11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਐਸ. ਸੀ. ਸੈੱਲ ਦੇ ਨਵੇਂ ਚੇਅਰਮੈਨ ਲੱਕੀ ਪੱਖੋਕੇ ਨੇ ਸਾਬਕਾ ਚੇਅਰਮੈਨ ਕੇ. ਡੀ. ਵੈਦ ਤੋਂ ਅਸ਼ੀਰਵਾਦ ਲਿਆ

Ad Position 21
No active advertisement
ਅਜੀਤ ਡੈਸਕ 29-04-2026
ਡੇਹਲੋਂ, 28 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)- ਪੰਜਾਬ ਕਾਂਗਰਸ ਐਸ. ਸੀ. ਸੈਲ ਡਿਪਾਰਟਮੈਂਟ ਦੇ ਨਵ-ਨਿਯੁਕਤ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋਕੇ ਨੇ ਸਾਬਕਾ ਚੇਅਰਮੈਨ ਐਸ. ਸੀ. ਸੈਲ ਕੁਲਦੀਪ ਸਿੰਘ ਕੇ. ਡੀ. ਵੈਦ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਅਸ਼ੀਰਵਾਦ ਲੈਂਦਿਆਂ ਜਿੱਥੇ ਭਵਿੱਖ ਦੀ ਰਣਨੀਤੀ ਸੰਬੰਧੀ ਗੱਲ ਕਰਦਿਆਂ ਐਸ. ਸੀ ਵਿੰਗ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ, ਉੱਥੇ ਉਨਾਂ ਸਾਬਕਾ ਵਿਧਾਇਕ ਕੇ. ਡੀ. ਵੈਦ ਵਲੋਂ ਸੂਬੇ ਅੰਦਰ ਪਿਛਲੇ ਸਮੇਂ ਚੇਅਰਮੈਨ ਹੁੰਦਿਆਂ ਕੀਤੇ ਕੰਮਾਂ ਤੋਂ ਸੇਧ ਲੈਣ ਦਾ ਪ੍ਰਗਟਾਵਾ ਵੀ ਕੀਤਾ | ਜ਼ਿਕਰਯੋਗ ਹੈ ਕਿ ਹਲਕਾ ਗਿੱਲ ਇੰਚਾਰਜ ਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਕਰੀਬ ਸਾਢੇ ਤਿੰਨ ਸਾਲ ਤੱਕ ਐਸ. ਸੀ. ਸੈਲ ਡਿਪਾਰਟਮੈਂਟ ਪੰਜਾਬ ਦੇ ਚੇਅਰਮੈਨ ਰਹੇ ਹਨ, ਭਾਵੇਂ ਕਿ ਕਾਂਗਰਸ ਪਾਰਟੀ ਵਲੋਂ ਇਸ ਅਹੁਦੇ ਦੀ ਮਿਆਦ ਤਿੰਨ ਸਾਲ ਰੱਖੀ ਹੋਈ ਹੈ ਅਤੇ ਕੇ. ਡੀ. ਵੈਦ ਵਲੋਂ ਕੀਤੇ ਸ਼ਲਾਘਾਯੋਗ ਕੰਮਾਂ ਦੀ ਬਦੌਲਤ ਉਨਾਂ ਨੂੰ ਪਾਰਟੀ ਹਾਈਕਮਾਨ ਵਲੋਂ ਹੋਰ ਛੇ ਮਹੀਨੇ ਕੰਮ ਕਰਨ ਦੀ ਹਦਾਇਤ ਕੀਤੀ ਹੋਈ ਸੀ, ਤਾਂ ਕਿ ਐਸ. ਸੀ. ਵਿੰਗ ਹੋਰ ਵੀ ਮਜ਼ਬੂਤੀ ਨਾਲ ਅੱਗੇ ਵੱਧ ਸਕੇ | ਇਹ ਵੀ ਦੱਸਣਯੋਗ ਹੈ ਕਿ ਕੁਲਦੀਪ ਸਿੰਘ ਕੇ. ਡੀ. ਵੈਦ ਆਪਣੇ ਕਾਰਜਕਾਲ ਤੋਂ ਵੱਧ ਦੇ ਸਮੇਂ ਤੱਕ ਐਸ. ਸੀ ਭਾਈਚਾਰੇ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਵਿੱਚ ਸਫਲ ਰਹੇ ਹਨ ਅਤੇ ਉਨਾਂ ਬੂਥ ਪੱਧਰ ਤੱਕ ਐਸ. ਸੀ. ਵਿੰਗ ਨਾਲ ਸੰਬੰਧਿਤ ਇਕਾਈਆਂ ਕਾਇਮ ਕੀਤੀਆਂ, ਜੋ ਆਪਣੇ ਆਪ ਵਿੱਚ ਇਕ ਮਿਸਾਲ ਹਨ | ਦੱਸਣਯੋਗ ਇਹ ਵੀ ਹੈ ਕਿ ਕਾਂਗਰਸ ਹਾਈਕਮਾਨ ਵਲੋਂ ਗੁਰਪ੍ਰੀਤ ਸਿੰਘ ਪੱਖੋਕੇ ਨੂੰ ਚੇਅਰਮੈਨ ਲਗਾਉਣ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਐਸ. ਸੀ. ਭਾਈਚਾਰੇ ਨਾਲ ਸੰਬੰਧਿਤ ਸੀਨੀਅਰ ਆਗੂਆਂ ਵਿੱਚ 17 ਮੈਂਬਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਹਨਾਂ ਵਿੱਚ ਕੁਲਦੀਪ ਸਿੰਘ ਕੇ. ਡੀ. ਵੈਦ ਦਾ ਨਾਮ ਵੀ ਵਿਸ਼ੇਸ਼ ਕਰਕੇ ਸ਼ਾਮਿਲ ਕੀਤਾ ਗਿਆ ਹੈ, ਤਾਂ ਕਿ ਨਵੇਂ ਬਣਾਏ ਚੇਅਰਮੈਨ ਪੱਖੋਕੇ ਨੂੰ ਸਹੀ ਸੇਧ ਨਾਲ ਕੰਮ ਕਰਨ ਵਿੱਚ ਸਫਲਤਾ ਮਿਲ ਸਕੇ | ਇਸ ਸਮੇਂ ਨਵ-ਨਿਯੁਕਤ ਚੇਅਰਮੈਨ ਗੁਰਪ੍ਰੀਤ ਸਿੰਘ ਪੱਖੋਕੇ ਨੇ ਕਿਹਾ ਕਿ ਸਾਡਾ ਮਕਸਦ ਐਸ. ਸੀ. ਸੈਲ ਨੂੰ ਮਜ਼ਬੂਤ ਕਰਨਾ ਹੈ ਅਤੇ ਉਹ ਪੰਜਾਬ ਕਾਂਗਰਸ ਦੇ ਸਾਰੇ ਸੀਨੀਅਰ ਆਗੂਆਂ ਦੇ ਸਲਾਹ ਮਸ਼ਵਰੇ ਨਾਲ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਅਤੇ ਐਸ. ਸੀ. ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਨੂੰ ਪਹਿਲ ਦੇਣਗੇ | ਇਸ ਸਮੇਂ ਕਾਂਗਰਸ ਦੇ ਜ਼ਿਲਾ ਕਿਸਾਨ ਸੈਲ ਦੇ ਪ੍ਰਧਾਨ ਹਿਰਦੇਪਾਲ ਸਿੰਘ ਢੀਂਡਸਾ, ਜ਼ਿਲਾ ਮੀਤ ਪ੍ਰਧਾਨ ਦਵਿੰਦਰ ਸਿੰਘ ਗਿੱਲ, ਹਰਕਰਨਦੀਪ ਸਿੰਘ ਵੈਦ ਸਮੇਤ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੇਟ ਇਲਾਕੇ ਦੀਆਂ ਟੁੱਟੀਆਂ ਸੜਕਾਂ ਦੀ ਕਦ ਜਾਗੇਗੀ ਕਿਸਮਤ...? <br/> ਅਗਲੀ ਖ਼ਬਰ ਐਸ. ਸੀ. ਵਿੰਗ ਦੀ ਭਲਾਈ ਅਤੇ ਮਜ਼ਬੂਤੀ ਬੂਥ ਪੱਧਰ ਤੱਕ ਕਰਨ ਦਾ ਦਾਅਵਾ ਪ੍ਰਗਟਾਇਆ
Ad Position 24