07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪੀ.ਏ.ਯੂ. ਖੋਜਾਰਥੀ ਨੂੰ ਕੌਮਾਂਤਰੀ ਕਾਨਫਰੰਸ ਵਿਚ ਪੇਪਰ ਪੇਸ਼ਕਾਰੀ ਲਈ ਪੁਰਸਕਾਰ ਮਿਲਿਆ

Ad Position 21
No active advertisement
ਅਜੀਤ ਡੈਸਕ 23-04-2026
ਲੁਧਿਆਣਾ, 22 ਅਪ੍ਰੈਲ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਕੰਪਿਊਟਰ ਵਿਗਿਆਨ ਵਿਭਾਗ ਵਿਚ ਨੌਕਰੀ ਦੌਰਾਨ ਪੀ ਐੱਚ ਡੀ ਕਰ ਰਹੇ ਵਿਦਿਆਰਥੀ ਉਦਿਤ ਜੈਨ ਨੂੰ ਬੀਤੇ ਦਿਨੀਂ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਬਠਿੰਡਾ ਵਿਖੇ ਹੋਈ ਕੌਮਾਂਤਰੀ ਕਾਨਫਰੰਸ ਦੌਰਾਨ ਸਰਵੋਤਮ ਜ਼ੁਬਾਨੀ ਪੇਪਰ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਉਦਿਤ ਜੈਨ ਨੇ ਫਸਲਾਂ ਦੇ ਝਾੜ ਦੇ ਪੂਰਵ ਅਨੁਮਾਨ ਬਾਰੇ ਮਸਨੂਈ ਬੁੱਧੀ ਦੀ ਸਹਾਇਤਾ ਨਾਲ ਕੀਤੇ ਜਾਣ ਵਾਲੇ ਕਾਰਜ ਸੰਬੰਧੀ ਆਪਣਾ ਖੋਜ ਪੇਪਰ ਪੇਸ਼ ਕੀਤਾ ਸੀ | ਇਸ ਦੌਰਾਨ ਉਨ੍ਹਾਂ ਨੇ ਮਸਨੂਈ ਬੁੱਧੀ ਅਤੇ ਮਸ਼ੀਨ ਲਰਨਿੰਗ ਰਾਹੀਂ ਫਸਲਾਂ ਦੇ ਝਾੜ ਵਿਚ ਵਾਧੇ ਦੇ ਵਿਸ਼ਲੇਸ਼ਣ ਲਈ ਅੰਕੜਾ ਅਧਾਰਿਤ ਅਧਿਐਨ ਪੇਸ਼ ਕੀਤਾ | ਜ਼ਿਕਰਯੋਗ ਹੈ ਕਿ ਸ਼੍ਰੀ ਉਦਿਤ ਜੈਨ ਕੰਪਿਊਟਰ ਵਿਗਿਆਨ ਵਿਭਾਗ ਵਿਚ ਡਾ. ਓ ਪੀ ਗੁਪਤਾ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਜਾਰੀ ਰੱਖ ਰਹੇ ਹਨ | ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਉਦਿਤ ਜੈਨ ਦੇ ਨਿਗਰਾਨ ਡਾ. ਓ ਪੀ ਗੁਪਤਾ ਨੇ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਮਸਨੂਈ ਬੌਧਿਕਤਾ ਦੇ ਖੇਤਰ ਵਿਚ ਮਸ਼ੀਨ ਲਰਨਿੰਗ ਅਤੇ ਡਾਟਾ ਅਧਾਰਿਤ ਹੋਰ ਹੱਲ ਪੇਸ਼ ਕਰ ਸਕਣਗੇ ਜਿਸ ਨਾਲ ਫਸਲੀ ਝਾੜ ਬਾਰੇ ਪੂਰਵ ਅਨੁਮਾਨ ਲਾਇਆ ਜਾ ਸਕੇਗਾ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਹੈਬੋਵਾਲ ਮੰਡਲ ਦੀ ਨਵੀਂ ਟੀਮ ਦਾ ਐਲਾਨ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/>
Ad Position 24