ਲੁਧਿਆਣਾ, 8 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਨਿਰੰਕਾਰੀ ਮੁਹੱਲਾ ਵਿਚ ਚਿਕਨ ਕਾਰਨਰ ਦੇ ਮਾਲਕ ਨੂੰ ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਉਸ 'ਤੇ ਅੰਨ੍ਹਾ ਤਸ਼ੱਦਦ ਕਰਨ ਦੇ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਛੇ ਦੇ ਐਸ.ਐਚ.ਓ. ਨੂੰ ਪੁਲਿਸ ਕਮਿਸ਼ਨਰ ਵਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ¢ ਜਾਣਕਾਰੀ ਅਨੁਸਾਰ ਇਸ ਸਬੰਧੀ ਸ਼ਿਕਾਇਤ ਕਰਤਾ ਸਰਬਜੀਤ ਸਿੰਘ ਜੋ ਕਿ ਨਿਰੰਕਾਰੀ ਮੁਹੱਲਾ ਵਿਚ ਮੱਛੀ ਅਤੇ ਚਿਕਨ ਦੀ ਦੁਕਾਨ ਕਰਦਾ ਹੈ ਨੇ ਦੱਸਿਆ ਕਿ ਤਿੰਨ ਅਪ੍ਰੈਲ ਦੀ ਰਾਤ 9.00 ਵਜੇ ਦੇ ਕਰੀਬ ਜਦੋਂ ਉਹ ਆਪਣੀ ਦੁਕਾਨ 'ਤੇ ਕੰਮ ਕਰ ਰਿਹਾ ਸੀ ਤਾਂ ਇਸ ਦÏਰਾਨ ਉਕਤ ਐਸ.ਐਚ.ਓ. ਉਥੇ ਆਇਆ ਅਤੇ ਉਸਦੀ ਚੈਕਿੰਗ ਕਰਨ ਲੱਗ ਪਿਆ | ਉਸਨੇ ਦੱਸਿਆ ਕਿ ਐਸ.ਐਚ.ਓ. ਇਹ ਦੇਖਣ ਆਇਆ ਸੀ ਕਿ ਉਹ ਕਿਤੇ ਦੁਕਾਨ ਵਿਚ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਤਾਂ ਨਹੀਂ ਪਿਲਾ ਰਿਹਾ, ਪਰ ਜਦੋਂ ਉਸ ਨੂੰ ਅਜਿਹਾ ਕੁੱਝ ਨਾ ਮਿਲਿਆ ਤਾਂ ਉਹ ਉਥੋਂ ਚਲਾ ਗਿਆ ਪਰ 20 ਮਿੰਟ ਬਾਅਦ ਚਾਰ ਵਿਅਕਤੀ ਹੱਥਾਂ ਵਿਚ ਸ਼ਰਾਬ ਦੀ ਬੋਤਲ ਲੈ ਕੇ ਆਏ ਅਤੇ ਉਸ ਪਾਸੋਂ ਮੀਟ ਮੰਗਣ ਲੱਗ ਪਏ | ਇਸ ਗੱਲ ਨੂੰ ਲੈ ਕੇ ਉਹ ਇਹਨਾਂ ਵਿਅਕਤੀਆਂ ਨਾਲ ਉਲਝ ਪਿਆ, ਪਰ ਇਹ ਵਿਅਕਤੀ ਜ਼ਬਰਦਸਤੀ ਉਥੇ ਸ਼ਰਾਬ ਦੀ ਬੋਤਲ ਖੋਲ ਕੇ ਬੈਠ ਗਏ | ਇਸ ਦÏਰਾਨ ਐਸ.ਐਚ.ਓ. ਵਾਪਸ ਆ ਗਿਆ ਅਤੇ ਉਸਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ | ਹਿਰਾਸਤ ਵਿਚ ਲੈਣ ਉਪਰੰਤ ਉਸਨੂੰ ਥਾਣੇ ਲਿਜਾਇਆ ਗਿਆ, ਜਿੱਥੇ ਕਿ ਉਸਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਅਤੇ ਉਸ 'ਤੇ ਅੰਨਾ ਤਸ਼ੱਦਦ ਕੀਤਾ ਗਿਆ | ਸ਼ਰਾਬ ਪੀਣ ਵਾਲੇ ਵਿਅਕਤੀਆਂ 'ਤੇ ਵੀ ਪੁਲਿਸ ਵਲੋਂ ਕੇਸ ਦਰਜ ਕਰ ਲਿਆ ਗਿਆ ਸੀ¢ ਸਰਬਜੀਤ ਸਿੰਘ ਨੇ ਦੱਸਿਆ ਕਿ ਥਾਣੇ ਲਿਜਾ ਕੇ ਉਸਦੇ ਕੱਪੜੇ ਉਤਾਰ ਦਿੱਤੇ ਗਏ ਅਤੇ ਉਸਦੀ ਦਸਤਾਰ ਵੀ ਲਾਹ ਦਿੱਤੀ ਗਈ ਸਰਬਜੀਤ ਨੇ ਦੋਸ਼ ਲਗਾਇਆ ਕਿ ਪੁਲਿਸ ਮੁਲਾਜ਼ਮਾਂ ਵਲੋਂ ਉਸ ਦੇ ਗੁਪਤ ਅੰਗਾਂ 'ਤੇ ਬਿਜਲੀ ਦੇ ਕਰੰਟ ਵੀ ਲਗਾਏ ਗਏ | ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਪੁਲਿਸ ਮੁਲਾਜ਼ਮ ਉਸ ਨੂੰ ਸਿਵਲ ਹਸਪਤਾਲ ਲੈ ਗਏ | ਅੱਜ ਪੁਲਿਸ ਅਧਿਕਾਰੀਆਂ ਵਲੋਂ ਇਸ ਮਾਮਲੇ ਵਿਚ ਐਸ.ਐਚ.ਓ. ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ | ਉਨਾਂ ਦੀ ਥਾਂ 'ਤੇ ਅਮਰਜੀਤ ਸਿੰਘ ਨੂੰ ਐਸ.ਐਚ.ਓ. ਨਿਯੁਕਤ ਕੀਤਾ ਗਿਆ ਹੈ¢