ਲੁਧਿਆਣਾ, 26 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵੇਹੜੇ ਅੰਦਰ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਗੋਸਲ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ ਨਾਮਵਰ ਕਲਮ ਨਵੀਸ ਸ. ਬਲਜੀਤ ਸਿੰਘ ਢਿੱਲੋਂ ਦੇ ਦੂਜੇ ਕਹਾਣੀ ਸੰਗ੍ਰਹਿ ''ਮਜ਼ਬੂਰੀ ਦੀਆਂ ਜੰਜ਼ੀਰਾਂU ਦੇ ਲੋਕ ਅਰਪਣ ਸਮਾਗਮ ਮੌਕੇ, ਕਲਮਾਂ ਦੇ ਕਲਮਕਾਰ, ਅਖ਼ਬਾਰ ਨਵੀਸ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਿਤ ਜੁੜੀਆਂ ਅਹਿਮ ਸ਼ਖਸੀਅਤਾਂ ਸੰਤ ਬਾਬਾ ਅਮੀਰ ਸਿੰਘ ਦੀ ਸਰਪ੍ਰਸਤੀ ਹੇਠ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਚਾਹਲ, ਚਰਨਜੀਤ ਸਿੰਘ ਬੈਂਕ ਵਾਲੇ, ਬਾਬਾ ਹਰਭਿੰਦਰ ਸਿੰਘ ਭਿੰਦਾ ਕਾਰ ਸੇਵਾ ਵਾਲੇ, ਬਲਦੇਵ ਸਿੰਘ ਢੱਟ ਆਦਿ ਨੇ ਲੋਕ ਅਰਪਣ ਕੀਤਾ | ਇਸ ਮੌਕੇ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਕਿਤਾਬ ਦੇ ਲੇਖਕ ਸ. ਬਲਜੀਤ ਸਿੰਘ ਢਿੱਲੋਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਚੰਗੀਆ ਕਹਾਣੀਆਂ ਸਾਨੂੰ ਜ਼ਿੰਦਗੀ ਵਿਚ ਸੇਧ ਦੇਣ ਲਈ ਕਾਰਗਰ ਸਾਬਤ ਹੁੰਦੀਆਂ ਹਨ ਅਤੇ ਗੁਰੂ ਮਹਾਰਾਜ ਨੇ ਇਨ੍ਹਾਂ ਤੇ ਬਹੁਤ ਬਖਸ਼ਿਸ਼ ਕੀਤੀ ਹੈ, ਕਿਉਂਕਿ ਲੇਖਕ ਦਾ ਮਨ ਕੋਮਲ ਹੁੰਦਾ ਹੈ ਅਤੇ ਉਹ ਕਿਸੇ ਦਾ ਮਾੜਾ ਨਹੀਂ ਲਿੱਖ ਸਕਦਾ | ਉਨ੍ਹਾਂ ਕਿਹਾ ਕਿ ਜਿਹੜੇ ਕੰਮ ਤਲਵਾਰਾਂ ਨਹੀਂ ਕਰ ਸਕਦੀਆਂ ਉਹ ਕਲਮਾ ਰਾਹੀਂ ਹੋ ਜਾਂਦਾ ਹੈ | ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸ. ਬਲਜੀਤ ਸਿੰਘ ਢਿੱਲੋਂ ਨੇ ਪਹਿਲਾਂ ਵੀ ਕਈ ਕਿਤਾਬਾਂ ਸਮਾਜ ਨੂੰ ਦਿੱਤੀਆਂ ਹਨ ਅਤੇ ਇਸ ਕਿਤਾਬ ਤੋਂ ਸੇਧ ਲੈ ਕੇ ਆਪਣੇ ਦਿਲ ਦੇ ਟੋਟੇ ਬਾਹਰ ਭੇਜਣ ਵਾਲੇ ਕਈ ਵਾਰ ਸੋਚਣਗੇ | ਇਸ ਮੌਕੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਬੀਬੀ ਪਰਮਜੀਤ ਕੌਰ, ਚਰਨਜੀਤ ਸਿੰਘ ਨੇ ਵੀ ਬਲਜੀਤ ਸਿੰਘ ਢਿੱਲੋਂ ਨੂੰ ਵਧਾਈ ਦਿੱਤੀ | ਸਟੇਜ ਸਕੱਤਰ ਦੀ ਭੂਮਿਕਾ ਬਲਦੇਵ ਸਿੰਘ ਢੱਟ ਨੇ ਬਾਖੂਬੀ ਨਾਲ ਨਿਭਾਈ | ਇਸ ਮੌਕੇ ਗਿਆਨੀ ਅਤਰ ਸਿੰਘ ਜੋਤੀ ਸਰੂਪ, ਗਿਆਨੀ ਬਲਵਿੰਦਰ ਸਿੰਘ ਆਲਮਗੀਰ, ਹਰਦੀਪ ਸਿੰਘ ਮੈਨੇਜਰ ਆਲਮਗੀਰ, ਡਾਕਟਰ ਗੁਰਜੀਤ ਸਿੰਘ ਰਾੜਾ ਸਾਹਿਬ, ਗੁਰਦੀਪ ਸਿੰਘ ਮੰਡਾਹਰ, ਮਨਿੰਦਰ ਜੀਤ ਸਿੰਘ ਬੈਨੀਪਾਲ, ਬਲਕਰਨ ਸਿੰਘ ਢਿੱਲੋਂ ਮੋਗਾ, ਪ੍ਰੋ. ਹਰਜੀਤ ਕੌਰ, ਅੰਮਿ੍ਤਪਾਲ ਸਿੰਘ ਸ਼ੰਕਰ, ਸੁਖਦੀਪ ਸਿੰਘ ਗਿੱਲ, ਜਸਵੀਰ ਸਿੰਘ ਚਾਹਲ, ਸੁਰਿੰਦਰ ਸਿੰਘ ਮਲਿਕ, ਵਿਜੇ ਕੁਮਾਰ, ਗੁਰਦੀਪ ਸਿੰਘ ਮੰਡਾਹਰ, ਦਵਿੰਦਰ ਸਿੰਘ ਰਿੰਕੂ, ਫੈਡਰੇਸ਼ਨ ਆਗੂ ਮੇਜਰ ਸਿੰਘ ਖਾਲਸਾ, ਬਲਜੀਤ ਸਿੰਘ ਬੀਤਾ, ਲਵਪ੍ਰੀਤ ਸਿੰਘ ਗਿੱਲ, ਦਵਿੰਦਰ ਸਿੰਘ ਜੱਗੀ, ਬਲਜੀਤ ਸਿੰਘ ਜੀਰਕ, ਬਲਰਾਜ ਸਿੰਘ ਕੁਹਾੜਾ, ਸੰਤੋਖ ਸਿੰਘ ਭਰਤ ਮੋਟਰ, ਸੁਰਿੰਦਰ ਸਿੰਘ ਚੌਹਾਨ, ਹਰਪਾਲ ਸਿੰਘ ਖਾਲਸਾ, ਵਰਿੰਦਰ ਕੁਮਾਰ ਸਹਿਗਲ, ਗੁਰਵੀਰ ਸਿੰਘ ਵਿਰਕ, ਸੁਰਿੰਦਰ ਸਿੰਘ ਲਾਪਰਾਂ, ਸਰਬਜੀਤ ਸਿੰਘ ਛਾਪਾ, ਗੁਰਚਰਨ ਸਿੰਘ ਗੁਰੂ, ਜਸਵੰਤ ਸਿੰਘ ਹਰਨਾਮਪੁਰਾ, ਜਸਕੀਰਤ ਸਿੰਘ ਭੁੱਟਾ, ਦਲਬੀਰ ਸਿੰਘ ਮੱਕੜ, ਬਲਵੀਰ ਸਿੰਘ ਸੇਖੋਂ, ਜੋਗਿੰਦਰ ਸਿੰਘ ਸੰਧੂ ਡੀਐਸਪੀ, ਦਰਸ਼ਨ ਸਿੰਘ ਭਲਾਈ ਕਿੰਗ, ਪਰਮਿੰਦਰ ਸਿੰਘ ਕੈਰੋ, ਸਰਬਜੀਤ ਸਿੰਘ ਕਲਸੀ, ਗੁਰਪ੍ਰੀਤ ਸਿੰਘ ਘਲੋਟੀ ਆਦਿ ਹਾਜ਼ਰ ਸਨ |