10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਇਆਲੀ ਨੂੰ 'ਪੰਥਕ ਏਕਤਾ ਤਾਲਮੇਲ ਕਮੇਟੀ' ਦੇ ਕਨਵੀਨਰ ਚੁਣੇ ਜਾਣ 'ਤੇ ਹਲਕਾ ਗਿੱਲ ਅੰਦਰ ਖੁਸ਼ੀ ਦਾ ਮਾਹੌਲ <br/>

Ad Position 21
No active advertisement
ਇਆਲੀ ਨੂੰ 'ਪੰਥਕ ਏਕਤਾ ਤਾਲਮੇਲ ਕਮੇਟੀ' ਦੇ ਕਨਵੀਨਰ ਚੁਣੇ ਜਾਣ 'ਤੇ ਹਲਕਾ ਗਿੱਲ ਤੋਂ ਉਨ੍ਹਾਂ ਦੇ ਸਮਰਥਕ ਖੁਸ਼ੀ ਸਾਂਝੀ ਕਰਨ ਮੌਕੇ ਲੱਡੂ ਵੰਡਣ ਉਪਰੰਤ ਸ਼ਿਵਾਲਿਕ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ | <br/> 24-04-2026
ਇਆਲੀ/ਥਰੀਕੇ, 23 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-'ਅਕਾਲੀ ਦਲ ਵਾਰਸ ਪੰਜਾਬ ਦੇ' ਅਤੇ 'ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ' ਵਿਚਾਲੇ ਹੋਏ ਚੋਣ ਸਮਝੌਤੇ ਤੋਂ ਬਾਅਦ ਨਵੀਂ ਬਣੀ ਅੱਠ ਮੈਂਬਰੀ 'ਪੰਥਕ ਏਕਤਾ ਤਾਲਮੇਲ ਕਮੇਟੀ' ਦੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਸਰਬ ਸੰਮਤੀ ਨਾਲ ਕਨਵੀਨਰ ਚੁਣੇ ਜਾਣ 'ਤੇ ਹਲਕਾ ਗਿੱਲ ਅੰਦਰ ਖੁਸ਼ੀ ਦਾ ਮਾਹੌਲ ਹੈ, ਜਿਸ ਨੂੰ ਲੈ ਕੇ ਅੱਜ ਸਿਧਵਾਂ ਨਹਿਰ ਕਿਨਾਰੇ ਸਥਿਤ ਸਾਬਕਾ ਪਾਰਲੀਮੈਂਟ ਸਕੱਤਰ ਅਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੇ ਮੁੱਖ ਦਫ਼ਤਰ ਵਿਖੇ ਹਲਕਾ ਗਿੱਲ ਤੋਂ ਉਨ੍ਹਾਂ ਦੇ ਸਮਰਥਕਾਂ ਵਲੋਂ ਖੁਸ਼ੀ ਸਾਂਝੀ ਕਰਦਿਆਂ ਲੱਡੂ ਵੰਡੇ ਗਏ ਅਤੇ ਸ਼ਿਵਾਲਿਕ ਦਾ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਸ਼ਿਵਾਲਿਕ ਨੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਅਤੇ ਪੰਜਾਬ ਵਾਸੀਆਂ ਦੀ ਦਿੱਲੀ ਤਮੰਨਾ ਸੀ ਕਿ ਪੰਜਾਬ ਦੀ ਅਗਵਾਈ ਕੋਈ ਪੰਥਕ ਸੋਚ ਦਾ ਧਾਰਨੀ ਚੰਗਾ ਸੁਲਝਿਆ ਆਗੂ ਕਰੇ, ਜਿਸ ਲਈ ਮਨਪ੍ਰੀਤ ਸਿੰਘ ਇਆਲੀ ਸਭ ਦੀ ਪਹਿਲੀ ਪਸੰਦ ਬਣੇ | ਹਾਈਕਮਾਂਡ ਦੇ ਹੁਕਮਾਂ ਅਨੁਸਾਰ ਹਲਕੇ ਅੰਦਰ ਗੱਠਜੋੜ ਵਲੋਂ ਆਉਂਦੇ ਦਿਨਾਂ ਅੰਦਰ ਸਰਗਰਮੀਆਂ ਤੇਜ਼ ਕਰ ਦਿੱਤੀਆਂ ਜਾਣਗੀਆਂ | ਉਨ੍ਹਾਂ ਹਾਜ਼ਰੀਨ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਕਿ ਉਹ ਉਨ੍ਹਾਂ ਦੇ ਇਕ ਸੱਦੇ ਉੱਪਰ ਖੁਸ਼ੀ ਸਾਂਝੀ ਕਰਨ ਲਈ ਵੱਡੀ ਗਿਣਤੀ ਵਿਚ ਪਹੁੰਚੇ ਹਨ | ਇਸ ਮੌਕੇ ਕੰਵਲਜੀਤ ਸਿੰਘ, ਜਗਜੀਤ ਸਿੰਘ, ਤਲਵਿੰਦਰ ਸਿੰਘ ਆਲਮਗੀਰ, ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਸੁਖਦਰਸ਼ਨ ਸਿੰਘ ਹੈਪੀ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਹੈਪੀ ਠੱਕਰਵਾਲ, ਮਨਜਿੰਦਰ ਸਿੰਘ ਆੜ੍ਹਤੀਆ, ਧਨਵੰਤ ਸਿੰਘ ਥਰੀਕੇ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਭੰਗੂ, ਸਾਬਕਾ ਸਰਪੰਚ ਬਲਜਿੰਦਰ ਸਿੰਘ, ਪਰਮਜੀਤ ਸਿੰਘ ਨੀਟੂ ਸਰੀਂਹ, ਦੁਪਿੰਦਰ ਸਿੰਘ ਡਿੰਪੀ ਜੜਖੜ, ਬਚਿੱਤਰ ਸਿੰਘ ਸਾਇਆਂ, ਜੈਪਾਲ, ਬਹਾਦਰ ਸਿੰਘ, ਦਰਸ਼ਨ ਸਿੰਘ, ਬੂਟਾ ਸਿੰਘ, ਗੁਰਦੇਵ ਸਿੰਘ ਕੰਡਾ, ਸਤਨਾਮ ਸਿੰਘ, ਸਾਬਕਾ ਸਰਪੰਚ ਦਵਿੰਦਰ ਸਿੰਘ, ਹਰਜੀਤ ਸਿੰਘ, ਅਮਰਜੀਤ ਸਿੰਘ, ਸਰੂਪ ਸਿੰਘ ਚਾਹੜ, ਰਤਨ ਸਿੰਘ, ਪਰਮਜੀਤ ਸਿੰਘ ਸਿੱਧੂ ਹੰਬੜਾਂ, ਜਗਤਾਰ ਸਿੰਘ ਹੰਬੜਾਂ, ਮਲਕੀਤ ਸਿੰਘ ਬਲ, ਹਰਜੀਤ ਸਿੰਘ, ਜੱਗਾ ਸਿੰਘ, ਨੇਤਰ ਸਿੰਘ ਇਆਲੀ, ਜਰਨੈਲ ਸਿੰਘ, ਰਘਵੀਰ ਸਿੰਘ, ਮਨਦੀਪ ਸਿੰਘ, ਇੰਦਰਜੀਤ ਸਿੰਘ, ਮਲਕੀਤ ਸਿੰਘ, ਮੇਜਰ ਸਿੰਘ, ਰਾਜੂ, ਦਰਬਾਰਾ ਸਿੰਘ, ਸੁਖਚੈਨ ਸਿੰਘ, ਦਲਜਿੰਦਰ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਜਗਦੀਪ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਲਾਡੋਵਾਲ, ਸਿਮਰਨਜੀਤ ਸਿੰਘ, ਹਰਜੀਤ ਸਿੰਘ, ਰਾਜਵੀਰ ਸਿੰਘ ਲਲਤੋਂ ਖੁਰਦ, ਹਰਮਿਲਾਪ ਸਿੰਘ ਬਸੰਤ ਸਿਟੀ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਕਣਕ ਦੀ ਵਾਢੀ ਦਾ ਕੰਮ ਨਿੱਬੜਿਆ ਅਗਲੀ ਖ਼ਬਰ ਪੀ. ਏ. ਸੀ. ਵਲੋਂ ਡਿਪਟੀ ਕਮਿਸ਼ਨਰ ਨੂੰ ਸਰਕਾਰੀ ਦਫ਼ਤਰਾਂ ਜਾਂ ਬਿਲਡਿੰਗਾਂ 'ਚ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਾ...
Ad Position 24