26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਿੱਖ ਤਾਲਮੇਲ ਐਕਸ਼ਨ ਕਮੇਟੀ ਨੇ ਸਿੱਖ ਬਜ਼ੁਰਗ ਦੀ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਕੌਂਸਲਰ ਤੇ ਉਸ ਦੇ ਭਰਾ ਨੂੰ ਜਲਦ ਗਿ੍ਫ਼ਤਾਰ ਕਰਨ ਦੀ ਕੀਤੀ ਮੰਗ <br/>

Ad Position 21
No active advertisement
ਅਜੀਤ ਡੈਸਕ 25-04-2026
ਲੁਧਿਆਣਾ, 24 ਅਪੈ੍ਰਲ (ਪਰਮਿੰਦਰ ਸਿੰਘ ਆਹੂਜਾ)-ਸਿੱਖ ਤਾਲਮੇਲ ਐਕਸ਼ਨ ਕਮੇਟੀ ਵਲੋਂ ਬੀਤੇ ਦਿਨ ਭਾਜਪਾ ਦੇ ਕੌਂਸਲਰ ਮੁਕੇਸ਼ ਖੱਤਰੀ ਅਤੇ ਉਸ ਦੇ ਭਰਾ ਬੰਟੀ ਵਲੋਂ ਬਜ਼ੁਰਗ ਦੀ ਕੀਤੀ ਕੁੱਟਮਾਰ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕਰਨ ਦਾ ਤਿੱਖਾ ਨੋਟਿਸ ਲੈਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਹਨਾਂ ਦੋਵਾਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ | ਅੱਜ ਇਸ ਮਾਮਲੇ ਨੂੰ ਲੈ ਕੇ ਐਕਸ਼ਨ ਕਮੇਟੀ ਦੇ ਆਗੂ ਜਸਦੀਪ ਸਿੰਘ ਕਾਉਂਕੇ, ਭਵਨਦੀਪ ਸਿੰਘ ਅਤੇ ਗਗਨਦੀਪ ਸਿੰਘ ਸੇਠੀ ਦੀ ਅਗਵਾਈ ਹੇਠ ਨੌਜਵਾਨਾਂ ਦਾ ਇਕ ਵਫ਼ਦ ਪੁਲਿਸ ਅਧਿਕਾਰੀਆਂ ਨੂੰ ਮਿਲਿਆ | ਪੁਲਿਸ ਵਲੋਂ ਪਹਿਲਾਂ ਇਸ ਮਾਮਲੇ ਵਿਚ ਮਾਮੂਲੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਪਰ ਵਫ਼ਦ ਨਾਲ ਗੱਲ ਕਰਨ ਉਪਰੰਤ ਪੁਲਿਸ ਅਧਿਕਾਰੀਆਂ ਵਲੋਂ ਦੋਵਾਂ ਖੱਤਰੀ ਭਰਾਵਾਂ ਖ਼ਿਲਾਫ਼ ਸੰਗੀਨ ਧਾਰਾਵਾਂ ਵੀ ਪਹਿਲਾਂ ਦਰਜ ਕੀਤੇ ਗਏ ਮਾਮਲੇ ਵਿਚ ਜੋੜਨ ਦਾ ਭਰੋਸਾ ਦਿਵਾਇਆ | ਬੀਤੇ ਦਿਨ ਪ੍ਰੇਮ ਨਗਰ ਵਿਚ ਲਕਸ਼ਮਣ ਸਿੰਘ ਦੀ ਉਕਤ ਖੱਤਰੀ ਭਰਾਵਾਂ ਵਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਅਤੇ ਉਨ੍ਹਾਂ ਦੀ ਦਸਤਾਰ ਲਾਹ ਕੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਸੀ | ਲਕਸ਼ਮਣ ਸਿੰਘ ਆਪਣੇ ਕੁੱਝ ਸਾਥੀਆਂ ਨਾਲ ਪ੍ਰੇਮ ਨਗਰ ਵਿਚ ਇਕ ਪਰਿਵਾਰਿਕ ਝਗੜੇ ਲਈ ਸਬੰਧ ਵਿਚ ਉੱਥੇ ਗਏ ਸੀ | ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹਨਾਂ ਆਗੂਆਂ ਨੇ ਕਿਹਾ ਕਿ ਜੇਕਰ ਪੁਲਿਸ ਵਲੋਂ ਇਹਨਾਂ ਦੋਵਾਂ ਨੂੰ ਜਲਦ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਉਹ ਸ਼ਹਿਰ ਵਿਚ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਵੱਡੇ ਪੱਧਰ 'ਤੇ ਸੰਘਰਸ਼ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗਗਨ ਦੀਪ ਸਿੰਘ ਸੇਠੀ, ਪਰਵਿੰਦਰ ਸਿੰਘ, ਗੁਰਦੀਪ ਸਿੰਘ ਢੀਂਗਰਾ, ਮਨਮੋਹਨ ਸਿੰਘ, ਸੰਦੀਪ ਬੈਂਸ, ਜਸਪ੍ਰੀਤ ਸਿੰਘ, ਗੁਰਜਿੰਦਰ ਸਿੰਘ ਪਿ੍ੰਸ ਭਵਨਦੀਪ ਸਿੰਘ, ਬਲਜੀਤ ਕਲਾ ਨੰਗਲ ਮਨਦੀਪ ਸਿੰਘ ਕੱਕੜ, ਸਿਮਰਨ ਓਬਰਾਏ, ਤਰਨ ਜੋਤ ਸਿੰਘ, ਇਸ਼ਪ੍ਰੀਤ ਇਸ਼ੁ, ਜਸਵਿੰਦਰ ਸਿੰਘ ਖ਼ਾਲਸਾ, ਪਵਨਦੀਪ ਸਿੰਘ ਮਦਾਨ ਅਤੇ ਸਰਬਜੀਤ ਸਿੰਘ ਜਨਕਪੁਰੀ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਦੀ ਅਗਵਾਈ ਹੇਠ ਨਗਰ ਨਿਗਮ ਸਰਗਰਮ <br/> ਅਗਲੀ ਖ਼ਬਰ ਝੋਨੇ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੇਂਦਰਾਂ 'ਤੇ ਉਪਲਬੱਧ
Ad Position 24