11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਚੌੜਾ ਬਾਜ਼ਾਰ ਵਿਖੇ ਕੱਪੜਿਆਂ ਦੀ ਦੁਕਾਨ ਦੇ ਸਟੋਰ ਨੂੰ ਲੱਗੀ ਅੱਗ, ਉੱਨ ਦਾ ਸਾਮਾਨ ਸੜਿਆ <br/>

Ad Position 21
No active advertisement
ਅਜੀਤ ਡੈਸਕ 26-04-2026
ਲੁਧਿਆਣਾ, 25 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਪ੍ਰਸਿੱਧ ਚੌੜਾ ਬਾਜ਼ਾਰ ਵਿਚ ਸਥਿਤ ਇਕ ਕੱਪੜਿਆਂ ਦੀ ਦੁਕਾਨ ਦੀ ਦੁਕਾਨ ਦੇ ਤੀਜੀ ਮੰਜਿਲ 'ਤੇ ਬਣੇ ਸਟੋਰ ਵਿਚ ਅੱਗ ਲੱਗਣ ਨਾਲ ਵੱਡਾ ਨੁਕਸਾਨ ਹੋ ਗਿਆ | ਅੱਗ ਕਾਰਨ ਸਟੋਰ ਵਿਚ ਪਿਆ ਊਨ ਦਾ ਸਾਮਾਨ ਸੜ ਕੇ ਖ਼ਾਕ ਹੋ ਗਿਆ | ਮਿਲੀ ਜਾਣਕਾਰੀ ਮੁਤਾਬਿਕ ਸ਼ਾਮ ਕਰੀਬ 5.00 ਵਜੇ ਸਟੋਰ ਵਿਚੋਂ ਧੰੂਆਂ ਨਿਕਲਦਾ ਦੇਖ ਕੇ ਸਥਾਨਕ ਲੋਕਾਂ ਨੇ ਤੁਰੰਤ ਦੁਕਾਨਦਾਰ ਨੰੂ ਸੂਚਿਤ ਕੀਤਾ | ਇਸਤੋਂ ਬਾਅਦ ਦੁਕਾਨਦਾਰ ਆਪਣੇ ਕਰਮਚਾਰੀਆਂ ਨਾਲ ਤੀਜੀ ਮੰਜ਼ਿਲ ਤੇ ਪਹੁੰਚਿਆ ਤਾਂ ਵੇਖਿਆ ਕਿ ਅੱਗ ਅੰਦਰ ਤਕ ਫੈਲ ਚੁੱਕੀ ਸੀ | ਇਸਦੀ ਤੁਰੰਤ ਸੂਚਨਾ ਫਾਇਰ ਬਿ੍ਗੇਡ ਨੰੂ ਦਿੱਤੀ ਗਈ | ਮੌਕੇ 'ਤੇ ਪਹੁੰਚੇ ਫਾਇਰ ਬਿ੍ਗੇਡ ਅਮਲੇ ਨੇ ਜਲਦੀ ਕਾਰਵਾਈ ਕਰਦੇ ਹੋਏ ਅੱਗ 'ਤੇ ਕਾਬੂ ਪਾ ਲਿਆ ਅਤੇ ਅੱਗ ਨੰੂ ਹੋਰ ਫੈਲਣ ਤੋ ਰੋਕ ਲਿਆ | ਖ਼ੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਸ਼ੁਰੂਆਤੀ ਤੌਰ 'ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ | ਹਾਲਾਂਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਨ ਦਿੱਤੀ ਗਈ ਹੈ ਅਤੇ ਅਸਲੀ ਕਾਰਨ ਜਾਂਚ ਤੋ ਬਾਅਦ ਹੀ ਸਾਹਮਣੇ ਆਵੇਗਾ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਵਾਰਡ ਨੰਬਰ 90 'ਚ 98 ਲੱਖ ਦੇ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ <br/> ਅਗਲੀ ਖ਼ਬਰ ਫ਼ੈਕਟਰੀ 'ਚੋਂ ਲੱਖਾਂ ਦੀ ਨਕਦੀ ਅਤੇ ਸਾਮਾਨ ਚੋਰੀ
Ad Position 24