ਲੁਧਿਆਣਾ, 17 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਅਤੇ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਯੂਨੀਅਨ ਦੇ ਵਫ਼ਦ ਨੇ ਜਨਗਣਨਾ ਡਿਊਟੀਆਂ ਸੰਬੰਧੀ ਅਧਿਆਪਕਾ ਨੰੂ ਆ ਰਹੀਆਂ ਮੁਸ਼ਕਲਾਂ ਬਾਰੇ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਨੰੂ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ ਪਾਇਲ (ਸਹਾਇਕ ਕਮਿਸ਼ਨਰ ਜਨਰਲ) ਅਤੇ ਮਨਜੀਤ ਸਿੰਘ ਰਾਜਲਾ (ਮੁੱਖ ਮੰਤਰੀ ਖੇਤਰੀ ਅਫ਼ਸਰ) ਰਾਹੀਂ ਦਿੱਤਾ ਗਿਆ | ਯੂਨੀਅਨ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿਚੋਂ ਕੇਵਲ 60 ਫ਼ੀਸਦੀ ਜਨਗਣਨਾ ਡਿਊਟੀਆਂ ਲਗਾਈਆਂ ਜਾਣ, ਬਾਕੀ ਹੋਰ ਵਿਭਾਗਾਂ ਤੋ ਲਗਾਇਆਂ ਜਾਣ ਤਾਂ ਜੋ ਬੱਚਿਆਂ ਦੀ ਪੜਾਈ ਪ੍ਰਭਾਵਿਤ ਨਾ ਹੋਵੇ | ਇਸ ਦੇ ਨਾਲ ਹੀ ਸੁਪਰਵਾਈਜ਼ਰ ਲੈਕਚਰਾਰ ਵਿਚੋਂ ਹੀ ਲਗਾਉਣ, ਰਿਟਾਇਰਮੈਂਟ ਦੇ ਨੇੜੇ ਅਧਿਆਪਕਾਂ ਅਤੇ ਪ੍ਰਸੂਤੀ ਛੱੁਟੀ ਵਾਲੀਆਂ ਮਹਿਲਾ ਅਧਿਆਪਕਾਂ ਨੰੂ ਛੂਟ ਦੇਣ ਅਤੇ ਡਿਊਟੀਆਂ ਸਕੂਲਾਂ ਦੇ ਨੇੜੇ ਲਗਾਉਣ ਦੀ ਮੰਗ ਕੀਤੀ ਗਈ | ਇਸ ਮੌਕੇ ਅਮਰਜੀਤ ਸਿੰਘ, ਦਵਿੰਦਰ ਸਿੰਘ, ਜਸਪਾਲ ਸਿੰਘ, ਵਿਨੀਤ ਅਰੋੜਾ, ਰਵਿੰਦਰ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਸਿੰਘ ਸੇਖੋਂ ਅਤੇ ਅਲਬੇਲ ਸਿੰਘ ਆਦਿ ਮੌਜੂਦ ਸਨ |