25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਵੈਟਰਨਰੀ ਯੂਨੀਵਰਸਿਟੀ ਵਿਖੇ ਬਾਇਓਫਲੋਕ ਮੱਛੀ ਪਾਲਣ ਸੰਬੰਧੀ ਦਿੱਤੀ ਗਈ ਸਿਖਲਾਈ <br/>

Ad Position 21
No active advertisement
ਅਜੀਤ ਡੈਸਕ 25-04-2026
ਲੁਧਿਆਣਾ, 24 ਅਪ੍ਰੈਲ (ਜਸਵਿੰਦਰ ਸਿੰਘ)-ਨਵੀਨ ਜਲਜੀਵ ਤਕਨਾਲੋਜੀਆਂ ਦੀ ਮੰਗ ਵਧਣ ਦੇ ਨਾਲ ਪੰਜਾਬ ਦੇ 13 ਜ਼ਿਲਿ੍ਹਆਂ ਤੋਂ 61 ਉਤਸ਼ਾਹੀ ਸੰਭਾਵਿਤ ਉਦਮੀਆਂ ਦੇ ਇਕ ਸਮੂਹ, ਜਿਨ੍ਹਾਂ ਵਿਚ 36 ਪੇਂਡੂ ਔਰਤਾਂ ਵੀ ਸ਼ਾਮਿਲ ਸਨ, ਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫਿਸ਼ਰੀਜ਼ ਕਾਲਜ ਵਿਖੇ ਬਾਇਓਫਲੋਕ ਆਧਾਰਤ ਜਲਜੀਵ ਤਕਨਾਲੋਜੀਆਂ 'ਤੇ ਤਿੰਨ ਦਿਨਾ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਵਿਚ ਹਿੱਸਾ ਲਿਆ | ਇਨ੍ਹਾਂ ਵਿਚੋਂ 45 ਪ੍ਰਤੀਭਾਗੀ ਰਾਜ ਦੇ ਦੱਖਣ ਪੱਛਮੀ ਹਿੱਸੇ ਤੋਂ ਸਨ | ਇਹ ਪ੍ਰੋਗਰਾਮ ਬਾਇਓਫਲੋਕ ਜਲਜੀਵ ਤਕਨਾਲੋਜੀ ਦੀਆਂ ਮੂਲ ਗੱਲਾਂ ਤੋਂ ਜਾਣੂ ਕਰਵਾਉਣ ਅਤੇ ਬੁਨਿਆਦੀ ਵਿਹਾਰਕ ਸਿਖਲਾਈ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ | ਇਹ ਵਿਧੀ ਇਕ ਪਾਣੀ ਬਚਾਓ ਤਕਨਾਲੋਜੀ ਹੋਣ ਕਰਕੇ ਰਵਾਇਤੀ ਜਲਜੀਵ ਪਾਲਣ ਦੇ ਪ੍ਰਤੀ ਕਿੱਲੋਗ੍ਰਾਮ ਮੱਛੀ ਉਤਪਾਦਨ ਦੇ ਮੁਕਾਬਲੇ ਸਿਰਫ਼ 10-15 ਫ਼ੀਸਦੀ ਪਾਣੀ ਦੀ ਵਰਤੋਂ ਕਰਦੀ ਹੈ | ਰਾਜਾਂ ਦੇ ਮੱਛੀ ਪਾਲਣ ਵਿਭਾਗ ਰਾਹੀਂ ਭਾਰਤ ਸਰਕਾਰ ਦਾ ਮੱਛੀ ਪਾਲਣ ਵਿਭਾਗ, ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਅਧੀਨ ਇਸ ਨੂੰ ਉਤਸ਼ਾਹਿਤ ਕਰਦਾ ਹੈ | ਡਾ. ਮੀਰਾ ਡੀ. ਆਂਸਲ, ਡੀਨ ਨੇ ਦੱਸਿਆ ਕਿ ਕਾਲਜ ਆਫ਼ ਫਿਸ਼ਰੀਜ਼ ਵਿਖੇ ਇਕ ਸਮਰੱਥਾ ਨਿਰਮਾਣ ਸਰੋਤ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ ਤਾਂ ਜੋ ਪੰਜਾਬ ਅਤੇ ਇਸ ਦੇ ਗੁਆਂਢੀ ਉੱਤਰ-ਪੱਛਮੀ ਰਾਜਾਂ ਦੇ ਖੇਤਰੀ ਹਿੱਸੇਦਾਰਾਂ ਦੀਆਂ ਸਿਖਲਾਈ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ | ਡਾ. ਵਨੀਤ ਇੰਦਰ ਕੌਰ, ਡਾ. ਅਮਿਤ ਮੰਡਲ, ਡਾ. ਐਸ.ਐਨ. ਦੱਤਾ ਸਿੱਖਿਆਰਥੀਆਂ ਲਈ ਵੱਖ ਵੱਖ ਸੈਸ਼ਨ ਲਗਾਏ ਗਏ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਦੱਸਿਆ ਕਿ ਵੈਟਰਨਰੀ ਯੂਨੀਵਰਸਿਟੀ ਆਪਣੇ ਅਤਿ-ਆਧੁਨਿਕ ਸਮਰੱਥਾ ਨਿਰਮਾਣ ਸਰੋਤ ਕੇਂਦਰ ਰਾਹੀਂ ਤੀਬਰ ਜਲਜੀਵ ਤਕਨਾਲੋਜੀਆਂ ਨੂੰ ਸਫਲਤਾਪੂਰਵਕ ਅਪਣਾਉਣ ਲਈ ਤਕਨੀਕੀ ਪਾੜੇ ਨੂੰ ਪੂਰਾ ਕਰ ਰਹੀ ਹੈ ਅਤੇ ਇਸ ਖੇਤਰ ਵਿਚ ਆਪਣੇ ਵਿਗਿਆਨਕ ਪਹੁੰਚ ਨੂੰ ਵਧਾ ਰਹੀ ਹੈ | ਪਾਣੀ ਦੀ ਵੱਡੀ ਮਾਤਰਾ ਨੂੰ ਬਚਾਉਣ ਅਤੇ ਵਾਤਾਵਰਨ ਸੰਬੰਧੀ ਫਾਇਦਿਆਂ ਦੇ ਨਾਲ ਭੋਜਨ ਸੁਰੱਖਿਆ ਦੇ ਸੰਦਰਭ ਵਿਚ ਇਹ ਵਿਧੀਆਂ ਬਹੁਤ ਲਾਭਕਾਰੀ ਹਨ |

Ad Position 22
No active advertisement
ਪਿਛਲੀ ਖ਼ਬਰ ਸ਼ਰਾਬ ਪੀਣ ਤੋਂ ਰੋਕਣ 'ਤੇ ਮਹਿਲਾ ਦੋਸਤ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ <br/> ਅਗਲੀ ਖ਼ਬਰ 'ਆਪ' ਆਗੂ ਦੂਜੀਆਂ ਪਾਰਟੀਆਂ ਦੀ ਬੇੜੀ 'ਚ ਸਵਾਰ ਹੋਣ ਲੱਗੇ-ਕਲੇਰ <br/>
Ad Position 24