਵਾ ਨੇ ਸਾਂਝੇ ਤੌਰ 'ਤੇ ਵਰਕਸ਼ਾਪ ਲੇਨ ਦੀ ਨਵੀਂ ਸੜਕ ਬਣਾਉਣ ਦਾ ਟੱਕ ਲਾ ਕੇ ਉਦਘਾਟਨ ਕੀਤਾ | ਇਹ ਸੜਕ ਜੋ ਕਾਫ਼ੀ ਲੰਬੇ ਸਮੇਂ ਤੋਂ ਨਹੀਂ ਬਣ ਸਕੀ ਸੀ, ਵਿਧਾਇਕ ਦੇ ਉੱਦਮ ਨਾਲ ਅਤੇ ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ਹੇਠ 72 ਲੱਖ ਦੀ ਲਾਗਤ ਨਾਲ ਤਿਆਰ ਹੋਣ ਜਾ ਰਹੀ ਹੈ | ਹਲਕਾ ਵਿਧਾਇਕ ਪੱਪੀ ਪਰਾਸ਼ਰ ਨੇ ਟਰਾਂਸਪੋਰਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸੜਕ ਬਣਨ ਤੋਂ ਇਲਾਵਾ ਸਪੇਅਰ ਪਾਰਟਸ ਵਾਲੀ ਲਾਈਨ ਵਿਚ 21 ਲੱਖ ਦੀ ਲਾਗਤ ਨਾਲ ਸੀਵਰੇਜ ਪਾਉਣ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਹੈ | ਵਿਧਾਇਕ ਮੁਤਾਬਿਕ ਆਉਣ ਵਾਲੇ ਸਮੇਂ ਵਿਚ ਪੂਰੇ ਟਰਾਂਸਪੋਰਟ ਨਗਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਇੱਥੋਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਹੱਲ ਹੋ ਸਕਣ | ਇਸ ਸਮੇਂ ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਜਿੱਥੇ ਆਏ ਹੋਏ ਟਰਾਂਸਪੋਰਟਰਾਂ ਦਾ ਧੰਨਵਾਦ ਕੀਤਾ, ਉਥੇ ਹੀ ਹਲਕਾ ਵਿਧਾਇਕ ਅਤੇ ਇਲਾਕਾ ਕੌਂਸਲਰ ਤੋਂ ਬਾਕੀ ਰਹਿੰਦੀਆਂ ਸੜਕਾਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੀ ਜਲਦੀ ਪੂਰਾ ਕਰਨ ਦੀ ਮੰਗ ਕੀਤੀ ਤਾਂ ਜੋ ਇੱਥੋਂ ਦੇ ਵਸਨੀਕਾਂ ਨੂੰ ਬਰਸਾਤ ਦੇ ਦਿਨਾਂ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਲਾਕਾ ਵਿਧਾਇਕ ਪੱਪੀ ਪਰਾਸ਼ਰ ਨੇ ਕਿਹਾ ਕਿ ਜਲਦੀ ਹੀ ਟਰਾਂਸਪੋਰਟ ਨਗਰ ਦੀਆਂ ਸੜਕਾਂ ਜੋ ਕਿ ਟੈਲੀਫ਼ੋਨ ਐਕਸਚੇਂਜ ਦੇ ਪਾਸੇ ਦੀਆਂ ਹਨ, ਉਹ ਵੀ ਬਹੁਤ ਜਲਦੀ ਬਣਾ ਦਿੱਤੀਆਂ ਜਾਣਗੀਆਂ ਅਤੇ ਪੂਰੇ ਟਰਾਂਸਪੋਰਟ ਨਗਰ ਵਿਚ ਸਟਰੋਮ ਸੀਵਰੇਜ ਨਵੇਂ ਸਿਰੇ ਤੋਂ ਪਾਇਆ ਜਾਵੇਗਾ | ਇਸ ਸਮੇਂ ਕਾਰਪੋਰੇਸ਼ਨ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਅਵਤਾਰ ਸਿੰਘ ਡੀ.ਐਸ. ਸਰਵਜੀਤ ਸਿੰਘ ਜਸਵਾਲ ਮੇਜਰ ਜੀਤ ਸਿੰਘ, ਵਿਜੈ ਤਨੇਜਾ, ਰਿੰਕੂ ਕਾਲੜਾ, ਜਗਦੀਸ਼ ਸਿੰਘ ਜੱਸੋਵਾਲ ਵਿਕਰਮਜੀਤ ਸਿੰਘ ਵਿੱਕੀ, ਸੰਜੈ ਸੋਬਤੀ ਪੱਪੀ ਮਹਾਜਨ, ਜਸਮੀਤ ਸਿੰਘ ਪਿ੍ੰਸ ਰਾਮ ਮੇਹਰ ਬੇਅੰਤ ਸਿੰਘ ਮਠਾੜੂ, ਭੁਪਿੰਦਰ ਸਿੰਘ ਖੁਸ਼ਦਿਲ ਪ੍ਰਗਟਪਾਲ ਸਿੰਘ, ਸੰਜੀਵ ਕੁਮਾਰ ਮਾਲਵਾ ਨਰੇਸ਼ ਕੁਮਾਰ, ਸੁਖਚੈਨ ਸਿੰਘ ਟਿਵਾਣਾ, ਮਨਜਿੰਦਰ ਸਿੰਘ ਮਿੰਨਾ, ਅਮਨਿੰਦਰ ਸਿੰਘ ਲਾਟੂ ਸਮੇਤ ਉਘੇ ਟਰਾਂਸਪੋਰਟ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਸੀ. ਕੰਪਿਊਟਰ ਸਾਇੰਸ ਪ੍ਰੀਖਿਆ 'ਚ ਲੰਬੇ ਪੇਪਰ ਕਾਰਨ ਵਿਦਿਆਰਥੀਆਂ ਨੂੰ ਆਈ ਸਮੇਂ ਦੀ ਤੰਗੀ <br/> ਅਗਲੀ ਖ਼ਬਰ ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ <br/>
Ad Position 24