02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਟ੍ਰੈਫਿਕ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਲਿੰਕ ਰੋਡ ਵਾਲੇ ਬੰਦ ਕੀਤੇ ਕੱਟ ਨੂੰ ਜਲਦ ਖੋਲ੍ਹਣ ਦਾ ਭਰੋਸਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਲੁਧਿਆਣਾ, 17 ਅਪ੍ਰੈਲ (ਜਤਿੰਦਰ ਭੰਬੀ)-ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਅਤੇ ਜਨਰਲ ਸਕੱਤਰ ਅਸ਼ੋਕ ਪਾਹਵਾ ਦੀ ਮੌਜੂਦਗੀ ਵਿਚ ਲਿੰਕ ਰੋਡ ਵਾਲਾ ਬੰਦ ਕੀਤਾ ਗਿਆ ਕੱਟ ਖੋਲਣ ਲਈ ਮੌਕੇ 'ਤੇ ਟ੍ਰੈਫਿਕ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਬੁਲਾ ਕੇ ਮੌਕਾ ਵਿਖਾਇਆ ਗਿਆ | ਇਸ ਮੌਕੇ ਪੈੱ੍ਰਸ ਸਕੱਤਰ ਜਗਦੀਸ਼ ਸਿੰਘ ਜੱਸੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਇੰਪਰੂਵਮੈਂਟ ਟਰੱਸਟ ਨੇ ਟਰੱਕ ਸਟੈਂਡ ਸਕੀਮ ਅਧੀਨ ਟਰਾਂਸਪੋਰਟ ਨਗਰ ਕੱਟਿਆ ਗਿਆ ਸੀ, ਜਿਸ ਨੂੰ ਉਸ ਸਮੇਂ ਆਵਾਜਾਈ ਵੇਖਦਿਆਂ ਦੋ ਮੁੱਖ ਰਸਤੇ ਛੱਡੇ ਗਏ ਸਨ, ਇਕ ਅੰਬਾਲਾ ਬਾਈਪਾਸ ਦਿੱਲੀ ਰੋਡ ਵਲੋਂ ਅਤੇ ਦੂਸਰਾ ਲਿੰਕ ਰੋਡ ਚੀਮਾ ਚੌਕ ਵਾਲੀ ਸਾਈਡ ਤੋਂ ਛੱਡਿਆ ਗਿਆ ਸੀ | ਪਿਛਲੇ ਸਮੇਂ ਜਦੋਂ ਸ਼ਹਿਰ ਵਿਚ ਦੀ ਗੁਜ਼ਰਦਾ ਗੰਦਾ ਨਾਲਾ ਢੱਕਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਸਮੇਂ ਲਿੰਕ ਰੋਡ ਚੀਮਾ ਚੌਕ ਵਾਲੀ ਸਾਈਡ ਦਾ ਕੱਟ ਇਹ ਕਹਿ ਕੇ ਬੰਦ ਕਰ ਦਿੱਤਾ ਗਿਆ ਸੀ ਕਿ ਬਾਅਦ ਵਿਚ ਇਸ ਨੂੰ ਖੋਲ• ਦਿੱਤਾ ਜਾਵੇਗਾ | ਹੁਣ ਗੰਦਾ ਨਾਲਾ ਢੱਕਣ ਦਾ ਪ੍ਰੋਜੈਕਟ ਪੂਰਾ ਹੋ ਗਿਆ ਤਾਂ ਪ੍ਰਸ਼ਾਸਨ ਇਸ ਕੱਟ ਨੂੰ ਖੋਲ•ਣਾ ਭੁੱਲ ਗਿਆ | ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ, ਅਵਤਾਰ ਸਿੰਘ ਡੀ.ਐਸ. ਅਤੇ ਜਨਰਲ ਸਕੱਤਰ ਅਸ਼ੋਕ ਪਾਹਵਾ ਦੀ ਅਗਵਾਈ ਹੇਠ ਐਸੋਸੀਏਸ਼ਨ ਦਾ ਵਫ਼ਦ ਵਾਰ-ਵਾਰ ਇਸ ਬੰਦ ਕੀਤੇ ਕੱਟ ਨੂੰ ਖੁਲ•ਵਾਉਣ ਲਈ ਸੰਬੰਧਿਤ ਐਨ.ਐਚ.ਏ.ਆਈ, ਨਗਰ ਨਿਗਮ ਲੁਧਿਆਣਾ, ਪੁਲਿਸ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਨੂੰ ਮਿਲ ਕੇ ਇਸ ਬੰਦ ਕੀਤੇ ਕੱਟ ਨੂੰ ਖੋਲ੍ਹਣ ਲਈ ਵਾਰ-ਵਾਰ ਬੇਨਤੀਆਂ ਕਰਨ 'ਤੇ ਅੱਜ ਉੱਚ ਅਧਿਕਾਰੀਆਂ ਵਲੋਂ ਟ੍ਰੈਫਿਕ ਪੁਲਿਸ ਜ਼ੋਨ ਇੰਚਾਰਜ-1 ਸੁਖਪਾਲ ਕੌਰ ਅਤੇ ਜ਼ੋਨ ਇੰਚਾਰਜ-4 ਇੰਸਪੈਕਟਰ ਦਵਿੰਦਰ ਕੌਰ ਸਮੇਤ ਏ.ਐਸ.ਆਈ. ਬਲਵਿੰਦਰ ਸਿੰਘ, ਏ.ਐਸ.ਆਈ. ਸੁਰਜੀਤ ਸਿੰਘ ਨੇ ਮੌਕਾ ਦੇਖਿਆ, ਜਿਸ ਵਿਚ ਉਨਾਂ ਨੇ ਜਲਦੀ ਹੀ ਇਸ ਬੰਦ ਕੀਤੇ ਕੱਟ ਨੂੰ ਖੁਲ੍ਹਵਾਉਣ ਲਈ ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਵਫ਼ਦ ਨੂੰ ਭਰੋਸਾ ਦਿੱਤਾ | ਇਸ ਮੌਕੇ ਵਿਜੈ ਤਨੇਜਾ, ਨਰੇਸ਼ ਕੁਮਾਰ, ਸੱਤਿਆ ਨਰਾਇਣ, ਭੁਪਿੰਦਰ ਸਿੰਘ ਖੁਸ਼ਦਿਲ, ਬੇਅੰਤ ਸਿੰਘ ਮਠਾੜੂ, ਰਣਬੀਰ ਸਿੰਘ ਰਾਜੂ, ਸੁਭਾਸ਼ ਬਿਸ਼ਨੋਈ, ਸੁਰਿੰਦਰ ਸਿੰਘ ਅਤੇ ਦਫ਼ਤਰ ਸਕੱਤਰ ਬੀ.ਐਲ. ਸ਼ਾਹ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਵਿਖੇ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਬੀ.ਸੀ.ਐਮ. ਲਲਤੋਂ ਵਿਖੇ ਸੀ.ਬੀ.ਐਸ.ਈ. ਵਰਕਸ਼ਾਪ ਲਗਾਈ <br/>
Ad Position 24